ਪਉੜੀ

Pauree:

ਪਉੜੀ।

ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ

O Creator Lord, You Yourself are infallible; You never make mistakes.

ਹੇ (ਸ੍ਰਿਸ਼ਟੀ ਦੇ) ਰਚਨਹਾਰ! ਤੂੰ ਆਪ ਅਭੁੱਲ ਹੈਂ, ਭੁੱਲਣ ਵਿਚ ਨਹੀਂ ਆਉਂਦਾ।

ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ

Whatever You do is good, O True Lord; this understanding is obtained through the Word of the Guru's Shabad.

ਹੇ ਸੱਚੇ! ਸਤਿਗੁਰੂ ਦੇ ਸ਼ਬਦ ਰਾਹੀਂ ਤੂੰ ਇਹ ਸਮਝਾਉਂਦਾ ਹੈਂ ਕਿ ਜੋ ਤੂੰ ਕਰਦਾ ਹੈਂ ਸੋ ਚੰਗਾ ਕਰਦਾ ਹੈਂ। ਬੁਝਾਹੀ = ਤੂੰ ਸਮਝ ਦੇਂਦਾ ਹੈਂ।

ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ

You are the Cause of causes, the All-powerful Lord; there is no other at all.

ਹੇ ਹਰੀ! ਤੇਰਾ ਕੋਈ ਸ਼ਰੀਕ ਨਹੀਂ ਤੇ ਸ੍ਰਿਸ਼ਟੀ ਦੇ ਇਸ ਸਾਰੇ ਪਰਪੰਚ ਦਾ ਮੂਲ ਤੂੰ ਆਪੇ ਹੀ ਹੈਂ ਤੇ ਸਮਰੱਥਾ ਵਾਲਾ ਹੈਂ। ਕਰਣ = ਜਗਤ।

ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ

O Lord and Master, You are inaccessible and merciful. Everyone meditates on You.

ਤੂੰ ਦਇਆ ਕਰਨ ਵਾਲਾ ਮਾਲਕ ਹੈਂ (ਪਰ) ਤੇਰੇ ਤਾਈਂ ਪਹੁੰਚ ਨਹੀਂ ਹੋ ਸਕਦੀ; ਸਭ ਜੀਵ ਜੰਤ ਤੈਨੂੰ ਸਿਮਰਦੇ ਹਨ। ਅਗਮੁ = ਅਪਹੁੰਚ।

ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥

All beings are Yours; You belong to all. You deliver all. ||4||

ਸਭ ਜੀਵ ਤੇਰੇ (ਰਚੇ ਹੋਏ) ਹਨ, ਤੂੰ ਸਭਨਾਂ ਦਾ (ਮਾਲਕ) ਹੈਂ, ਤੂੰ ਸਾਰਿਆਂ ਨੂੰ (ਦੁੱਖਾਂ ਤੇ ਝੋਰਿਆਂ ਤੋਂ) ਆਪ ਛਡਾਂਦਾ ਹੈਂ ॥੪॥ ਛਡਾਹੀ = ਦੁੱਖਾਂ ਝੋਰਿਆਂ ਤੋਂ ਤੂੰ ਛਡਾਂਦਾ ਹੈਂ (ਵੇਖੋ, ਪਉੜੀ ਨੰ: ੨, ੩ ਵਿਚ 'ਦੁਖ ਤੇ ਕਾੜਾ') ॥੪॥