ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਡਿਠਮੁ ਕੋਈ

By Your meditative remembrance, I have found everything; nothing seems difficult to me.

(ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ। ਤੈਡੈ ਸਿਮਰਣਿ = ਤੇਰੇ ਸਿਮਰਨ ਨਾਲ। ਹਭੁ ਕਿਛੁ = ਸਭ ਕੁਝ, ਹਰੇਕ ਚੀਜ਼। ਕੋਈ ਬਿਖਮੁ = ਕੋਈ ਔਖ।

ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਸਕੈ ਕੋਈ ॥੨॥

One whose honor the True Lord Master has preserved - O Nanak, no one can dishonor him. ||2||

ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ ॥੨॥ ਜਿਸੁ = ਜਿਸ ਦੀ ॥੨॥