ਗੋਂਡ ॥
Gond:
ਗੋਂਡ।
ਨਾਦ ਭ੍ਰਮੇ ਜੈਸੇ ਮਿਰਗਾਏ ॥
The deer is lured by the sound of the hunter's bell;
ਜਿਵੇਂ ਹਰਨ (ਆਪਣਾ ਆਪ ਭੁਲਾ ਕੇ) ਨਾਦ ਦੇ ਪਿੱਛੇ ਦੌੜਦਾ ਹੈ, ਨਾਦ = ਆਵਾਜ਼, ਘੰਡੇਹੇੜੇ ਦੀ ਅਵਾਜ਼, ਹਰਨ ਨੂੰ ਫੜਨ ਲਈ ਘੜੇ ਉੱਤੇ ਖੱਲ ਮੜ੍ਹ ਕੇ ਬਣਾਇਆ ਹੋਇਆ ਸਾਜ, ਇਸ ਦੀ ਅਵਾਜ਼ ਹਰਨ ਨੂੰ ਮੋਹ ਲੈਂਦੀ ਹੈ। ਭ੍ਰਮੇ = ਭਟਕਦਾ ਹੈ, ਦੌੜਦਾ ਹੈ। ਮਿਰਗਾਏ = ਮਿਰਗ, ਹਰਨ।
ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥੧॥
it loses its life, but it cannot stop thinking about it. ||1||
ਜਿੰਦ ਦੇ ਦੇਂਦਾ ਹੈ ਪਰ ਉਸ ਨੂੰ ਉਸ ਨਾਦ ਦਾ ਧਿਆਨ ਨਹੀਂ ਵਿੱਸਰਦਾ ॥੧॥ ਵਾ ਕੋ = ਉਸ (ਨਾਦ) ਦਾ ॥੧॥
ਐਸੇ ਰਾਮਾ ਐਸੇ ਹੇਰਉ ॥
In the same way, I look upon my Lord.
ਮੈਂ ਭੀ ਪ੍ਰਭੂ ਨੂੰ ਇਉਂ ਹੀ ਤੱਕਦਾ ਹਾਂ। ਹੇਰਉ = ਮੈਂ ਵੇਖਦਾ ਹਾਂ।
ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥੧॥ ਰਹਾਉ ॥
I will not abandon my Lord, and turn my thoughts to another. ||1||Pause||
ਮੈਂ ਆਪਣੇ ਪਿਆਰੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਵਲ ਆਪਣੇ ਚਿੱਤ ਨੂੰ ਨਹੀਂ ਜਾਣ ਦੇਂਦਾ ॥੧॥ ਰਹਾਉ ॥ ਅਨਤ = ਹੋਰ ਪਾਸੇ {अन्यत्र}। ਨ ਫੇਰਉ = ਮੈਂ ਨਹੀਂ ਫੇਰਦਾ ॥੧॥ ਰਹਾਉ ॥
ਜਿਉ ਮੀਨਾ ਹੇਰੈ ਪਸੂਆਰਾ ॥
As the fisherman looks upon the fish,
ਜਿਵੇਂ ਮਾਹੀਗੀਰ ਮੱਛੀਆਂ ਵਲ ਤੱਕਦਾ ਹੈ, ਮੀਨਾ = ਮੱਛੀਆਂ। ਪਸੂਆਰਾ = {पशुहारिन्} ਮਾਹੀਗੀਰ, ਝੀਵਰ।
ਸੋਨਾ ਗਢਤੇ ਹਿਰੈ ਸੁਨਾਰਾ ॥੨॥
and the goldsmith looks upon the gold he fashions;||2||
ਜਿਵੇਂ ਸੋਨਾ ਘੜਦਿਆਂ ਸੁਨਿਆਰਾ (ਸੋਨੇ ਵਲ ਗਹੁ ਨਾਲ) ਤੱਕਦਾ ਹੈ ॥੨॥ ਗਢਤੇ = ਘੜਦਿਆਂ। ਹਿਰੈ = ਹੇਰੈ, ਗਹੁ ਨਾਲ ਤੱਕਦਾ ਹੈ ॥੨॥
ਜਿਉ ਬਿਖਈ ਹੇਰੈ ਪਰ ਨਾਰੀ ॥
As the man driven by sex looks upon another man's wife,
ਜਿਵੇਂ ਵਿਸ਼ਈ ਮਨੁੱਖ ਪਰਾਈ ਨਾਰ ਵਲ ਤੱਕਦਾ ਹੈ, ਬਿਖਈ = ਵਿਸ਼ਈ ਮਨੁੱਖ। ਹੇਰੈ = ਤੱਕਦਾ ਹੈ।
ਕਉਡਾ ਡਾਰਤ ਹਿਰੈ ਜੁਆਰੀ ॥੩॥
and the gambler looks upon the throwing of the dice -||3||
ਜਿਵੇਂ (ਜੂਆ ਖੇਡਣ ਲੱਗਾ) ਜੁਆਰੀਆ ਕਉਡਾਂ ਸੁੱਟ ਕੇ ਗਹੁ ਨਾਲ ਤੱਕਦਾ ਹੈ (ਕਿ ਕੀਹ ਦਾਉ ਪਿਆ ਹੈ) ॥੩॥ ਡਾਰਤ = ਸੁੱਟਦਿਆਂ। ਹਿਰੈ = ਹੇਰੈ, ਤੱਕਦਾ ਹੈ ਕਿ ਕੀਹ ਸੋਟ ਪਈ ਹੈ ॥੩॥
ਜਹ ਜਹ ਦੇਖਉ ਤਹ ਤਹ ਰਾਮਾ ॥
In the same way, wherever Naam Dayv looks, he sees the Lord.
ਮੈਂ ਭੀ ਜਿੱਧਰ ਤੱਕਦਾ ਹਾਂ ਪ੍ਰਭੂ ਨੂੰ ਹੀ ਵੇਖਦਾ ਹਾਂ (ਮੇਰੀ ਸੁਰਤ ਸਦਾ ਪ੍ਰਭੂ ਵਿਚ ਹੀ ਰਹਿੰਦੀ ਹੈ)। ਜਹ ਜਹ = ਜਿੱਧਰ।
ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥
Naam Dayv meditates continuously on the Feet of the Lord. ||4||2||
ਮੈਂ ਨਾਮਦੇਵ (ਇਹਨਾਂ ਵਾਂਗ) ਸਦਾ ਆਪਣੇ ਪ੍ਰਭੂ ਨੂੰ ਸਿਮਰਦਾ ਹਾਂ ॥੪॥੨॥