ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ

The mosquito pierces the stone, the ant crosses the swamp,

ਉਹ (ਮਨੁੱਖ ਪਹਿਲਾਂ) ਮੱਛਰ (ਵਾਂਗ ਨਿਤਾਣਾ ਹੁੰਦਿਆਂ ਭੀ) ਪਹਾੜ (ਅਹੰਕਾਰ) ਨੂੰ ਤੋੜ ਲੈਂਦਾ ਹੈ, ਕੀੜੀ (ਵਾਂਗ ਕਮਜ਼ੋਰ ਹੁੰਦਿਆਂ ਭੀ ਹੁਣ) ਚਿੱਕੜ (ਮੋਹ) ਤੋਂ ਤਰ ਜਾਂਦਾ ਹੈ, ਮਸਕੰ = ਮੱਛਰ (ਕਮਜ਼ੋਰ ਜੀਵ) (मशकः)। ਭਗਨੰਤ = ਤੋੜ ਦੇਂਦਾ ਹੈ। ਸੈਲੰ = ਪਹਾੜ, ਪੱਥਰ (ਅਹੰਕਾਰ) (शैलः)। ਕਰਦਮੰ = ਚਿੱਕੜ (ਮੋਹ) (कर्दमः)।ਤਰੰਤ = ਪਾਰ ਲੰਘ ਜਾਂਦੀ ਹੈ (तरति, तरतः, तरन्ति)। ਪਪੀਲਕਹ = ਕੀੜੀ। पीलकः, पीलिुकःक्ष् an ant)।

ਸਾਗਰੰ ਲੰਘੰਤਿ ਪਿੰਗੰ ਤਮ ਪਰਗਾਸ ਅੰਧਕਹ

the cripple crosses the ocean, and the blind sees in the darkness,

ਲੂਲ੍ਹੇ ਸਮਾਨ (ਨਿਆਸਰਾ ਹੁੰਦਿਆਂ ਭੀ ਹੁਣ ਸੰਸਾਰ-) ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, (ਉਸ ਅਗਿਆਨੀ) ਅੰਨ੍ਹੇ ਦਾ ਹਨੇਰਾ (ਵੀ) ਚਾਨਣ ਬਣ ਜਾਂਦਾ ਹੈ, ਪਿੰਗੰ = ਪਿੰਗਲਾ, ਲੂਲ੍ਹਾ (ਸ਼ੁਭ ਕਰਮਾਂ ਤੋਂ ਸੱਖਣਾ)। ਤਮ = ਹਨੇਰਾ (तमस्)। ਅੰਧਕਹ = ਅੰਨ੍ਹਾ (ਅਗਿਆਨੀ (अन्धकः)।

ਸਾਧ ਸੰਗੇਣਿ ਸਿਮਰੰਤਿ ਗੋਬਿੰਦ ਸਰਣਿ ਨਾਨਕ ਹਰਿ ਹਰਿ ਹਰੇ ॥੫੫॥

meditating on the Lord of the Universe in the Saadh Sangat. Nanak seeks the Sanctuary of the Lord, Har, Har, Haray. ||55||

ਹੇ ਨਾਨਕ! ਜੋ ਮਨੁੱਖ ਸਾਧ ਸੰਗਤ ਦੀ ਰਾਹੀਂ ਪਰਮਾਤਮਾ ਦੀ ਓਟ ਲੈ ਕੇ ਗੋਬਿੰਦ ਦਾ ਸਿਮਰਨ ਕਰਦਾ ਹੈ ॥੫੫॥ ਸਾਧ ਸੰਗੇਣਿ = ਸਾਧ ਸੰਗਤ ਦੀ ਰਾਹੀਂ (साधुसंगेन) ॥੫੫॥