ਨਟ ਮਹਲਾ ੪ ॥
Nat, Fourth Mehl:
ਨਟ ਚੌਥੀ ਪਾਤਸ਼ਾਹੀ।
ਮੇਰੇ ਮਨ ਜਪਿ ਹਰਿ ਹਰਿ ਨਾਮੁ ਮਨੇ ॥
O my mind, believe in and chant the Name of the Lord, Har, Har.
ਹੇ ਮੇਰੇ ਮਨ! ਆਪਣੇ ਅੰਦਰ (ਇਕਾਗ੍ਰ ਹੋ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ਮਨੇ = ਮਨਿ, ਮਨ ਵਿਚ।
ਜਗੰਨਾਥਿ ਕਿਰਪਾ ਪ੍ਰਭਿ ਧਾਰੀ ਮਤਿ ਗੁਰਮਤਿ ਨਾਮ ਬਨੇ ॥੧॥ ਰਹਾਉ ॥
God, the Master of the Universe, has showered His Mercy upon me, and through the Guru's Teachings, my intellect has been molded by the Naam. ||1||Pause||
ਜਗਤ ਦੇ ਨਾਥ ਪ੍ਰਭੂ ਨੇ ਜਿਸ ਜੀਵ ਉਤੇ ਮਿਹਰ ਕੀਤੀ, ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਮੱਤ ਨਾਮ ਜਪਣ ਵਾਲੀ ਬਣ ਗਈ ॥੧॥ ਰਹਾਉ ॥ ਜਗੰਨਾਥਿ = ਜਗਤ ਦੇ ਨਾਥ ਨੇ। ਪ੍ਰਭਿ = ਪ੍ਰਭੂ ਨੇ। ਗੁਰਮਤਿ = ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ। ਮਤਿ ਨਾਮ ਬਨੇ = ਮੱਤ ਨਾਮ ਬਨੀ, (ਉਸ ਦੀ) ਮੱਤ ਨਾਮ ਜਪਣ ਵਾਲੀ ਬਣ ਗਈ ॥੧॥ ਰਹਾਉ ॥
ਹਰਿ ਜਨ ਹਰਿ ਜਸੁ ਹਰਿ ਹਰਿ ਗਾਇਓ ਉਪਦੇਸਿ ਗੁਰੂ ਗੁਰ ਸੁਨੇ ॥
The Lord's humble servant sings the Praises of the Lord, Har, Har, listening to the Guru's Teachings.
ਹੇ ਮੇਰੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ, ਗੁਰੂ (ਦਾ ਉਪਦੇਸ਼) ਸੁਣ ਕੇ, ਜਿਨ੍ਹਾਂ ਜਨਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕੀਤਾ, ਜਸੁ = ਸਿਫ਼ਤ-ਸਾਲਾਹ ਦਾ ਗੀਤ। ਉਪਦੇਸਿ = ਉਪਦੇਸ ਦੀ ਰਾਹੀਂ। ਗੁਰ ਸੁਨੇ = (ਗੁਰ ਉਪਦੇਸ਼) ਸੁਨਿ, ਗੁਰੂ ਦਾ ਉਪਦੇਸ ਸੁਣ ਕੇ।
ਕਿਲਬਿਖ ਪਾਪ ਨਾਮ ਹਰਿ ਕਾਟੇ ਜਿਵ ਖੇਤ ਕ੍ਰਿਸਾਨਿ ਲੁਨੇ ॥੧॥
The Lord's Name cuts down all sins, like the farmer cutting down his crops. ||1||
ਪਰਮਾਤਮਾ ਦੇ ਨਾਮ ਨੇ ਉਹਨਾਂ ਦੇ ਸਾਰੇ ਪਾਪ ਵਿਕਾਰ (ਇਉਂ) ਕੱਟ ਦਿੱਤੇ, ਜਿਵੇਂ ਕਿਸਾਨ ਨੇ ਆਪਣੇ ਖੇਤ ਕੱਟੇ ਹੁੰਦੇ ਹਨ ॥੧॥ ਕਿਲਬਿਖ = ਪਾਪ। ਜਿਵ = ਜਿਵੇਂ। ਕ੍ਰਿਸਾਨਿ = ਕਿਸਾਨ ਨੇ। ਲੁਨੇ = ਕੱਟੇ ॥੧॥
ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨਹੁ ਹਮ ਕਹਿ ਨ ਸਕਹਿ ਹਰਿ ਗੁਨੇ ॥
You alone know Your Praises, God; I cannot even describe Your Glorious Virtues, Lord.
