ਨਟ ਨਾਰਾਇਨ ਮਹਲਾ ਪੜਤਾਲ

Nat Naaraayan, Fourth Mehl, Partaal:

ਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'। ਪੜਤਾਲ = {पटहताल। ਪਟਹ = ਢੋਲ।} xxx

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੇ ਮਨ ਸੇਵ ਸਫਲ ਹਰਿ ਘਾਲ

O my mind, serve the Lord, and receive the fruits of your rewards.

ਹੇ ਮੇਰੇ ਮਨ! ਪਰਮਾਤਮਾ ਦੀ ਸੇਵਾ-ਭਗਤੀ (ਕਰ, ਇਹ) ਮਿਹਨਤ ਫਲ ਦੇਣ ਵਾਲੀ ਹੈ। ਮਨ = ਹੇ ਮਨ! ਸੇਵ ਹਰਿ = ਹਰੀ ਦੀ ਸੇਵਾ-ਭਗਤੀ (ਕਰ)। ਘਾਲ = ਮਿਹਨਤ। ਸਫਲ = ਫਲ ਦੇਣ ਵਾਲੀ ਹੈ।

ਲੇ ਗੁਰ ਪਗ ਰੇਨ ਰਵਾਲ

Receive the dust of the Guru's feet.

ਗੁਰੂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ ਮੱਥੇ ਉੱਤੇ ਲਾ, ਲੇ = ਲੈ, (ਆਪਣੇ ਮੱਥੇ ਉਤੇ ਲਾ) ਲੈ। ਗੁਰ ਪਗ ਰੇਨ = ਗੁਰੂ ਦੇ ਚਰਨਾਂ ਦੀ ਧੂੜ। ਗੁਰ ਪਗ ਰਵਾਲ = ਗੁਰੂ ਦੇ ਕਦਮਾਂ ਦੀ ਖ਼ਾਕ।

ਸਭਿ ਦਾਲਿਦ ਭੰਜਿ ਦੁਖ ਦਾਲ

All poverty will be eliminated, and your pains will disappear.

ਇਸ ਤਰ੍ਹਾਂ ਆਪਣੇ) ਸਾਰੇ ਦਰਿੱਦਰ ਨਾਸ ਕਰ ਲੈ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਦੁੱਖਾਂ ਦੇ ਦਲਣ ਵਾਲੀ ਹੈ। ਸਭਿ = ਸਾਰੇ। ਦਾਲਿਦ = ਦਰਿੱਦਰ। ਭੰਜਿ = ਨਾਸ ਕਰ ਲੈ। ਦਾਲ = ਦਲ ਦੇਣ ਵਾਲੀ।

ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ

The Lord shall bless you with His Glance of Grace, and you shall be enraptured. ||1||Pause||

ਹੇ ਮਨ! ਹੇ ਮਨ! ਹੇ ਮਨ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਨਿਹਾਲ ਹੋ ਜਾਈਦਾ ਹੈ ॥੧॥ ਰਹਾਉ ॥ ਹੋ ਹੋ ਹੋ = ਹੇ ਮਨ! ਹੇ ਮਨ! ਹੇ ਮਨ! ਨਦਰਿ = ਮਿਹਰ ਦੀ ਨਿਗਾਹ। ਨਿਹਾਲ = ਪ੍ਰਸੰਨ ॥੧॥ ਰਹਾਉ ॥

ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ

The Lord Himself embellishes His household. The Lord's Mansion of Love is studded with countless jewels, the jewels of the Beloved Lord.

