ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥
Kabeer, I was being crushed like sesame seeds in the oil-press, but the True Guru saved me.
ਹੇ ਕਬੀਰ! (ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ;) (ਪਰ ਜੋ ਜੋ 'ਹਰਿ ਕਾ ਸਿਮਰਨੁ ਕਰੈ') ਉਹਨਾਂ ਨੂੰ ਸਤਿਗੁਰੂ (ਇਸ ਘਾਣੀ ਵਿਚੋਂ) ਬਚਾ ਲੈਂਦਾ ਹੈ। ਘਾਣੀ ਪੀੜਤੇ = (ਵਿਕਾਰਾਂ ਤੇ ਆਸਾਂ ਦੀ) ਘਾਣੀ ਵਿਚ ਪੀੜੀਦੇ (ਜਿਵੇਂ ਤਿਲ ਕੋਹਲੂ ਵਿਚ ਪੀੜੀਦੇ ਹਨ)।
ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥
My pre-ordained primal destiny has now been revealed. ||207||
(ਪ੍ਰਭੂ ਚਰਨਾਂ ਨਾਲ ਉਹਨਾਂ ਦਾ) ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ (ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤਿ ਤੇ ਸਤਿਗੁਰੂ ਦੀ ਮੇਹਰ ਨਾਲ) ਮੁੜ ਹਿਰਦੇ ਵਿਚ ਚਮਕ ਪੈਂਦਾ ਹੈ ॥੨੦੭॥ ਪਰਾ ਪੂਰਬਲੀ = ਪਹਿਲੇ ਜਨਮਾਂ ਦੇ ਸਮੇ ਦੀ। ਭਾਵਨੀ = ਸਰਧਾ, ਪਿਆਰ ॥੨੦੭॥