ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ

His Power supports the sky, and locks fire within wood.

ਜਿਸ (ਪਰਮਾਤਮਾ) ਨੇ ਆਪਣੀ ਸੱਤਿਆ ਨਾਲ ਆਕਾਸ਼ ਨੂੰ ਟਿਕਾਇਆ ਹੋਇਆ ਹੈ ਅਤੇ ਅੱਗ ਨੂੰ ਲੱਕੜ ਨਾਲ ਢਕਿਆ ਹੋਇਆ ਹੈ; ਕਲਾ = ਸੱਤਿਆ, ਤਾਕਤ (कला)। ਬੈਸੰਤਰੰ = ਅੱਗ (वैश्वानरः)। ਬੇਸਟੰ = (वेष्‍िटत) ਘੇਰਿਆ ਹੋਇਆ, ਢਕਿਆ ਹੋਇਆ।

ਜੇਨ ਕਲਾ ਸਸਿ ਸੂਰ ਨਖੵਤ੍ਰ ਜੋਤੵਿੰ ਸਾਸੰ ਸਰੀਰ ਧਾਰਣੰ

His Power supports the moon, the sun and the stars, and infuses light and breath into the body.

ਜਿਸ ਪ੍ਰਭੂ ਨੇ ਆਪਣੀ ਤਾਕਤ ਨਾਲ ਚੰਦ੍ਰਮਾ ਸੂਰਜ ਤਾਰਿਆਂ ਵਿਚ ਆਪਣਾ ਪ੍ਰਕਾਸ਼ ਟਿਕਾਇਆ ਹੋਇਆ ਹੈ ਅਤੇ ਸਭ ਸਰੀਰਾਂ ਵਿਚ ਸੁਆਸ ਟਿਕਾਏ ਹੋਏ ਹਨ; ਜੇਨ = ਜਿਸ ਨੇ (येन = by whom)। ਸਸਿ = ਚੰਦ੍ਰਮਾ (शशिन्)।ਸੂਰ = ਸੂਰਜ (सुर्य)। ਨਖ੍ਯ੍ਯਤ੍ਰ = ਤਾਰੇ (नक्षत्रां)। ਜੋਤ੍ਯ੍ਯਿੰ = (ज्योतिस्) ਪ੍ਰਕਾਸ਼। ਸਾਸੰ = ਸਾਹ (श्वासं)। ਸਰੀਰ = (शरीरं)।

ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ

His Power provides nourishment in the womb of the mother, and does not let disease strike.

ਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ ਦੇ ਪੇਟ ਵਿਚ ਜੀਵਾਂ ਦੀ ਰਾਖੀ (ਦਾ ਪ੍ਰਬੰਧ ਕੀਤਾ ਹੋਇਆ ਹੈ), ਮਾਂ ਦੇ ਪੇਟ ਦੀ ਅੱਗ-ਰੂਪ ਰੋਗ ਜੀਵ ਦਾ ਨਾਸ ਨਹੀਂ ਕਰ ਸਕਦਾ। ਜਠਰ = (जठरं = The womb) ਮਾਂ ਦਾ ਪੇਟ।

ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥੫੩॥

His Power holds back the ocean, O Nanak, and does not allow the waves of water to destroy the land. ||53||

ਹੇ ਨਾਨਕ! ਉਸ ਪ੍ਰਭੂ ਨੇ ਇਸ (ਸੰਸਾਰ-) ਸਰੋਵਰ ਨੂੰ ਆਪਣੀ ਤਾਕਤ ਨਾਲ ਆਸਰਾ ਦਿੱਤਾ ਹੋਇਆ ਹੈ, ਇਸ ਸਰੋਵਰ ਦੇ ਪਾਣੀ ਦੀਆਂ ਲਹਿਰਾਂ (ਜੀਵਾਂ ਦਾ) ਨਾਸ ਨਹੀਂ ਕਰ ਸਕਦੀਆਂ ॥੫੩॥ ਤੇਨ = (तेन = by him) ਉਸ ਨੇ। ਅਸਥੰਭੰ = (स्तम्भ), ਥੰਮ, ਸਹਾਰਾ; ਆਸਰਾ। ਤੋਯਣਹ = ਜਲ (तोयं) ॥੫੩॥