ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥
O Husband Lord, You have given me the silk gown of Your Love to cover and protect my honor.
ਇੱਜ਼ਤ ਢਕ ਰੱਖਣ ਲਈ (ਹੇ ਪ੍ਰਭੂ!) ਤੈਂ ਖਸਮ ਨੇ ਮੈਨੂੰ ਆਪਣਾ 'ਪਿਆਰ'-ਰੂਪ ਰੇਸ਼ਮੀ ਕੱਪੜਾ ਦਿੱਤਾ ਹੈ, ਪਟੋਲਾ = ਪੱਟ ਦਾ ਕੱਪੜਾ। ਪ੍ਰੇਮ ਪਟੋਲਾ = 'ਪ੍ਰੇਮ' ਦਾ ਰੇਸ਼ਮੀ ਕੱਪੜਾ। ਤੈ ਸਹਿ = ਤੂੰ ਖਸਮ ਨੇ।
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥
You are all-wise and all-knowing, O my Master; Nanak: I have not appreciated Your value, Lord. ||1||
ਤੂੰ ਮੇਰਾ ਖਸਮ (ਮੇਰੇ ਦਿਲ ਦੀ) ਜਾਣਨ ਵਾਲਾ ਹੈਂ, ਪਰ, ਮੈਂ ਤੇਰੀ ਕਦਰ ਨਹੀਂ ਜਾਤੀ। ਨਾਨਕ (ਕਹਿੰਦਾ ਹੈ)! ॥੧॥ ਮੈਡਾ = ਮੇਰਾ। ਸਾਰ = ਕਦਰ ॥੧॥