ਨਟ ਮਹਲਾ ੪ ॥
Nat, Fourth Mehl:
ਨਟ ਚੌਥੀ ਪਾਤਸ਼ਾਹੀ।
ਮੇਰੇ ਮਨ ਕਲਿ ਕੀਰਤਿ ਹਰਿ ਪ੍ਰਵਣੇ ॥
O my mind, in this Dark Age of Kali Yuga, the Kirtan of the Lord's Praises is worthy and commendable.
ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ (ਕਰਿਆ ਕਰ), ਮਨੁੱਖਾ ਜ਼ਿੰਦਗੀ ਦਾ (ਇਹੀ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ। ਮਨ = ਹੇ ਮਨ! ਕਲਿ = ਕਲਿਜੁਗ ਵਿਚ, ਜਗਤ ਵਿਚ। ਕੀਰਤਿ = ਸਿਫ਼ਤ-ਸਾਲਾਹ। ਪ੍ਰਵਣੇ = ਪਰਵਾਨ, ਕਬੂਲ।
ਹਰਿ ਹਰਿ ਦਇਆਲਿ ਦਇਆ ਪ੍ਰਭ ਧਾਰੀ ਲਗਿ ਸਤਿਗੁਰ ਹਰਿ ਜਪਣੇ ॥੧॥ ਰਹਾਉ ॥
When the Merciful Lord God shows kindness and compassion, then one falls at the feet of the True Guru, and meditates on the Lord. ||1||Pause||
(ਪਰ, ਹੇ ਮਨ! ਜਿਸ ਮਨੁੱਖ ਉੱਤੇ) ਦਇਆਲ ਪ੍ਰਭੂ ਨੇ ਮਿਹਰ ਕੀਤੀ, ਉਸ ਨੇ ਹੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਜਪਿਆ ਹੈ ॥੧॥ ਰਹਾਉ ॥ ਦਇਆਲਿ ਪ੍ਰਭ = ਪ੍ਰਭੂ ਦਇਆਲ ਨੇ। ਲਗਿ ਸਤਿਗੁਰ = ਗੁਰੂ (ਦੀ ਚਰਨੀਂ) ਲੱਗ ਕੇ ॥੧॥ ਰਹਾਉ ॥
ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ ॥
O my Lord and Master, You are great, inaccessible and unfathomable; all meditate on You, O Beautiful Lord.
ਹੇ ਹਰੀ! ਤੂੰ ਬਹੁਤ ਅਪਹੁੰਚ ਹੈਂ, ਮਨੁੱਖ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ। ਹੇ ਸੁਆਮੀ! ਸਾਰੇ ਜੀਵ ਤੈਨੂੰ ਸੁੰਦਰ-ਸਰੂਪ ਨੂੰ ਸਿਮਰਦੇ ਹਨ। ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਸਭਿ = ਸਾਰੇ (ਜੀਵ)। ਰੁੜਣੇ = ਰੂੜ, ਸੁੰਦਰ।
ਜਿਨ ਕਉ ਤੁਮੑਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥੧॥
Those whom You view with Your Great Eye of Grace, meditate on You, Lord, and become Gurmukh. ||1||
ਹੇ ਹਰੀ! ਜਿਨ੍ਹਾਂ ਉਤੇ ਤੇਰੀ ਬਹੁਤ ਮਿਹਰ ਦੀ ਨਿਗਾਹ ਹੈ, ਉਹ ਬੰਦੇ ਗੁਰੂ ਦੀ ਸਰਨ ਪੈ ਕੇ ਤੈਨੂੰ ਸਿਮਰਦੇ ਹਨ ॥੧॥ ਜਿਨ ਕਉ = ਜਿਨ੍ਹਾਂ ਜੀਵਾਂ ਉਤੇ। ਕਟਾਖ = ਨਿਗਾਹ, ਨਜ਼ਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥
ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥
The expanse of this creation is Your work, O God, my Lord and Master, Life of the entire universe, united with all.
ਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ। ਪਰਪੰਚੁ = ਜਗਤ-ਰਚਨਾ। ਸਭੁ = (ਇਸ ਵਿਚ) ਹਰ ਥਾਂ। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਜੁਗਣੇ = ਜੁੜਿਆ ਹੋਇਆ ਹੈ, ਮਿਲਿਆ ਹੋਇਆ ਹੈ।
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥
Countless waves rise up from the water, and then they merge into the water again. ||2||
ਜਿਵੇਂ ਪਾਣੀ ਵਿਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ ਉਹ ਪਾਣੀ ਵਿਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ ॥੨॥ ਸਲਲੈ = ਪਾਣੀ ਵਿਚ। ਸਲਲ ਲਹਰੀ = ਪਾਣੀ ਦੀਆਂ ਲਹਿਰਾਂ। ਉਠਹਿ = ਉਠਦੀਆਂ ਹਨ {ਬਹੁ-ਵਚਨ}। ਮਿਲਿ = ਮਿਲ ਕੇ। ਸਲਲ ਸਮਣੇ = ਪਾਣੀ ਵਿਚ ਸਮਾ ਜਾਂਦੀਆਂ ਹਨ ॥੨॥
ਜੋ ਪ੍ਰਭ ਕੀਆ ਸੁ ਤੁਮ ਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ ॥
You alone, God, know whatever You do. O Lord, I do not know.
ਹੇ ਪ੍ਰਭੂ! ਜਿਹੜਾ (ਇਹ ਪਰਪੰਚ) ਤੂੰ ਬਣਾਇਆ ਹੈ ਇਸ ਨੂੰ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੀ ਡੂੰਘਾਈ ਨਹੀਂ ਸਮਝ ਸਕਦੇ। ਪ੍ਰਭ = ਹੇ ਪ੍ਰਭੂ! ਗਹਣੇ = ਡੂੰਘੀ ਅਵਸਥਾ, ਡੂੰਘਾਈ।
ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥੩॥
I am Your child; please enshrine Your Praises within my heart, God, so that I may remember You in meditation. ||3||
ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਅਸਾਡੇ ਹਿਰਦੇ ਵਿਚ ਆਪਣੀ ਸਿਫ਼ਤ-ਸਾਲਾਹ ਟਿਕਾ ਰੱਖ, ਤਾ ਕਿ ਅਸੀਂ ਤੇਰਾ ਸਿਮਰਨ ਕਰਦੇ ਰਹੀਏ ॥੩॥ ਬਾਰਿਕ = ਬੱਚੇ। ਰਿਦ = ਹਿਰਦੇ ਵਿਚ। ਉਸਤਤਿ = ਸਿਫ਼ਤ-ਸਾਲਾਹ। ਧਾਰਹੁ = ਟਿਕਾਓ। ਕਰਹ = ਅਸੀਂ ਕਰੀਏ ॥੩॥
ਤੁਮ ਜਲ ਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਣੇ ॥
You are the treasure of water, O Lord, the Maansarovar Lake. Whoever serves You receives all fruitful rewards.
ਹੇ ਪ੍ਰਭੂ! ਤੂੰ (ਸਭ ਖ਼ਜ਼ਾਨਿਆਂ ਦਾ) ਸਮੁੰਦਰ ਹੈਂ, ਤੂੰ (ਸਭ ਅਮੋਲਕ ਪਦਾਰਥਾਂ ਨਾਲ ਭਰਿਆ) ਮਾਨਸਰੋਵਰ ਹੈਂ। ਜਿਹੜਾ ਮਨੁੱਖ ਤੇਰੀ ਸੇਵਾ-ਭਗਤੀ ਕਰਦਾ ਹੈ ਉਸ ਨੂੰ ਸਾਰੇ ਫਲ ਮਿਲ ਜਾਂਦੇ ਹਨ। ਜਲਨਿਧਿ = ਸਮੁੰਦਰ, ਪਾਣੀ ਦਾ ਖ਼ਜ਼ਾਨਾ। ਮਾਨਸਰੋਵਰ = ਉਹ ਝੀਲ ਜਿਸ ਉਤੇ ਹੰਸ ਰਹਿੰਦੇ ਮੰਨੇ ਜਾਂਦੇ ਹਨ ਤੇ ਜਿਸ ਵਿਚੋਂ ਮੋਤੀ ਨਿਕਲਦੇ ਮੰਨੇ ਗਏ ਹਨ। ਸਭ ਫਲਣੇ = ਸਾਰੇ ਫਲ।
ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥
Servant Nanak longs for the Lord, Har, Har, Har, Har; bless him, Lord, with Your Mercy. ||4||6||
ਹੇ ਹਰੀ! ਤੇਰਾ ਦਾਸ ਨਾਨਕ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ, ਦਇਆ ਕਰ ਕੇ ਇਹ ਦਾਤ ਦੇਹ ॥੪॥੬॥ ਬਾਂਛੈ = ਮੰਗਦਾ ਹੈ। ਕ੍ਰਿਪਣੇ = ਕਿਰਪਾ (ਕਰ ਕੇ) ॥੪॥੬॥