ਅੜਿਲ

ARIL

ਅੜਿਲ:

ਤ੍ਰਿਣਹਾਤ੍ਰੀ ਕੋ ਆਦਿ ਉਚਾਰਨ ਕੀਜੀਐ

ਪਹਿਲਾਂ 'ਤ੍ਰਿਣਹਾਤ੍ਰੀ' (ਹਿਰਨੀ) ਪਦ ਦਾ ਉਚਾਰਨ ਕਰੋ।

ਤਾ ਕੇ ਪਾਛੇ ਨਾਥ ਸਬਦ ਕੋ ਦੀਜੀਐ

ਉਸ ਪਿਛੋਂ 'ਨਾਥ' ਸ਼ਬਦ ਜੋੜੋ।

ਤਾ ਕੇ ਪਾਛੇ ਸਤ੍ਰੁ ਸਬਦ ਕੋ ਠਾਨੀਐ

ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਹੋ ਸਕਲ ਤੁਪਕ ਕੋ ਨਾਮ ਚਤੁਰ ਚਿਤਿ ਜਾਨੀਐ ॥੭੬੭॥

Utter firstly the word “Tran-haatri” and then add the words “Naath Shatru”, and then comprehend all the names of Tupak in your mind.767.

(ਇਹ) ਤੁਪਕ ਦਾ ਨਾਮ ਹੈ। ਸਭ ਸੂਝਵਾਨ ਸਮਝ ਲੈਣ ॥੭੬੭॥

ਤ੍ਰਿਣ ਭਛੀ ਕੋ ਆਦਿ ਬਖਾਨਨ ਕੀਜੀਐ

ਪਹਿਲਾਂ 'ਤ੍ਰਿਣ ਭਛੀ' ਸ਼ਬਦ ਕਹੋ।

ਨਾਇਕ ਪਦ ਕੋ ਤਾ ਕੇ ਪਾਛੇ ਦੀਜੀਐ

ਉਸ ਪਿਛੋਂ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਕਹੀਓ ਬਹੁਰਿ ਸੁਧਾਰਿ ਕੈ

ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਹੋ ਨਾਮ ਤੁਪਕ ਕੇ ਲੀਜਹੁ ਸਕਲ ਬਿਚਾਰ ਕੈ ॥੭੬੮॥

Saying firstly the word “Tran-bhakshi” and then adding the words “Nayak” and “Satru”, consider all the names of Tupak.768.

(ਇਸ ਨੂੰ) ਸਾਰੇ ਵਿਚਾਰ ਪੂਰਵਕ ਤੁਪਕ ਦਾ ਨਾਮ ਸਮਝ ਲੈਣ ॥੭੬੮॥

ਤ੍ਰਿਣਹਾ ਰਿਪੁ ਕੋ ਆਦਿ ਬਖਾਨਨ ਕੀਜੀਐ

ਪਹਿਲਾਂ 'ਤ੍ਰਿਣਹਾ ਰਿਪੁ' ਦਾ ਵਰਣਨ ਕਰੋ।

ਨਾਥ ਸਬਦ ਕੋ ਤਾ ਕੇ ਪਾਛੈ ਦੀਜੀਐ

ਉਸ ਪਿਛੋਂ 'ਨਾਥ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ

ਫਿਰ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਨਾਮ ਤੁਪਕ ਕੇ ਸਕਲ ਚਤੁਰ ਪਹਿਚਾਨੀਐ ॥੭੬੯॥

Mentioning firstly “Tran-haa-ripu”, then adding the words “Naath Shatru”, recognize the names of Tupak.769.

(ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ। ਸਾਰੇ ਸੂਝਵਾਨ ਸਮਝ ਲੈਣ ॥੭੬੯॥