ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ

Kabeer, whoever meditates in remembrance on the Lord, he alone is happy in this world.

ਹੇ ਕਬੀਰ! ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ; ਸੰਸਾਰਿ = ਸੰਸਾਰ ਵਿਚ।

ਇਤ ਉਤ ਕਤਹਿ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥

One who is protected and saved by the Creator Lord, shall never waver, here or hereafter. ||206||

ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ (ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ) ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਂਦਾ ਹੈ ॥੨੦੬॥ ਇਤ = ਇਥੇ, ਇਸ ਮੌਜੂਦਾ ਜਨਮ ਵਿਚ। ਉਤ = ਉਥੇ, ਇਸ ਜਨਮ ਤੋਂ ਪਿਛੋਂ, ਪਰਲੋਕ ਵਿਚ। ਕਤਹਿ = ਕਿਤੇ ਭੀ। ਰਾਖੈ = ਰਾਖੀ ਕਰਦਾ ਹੈ, (ਵਿਕਾਰਾਂ ਤੇ ਆਸਾਂ ਤੋਂ) ਬਚਾਂਦਾ ਹੈ ॥੨੦੬॥