(ਇਹ ਮਨੁੱਖਾ ਸਰੀਰ) ਪਰਮਾਤਮਾ ਦਾ ਘਰ ਹੈ, ਪਰਮਾਤਮਾ ਨੇ ਆਪ ਇਸ ਨੂੰ ਸਜਾਇਆ ਹੈ, ਉਸ ਬੇਅੰਤ ਅਤੇ ਅੱਤ ਸੋਹਣੇ ਪ੍ਰਭੂ ਦਾ (ਇਹ ਮਨੁੱਖਾ ਸਰੀਰ) ਰੰਗ-ਮਹਲ ਹੈ। ਗ੍ਰਿਹੁ = (ਸਰੀਰ-) ਘਰ। ਸਵਾਰਿਓ = ਸਜਾਇਆ। ਰੰਗ ਮਹਲ = ਖ਼ੁਸ਼ੀਆਂ ਮਾਣਨ ਦਾ ਟਿਕਾਣਾ। ਲਾਲ = ਪਿਆਰਾ।

ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥

The Lord Himself has granted His Grace, and He has come into my home.The Guru is my advocate before the Lord. Gazing upon the Lord, I have become blissful, blissful, blissful. ||1||

ਜਿਸ ਉੱਤੇ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, (ਉਸ ਦੇ ਹਿਰਦੇ-) ਘਰ ਵਿਚ ਉਹ ਆਪ ਆ ਵੱਸਦਾ ਹੈ। ਮੈਂ ਉਸ ਪਰਮਾਤਮਾ ਦੇ ਮਿਲਾਪ ਲਈ ਗੁਰੂ ਦਾ ਵਿਚੋਲਾ-ਪਨ ਕੀਤਾ ਹੈ (ਗੁਰੂ ਨੂੰ ਵਿਚੋਲਾ ਬਣਾਇਆ ਹੈ, ਗੁਰੂ ਦੀ ਸਰਨ ਲਈ ਹੈ। ਗੁਰੂ ਦੀ ਕਿਰਪਾ ਨਾਲ) ਉਸ ਹਰੀ ਨੂੰ ਵੇਖ ਕੇ ਨਿਹਾਲ ਹੋ ਗਈ ਹਾਂ, ਬਹੁਤ ਹੀ ਨਿਹਾਲ ਹੋ ਗਈ ਹਾਂ ॥੧॥ ਕਰੀ = ਕੀਤੀ। ਗ੍ਰਿਹਿ = ਘਰ ਵਿਚ। ਬਸੀਠੀ = ਵਿਚੋਲਾ-ਪਨ। ਦੇਖਿ = ਵੇਖ ਕੇ ॥੧॥

ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ

From the Guru, I received news of the Lord's arrival. My mind and body became ecstatic and blissful, hearing of the arrival of the Lord, my Beloved Love, my Lord.

ਗੁਰੂ ਦੀ ਰਾਹੀਂ ਹੀ (ਜਦੋਂ) ਮੈਂ (ਆਪਣੇ ਹਿਰਦੇ ਵਿਚ) ਪਰਮਾਤਮਾ ਦੇ ਆ ਵੱਸਣ ਦੀ ਖ਼ਬਰ ਸੁਣੀ, (ਜਦੋਂ) ਮੈਂ ਸੋਹਣੇ ਲਾਲ-ਪ੍ਰਭੂ ਦਾ ਆਉਣਾ ਸੁਣਿਆ, ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋ ਗਈਆਂ। ਗੁਰਿ = ਗੁਰੂ ਦੀ ਰਾਹੀਂ। ਪਾਈ = ਪ੍ਰਾਪਤ ਕੀਤੀ। ਮਨਿ = ਮਨ ਵਿਚ। ਤਨਿ = ਤਨ ਵਿਚ। ਆਨਦੋ ਆਨੰਦ-ਖ਼ੁਸ਼ੀਆਂ ਹੀ ਖ਼ੁਸ਼ੀਆਂ।

ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥

Servant Nanak has met with the Lord, Har, Har; he is intoxicated, enraptured, enraptured. ||2||1||7||

(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਉਸ ਪਰਮਾਤਮਾ ਨੂੰ ਮਿਲ ਕੇ ਮਸਤ-ਹਾਲ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਹੋ ਗਿਆ ॥੨॥੧॥੭॥ ਜਨੁ = ਦਾਸ। ਮਿਲੇ = ਮਿਲਿ, ਮਿਲ ਕੇ। ਗਲਤਾਨ ਹਾਲ = ਮਸਤ ਹਾਲਤ ਵਾਲਾ, ਹਰ ਵੇਲੇ ਮਸਤ ॥੨॥੧॥੭॥