ਹੇ ਪ੍ਰਭੂ! ਹੇ ਹਰੀ! ਤੇਰੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ। ਉਪਮਾ = ਵਡਿਆਈ। ਪ੍ਰਭ = ਹੇ ਪ੍ਰਭੂ! ਗੁਨੇ = ਗੁਣ।
ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਨ ਜਾਨਹੁ ਪ੍ਰਭ ਅਪੁਨੇ ॥੨॥
You are what You are, God; You alone know Your Glorious Virtues, God. ||2||
ਹੇ ਪ੍ਰਭੂ! ਜਿਹੋ ਜਿਹਾ ਤੂੰ ਹੈਂ ਇਹੋ ਜਿਹਾ ਤੂੰ ਆਪ ਹੀ ਹੈਂ; ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ ॥੨॥ ਜਾਨਹੁ = ਤੁਸੀ ਜਾਣਦੇ ਹੋ ॥੨॥
ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ ਖੁਲਨੇ ॥
The mortals are bound by the many bonds of Maya's noose. Meditating on the Lord, the knot is untied,
ਹੇ ਮੇਰੇ ਮਨ! ਜੀਵ ਮਾਇਆ ਦੇ ਮੋਹ ਦੀਆਂ ਫਾਹੀਆਂ, ਮਾਇਆ ਦੇ ਮੋਹ ਦੇ ਬੰਧਨਾਂ ਵਿਚ ਬਹੁਤ ਬੱਝੇ ਰਹਿੰਦੇ ਹਨ। ਹੇ ਮਨ! ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਬੰਧਨਾਂ ਖੁਲ੍ਹ ਗਏ; ਫਾਸ = ਫਾਹੀਆਂ। ਬੰਧ = ਬੰਧਨ। ਬੰਧੇ = ਬੱਝੇ ਹੋਏ। ਖੁਲ ਖੁਲਨੇ = ਪੂਰੇ ਤੌਰ ਤੇ ਖੁਲ੍ਹ ਗਏ।
ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ ॥੩॥
like the elephant, which was caught in the water by the crococile; it remembered the Lord, and chanted the Lord's Name, and was released. ||3||
ਜਿਵੇਂ ਤੰਦੂਏ ਨੇ ਹਾਥੀ ਨੂੰ ਪਾਣੀ ਵਿਚ (ਆਪਣੀਆਂ ਤਾਰਾਂ ਨਾਲ) ਬੰਨ੍ਹ ਲਿਆ ਸੀ, (ਹਾਥੀ ਨੇ) ਪਰਮਾਤਮਾ ਨੂੰ ਯਾਦ ਕੀਤਾ, (ਤੰਦੂਏ ਤੋਂ) ਉਸ ਦੀ ਖ਼ਲਾਸੀ ਹੋ ਗਈ ॥੩॥ ਕੁੰਚਰੁ = ਹਾਥੀ, ਗਜ {ਉਹ ਗੰਧਰਬ ਜੋ ਸਰਾਪ ਨਾਲ ਹਾਥੀ ਬਣ ਗਿਆ ਸੀ}। ਤਦੂਐ = ਤੰਦੂਏ ਨੇ। ਮੋਖ ਮੁਖਨੇ = ਉਸ ਦੀ ਖ਼ਲਾਸੀ ਹੋ ਗਈ ॥੩॥
ਸੁਆਮੀ ਪਾਰਬ੍ਰਹਮ ਪਰਮੇਸਰੁ ਤੁਮ ਖੋਜਹੁ ਜੁਗ ਜੁਗਨੇ ॥
O my Lord and Master, Supreme Lord God, Transcendent Lord, throughout the ages, mortals search for You.
ਹੇ ਮੇਰੇ ਸੁਆਮੀ! ਹੇ ਪਾਰਬ੍ਰਹਮ! ਤੂੰ ਸਭ ਤੋਂ ਵੱਡਾ ਮਾਲਕ ਹੈਂ। ਜੁਗਾਂ ਜੁਗਾਂ ਤੋਂ ਤੇਰੀ ਭਾਲ ਹੁੰਦੀ ਆ ਰਹੀ ਹੈ। ਤੁਮ ਖੋਜਹੁ = ਤੁਸੀ ਖੋਜੇ ਜਾ ਰਹੇ ਹੋ, ਤੁਹਾਡੀ ਖੋਜ ਕੀਤੀ ਜਾ ਰਹੀ ਹੈ। ਜੁਗ ਜੁਗਨੇ = ਜੁਗਾਂ ਜੁਗਾਂ ਤੋਂ।
ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ॥੪॥੫॥
Your extent cannot be estimated or known, O Great God of servant Nanak. ||4||5||
ਪਰ, ਹੇ ਦਾਸ ਦੇ ਵੱਡੇ ਪ੍ਰਭੂ! ਕਿਸੇ ਨੇ ਭੀ ਤੇਰੇ ਗੁਣਾਂ ਦੀ ਹਾਥ ਨਹੀਂ ਲੱਭੀ, ਕਈ ਨਹੀਂ ਲੱਭ ਸਕਦਾ ॥੪॥੫॥ ਥਾਹ = ਡੂੰਘਾਈ, ਹਾਥ। ਨਹੀ ਪਾਵੈ = ਕੋਈ ਨਹੀਂ ਪਾ ਸਕਦਾ। ਵਡਨੇ = ਵੱਡੇ ॥੪॥੫॥