ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ

The Lord of the World is Supremely Beautiful; His Meditation is the Life of all.

ਜਗਤ ਦਾ ਮਾਲਕ ਪਰਮਾਤਮਾ ਸਭ ਤੋਂ ਵੱਡੀ ਹਸਤੀ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਸਹਾਰਾ) ਹੈ। ਗੁਸਾਂਈ = ਜਗਤ ਦਾ ਮਾਲਕ (गोस्वामिन्)। ਗਰਿਸ੍ਟ = ਬਹੁਤ ਵਜ਼ਨਦਾਰ, ਵੱਡਾ ਭਾਰੀ (गृष्ठ)।ਸਰਬਤ੍ਰ = (सर्वत्र) ਹਰ ਥਾਂ। ਸਰਬਤ੍ਰ ਜੀਵਣਹ = ਸਭ ਜੀਵਾਂ ਦਾ ਜੀਵਨ। ਜੀਵਣਹ = ਜੀਵਨ, ਜਿੰਦ, ਸਹਾਰਾ (जीवन)।

ਲਬਧੵੰ ਸੰਤ ਸੰਗੇਣ ਨਾਨਕ ਸ੍ਵਛ ਮਾਰਗ ਹਰਿ ਭਗਤਣਹ ॥੫੪॥

In the Society of the Saints, O Nanak, He is found on the path of devotional worship of the Lord. ||54||

ਹੇ ਨਾਨਕ! ਪਰਮਾਤਮਾ ਦੀ ਭਗਤੀ ਹੀ (ਇਨਸਾਨੀ ਜ਼ਿੰਦਗੀ ਦੇ ਸਫ਼ਰ ਦਾ) ਨਿਰਮਲ ਰਸਤਾ ਹੈ, ਜੋ ਸਾਧ ਸੰਗਤ ਵਿਚ ਲੱਭਦਾ ਹੈ ॥੫੪॥ ਲਬਧ੍ਯ੍ਯੰ = ਲੱਭ ਪੈਂਦਾ ਹੈ, ਮਿਲ ਜਾਂਦਾ ਹੈ। ਸ੍ਵਛ = ਨਿਰਮਲ, ਸਾਫ਼ (स्वच्छ)। ਮਾਰਗ = ਰਸਤਾ (मार्ग)।ਹਰਿ ਭਗਤਣਹ = ਪਰਮਾਤਮਾ ਦੀ ਭਗਤੀ ॥੫੪॥