ਮਃ ੪ ॥
Fourth Mehl:
ਚੋਥੀ ਪਾਤਸ਼ਾਹੀ।
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥
Those whose inner beings are filled with the Love of their Beloved, look beautiful as they speak.
ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਹੈ, ਉਹ ਜਿਵੇਂ ਬੋਲਦੇ ਹਨ, ਤਿਵੇਂ ਹੀ ਸੋਭਦੇ ਹਨ (ਭਾਵ, ਉਹਨਾਂ ਦਾ ਬੋਲਿਆ ਮਿੱਠਾ ਲੱਗਦਾ ਹੈ) (ਇਹ ਇਕ ਅਚਰਜ ਕੌਤਕ ਹੈ)। ਸੋਹੰਨਿ = ਸੋਭਦੇ ਹਨ। ਪਿਰੰਮ ਕੀ = ਪਿਆਰੇ ਦੀ।
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥
O Nanak, the Lord Himself knows all; the Beloved Lord has infused His Love. ||2||
ਹੇ ਨਾਨਕ! (ਇਸ ਭੇਤ ਦੀ ਜੀਵ ਨੂੰ ਸਾਰ ਨਹੀਂ ਆ ਸਕਦੀ) ਜਿਸ ਪਿਰ (ਪ੍ਰਭੂ) ਨੇ ਇਹ ਪਿਆਰ ਲਾਇਆ ਹੈ, ਉਹ ਆਪੇ ਹੀ ਜਾਣਦਾ ਹੈ ॥੨॥ ਜਿਨਿ = ਜਿਸ ਨੇ (ਲਫ਼ਜ਼ 'ਜਿਨ' ਬਹੁ-ਵਚਨ ਹੈ ਤੇ 'ਜਿਨਿ' ਇਕ-ਵਚਨ)। ਪਿਰੰਨਿ = ਪਿਰ ਨੇ, ਖ਼ਸਮ ਨੇ। ਜਿਨਿ ਪਿਰੰਨਿ = ਜਿਸ ਪਿਰ ਨੇ ॥੨॥