ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥
Kabeer, my days have passed, and I have postponed my payments; the interest on my account continues to increase.
ਹੇ ਕਬੀਰ! (ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵਲੋਂ) ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ। ਟਾਲੈ ਟੋਲੈ = ਟਾਲ-ਮਟੌਲੇ ਵਿਚ, ਅੱਜ-ਭਲਕ ਕਰਦਿਆਂ (ਕਿਉਂਕਿ ਵਿਕਾਰਾਂ ਤੇ ਆਸਾਂ ਵੱਲ ਦੀ ਰੁਚੀ ਸਿਮਰਨ ਵਾਲੇ ਪਾਸੇ ਲੱਗਣ ਨਹੀਂ ਦੇਂਦੀ)। ਦਿਨੁ = ਉਮਰ ਦਾ ਹਰੇਕ ਦਿਨ। ਬਿਆਜੁ = (ਸ਼ਾਹੂਕਾਰ ਆਪਣੀ ਰਾਸਿ-ਪੂੰਜੀ ਜਿਉਂ ਜਿਉਂ ਸੂਦੀ ਚਾੜ੍ਹਦਾ ਹੈ, ਤਿਉਂ ਤਿਉਂ ਸੂਦ ਵਧ ਕੇ ਉਹ ਰਕਮ ਵੱਡੀ ਹੁੰਦੀ ਜਾਂਦੀ ਹੈ, ਇਸੇ ਤਰ੍ਹਾਂ ਮਨੁੱਖ ਦੇ ਅੰਦਰ ਵਿਕਾਰਾਂ ਤੇ ਆਸਾਂ ਦੀ ਇਕੱਠੀ ਹੋਈ ਰਾਸਿ-ਪੂੰਜੀ ਹੋਰ ਹੋਰ ਵਿਕਾਰਾਂ ਤੇ ਆਸਾਂ ਵੱਲ ਪ੍ਰੇਰਦੀ ਹੈ, ਇਸ ਤਰ੍ਹਾਂ ਇਹ ਵਿਕਾਰ ਹੋਰ ਹੋਰ ਮਨੁੱਖ ਦੇ ਹਿਰਦੇ ਵਿਚ ਵਧਦੇ ਜਾਂਦੇ ਹਨ) ਸੂਦ।
ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥
I have not meditated on the Lord and my account is still pending, and now, the moment of my death has come! ||208||
ਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ (ਵਿਕਾਰਾਂ ਤੇ ਆਸਾਂ ਦਾ ਇਹ) ਲੇਖਾ ਮੁੱਕਦਾ ਹੈ। (ਬੱਸ! ਇਹਨਾਂ ਵਿਕਾਰਾਂ ਤੇ ਆਸਾਂ ਵਿਚ ਫਸੇ ਹੋਇਆਂ ਦੇ ਸਿਰ ਉਤੇ) ਮੌਤ ਆ ਅੱਪੜਦੀ ਹੈ ॥੨੦੮॥ ਖਤੁ = ਲੇਖਾ, (ਵਿਕਾਰਾਂ ਤੇ ਆਸਾਂ ਦੇ) ਸੰਸਕਾਰ (ਜੋ ਮਨ ਵਿਚ ਟਿਕੇ ਰਹਿੰਦੇ ਹਨ) ॥੨੦੮॥