ਤਿਲਕ ਹੀਣੰ ਜਥਾ ਬਿਪ੍ਰਾ ਅਮਰ ਹੀਣੰ ਜਥਾ ਰਾਜਨਹ

Like a Brahmin without a sacred mark on his forehead, or a king without the power of command,

ਜਿਵੇਂ ਤਿਲਕ ਤੋਂ ਬਿਨਾ ਬ੍ਰਾਹਮਣ, ਜਿਵੇਂ ਹੁਕਮ (ਦੀ ਸਮਰਥਾ) ਤੋਂ ਬਿਨਾ ਰਾਜਾ, ਜਥਾ = ਜਿਵੇਂ (यथा)। ਬਿਪ੍ਰਾ = ਬ੍ਰਾਹਮਣ (विप्रः)। ਅਮਰ = ਹੁਕਮ।

ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸ੍ਨਵਹ ॥੫੬॥

or a warrior without weapons, so is the devotee of God without Dharmic Faith. ||56||

ਜਿਵੇਂ ਸ਼ਸਤ੍ਰ ਤੋਂ ਬਿਨਾ ਸੂਰਮਾ (ਸੋਭਾ ਨਹੀਂ ਪਾਂਦਾ), ਤਿਵੇਂ, ਹੇ ਨਾਨਕ! ਧਰਮ ਤੋਂ ਸੱਖਣਾ ਵਿਸ਼ਨੂ-ਭਗਤ (ਸਮਝੋ) ॥੫੬॥ ਆਵਧ = ਸ਼ਸਤ੍ਰ (आयुधं) ਸੂਰਾ = ਸੂਰਮਾ (सुरः)।ਹੀਣੰ = ਸੱਖਣਾ (हीन)। ਬੈਸ੍ਨਵਹ = ਵਿਸ਼ਨੂ ਦਾ ਭਗਤ, ਪਰਮਾਤਮਾ ਦਾ ਭਗਤ (वैष्णवः) ॥੫੬॥