ਸਿਰ ਮਸ੍ਤਕ ਰਖੵਾ ਪਾਰਬ੍ਰਹਮੰ ਹਸ੍ਤ ਕਾਯਾ ਰਖੵਾ ਪਰਮੇਸ੍ਵਰਹ

The Supreme Lord God has procted my head and forehead; the Transcendent Lord has protected my hands and body.

ਸਿਰ, ਮੱਥਾ, ਹੱਥ, ਸਰੀਰ ਦੀ (ਹਰ ਤਰ੍ਹਾਂ) ਰੱਖਿਆ ਕਰਨ ਵਾਲਾ ਪਾਰਬ੍ਰਹਮ ਪਰਮੇਸਰ (ਹੈ), ਮਸ੍ਤਕ = ਮੱਥਾ (मस्तक)।ਰਖ੍ਯ੍ਯਾ = ਰਾਖੀ (रक्षा)। ਹਸ੍ਤ = ਹੱਥ (हस्त)। ਕਾਯਾ = ਸਰੀਰ (कायः)।

ਆਤਮ ਰਖੵਾ ਗੋਪਾਲ ਸੁਆਮੀ ਧਨ ਚਰਣ ਰਖੵਾ ਜਗਦੀਸ੍ਵਰਹ

God, my Lord and Master, has saved my soul; the Lord of the Universe has saved my wealth and feet.

ਜਿੰਦ, ਧਨ-ਪਦਾਰਥ (ਆਦਿ ਦੀ) ਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਗੋਪਾਲ, ਸੁਆਮੀ, ਜਗਦੀਸਰ (ਹੀ ਹੈ)। ਆਤਮ = ਜਿੰਦ (आत्मन्)।

ਸਰਬ ਰਖੵਾ ਗੁਰ ਦਯਾਲਹ ਭੈ ਦੂਖ ਬਿਨਾਸਨਹ

The Merciful Guru has protected everything, and destroyed my fear and suffering.

ਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਸਭ ਤੋਂ ਵੱਡਾ ਦਇਆ ਦਾ ਘਰ ਪਰਮਾਤਮਾ ਹੀ ਹੈ। ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਗੁਰ = ਸਭ ਤੋਂ ਵੱਡਾ (ਪ੍ਰਭੂ)।

ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥

God is the Lover of His devotees, the Master of the masterless. Nanak has entered the Sanctuary of the Imperishable Primal Lord God. ||52||

ਹੇ ਨਾਨਕ! ਉਹ ਪ੍ਰਭੂ ਨਿਆਸਰਿਆਂ ਦਾ ਆਸਰਾ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਉਸ ਅਵਿਨਾਸ਼ੀ ਸਰਬ-ਵਿਆਪਕ ਪ੍ਰਭੂ ਦਾ ਆਸਰਾ ਲੈ ॥੫੨॥ ਵਛਲ = (वत्सल) ਪਿਆਰ ਕਰਨ ਵਾਲਾ। ਅਚੁਤਹ = ਅਵਿਨਾਸੀ। {ਚਯੁ = ਨਾਸ ਹੋ ਜਾਣਾ, ਡਿੱਗ ਪੈਣਾ। ਚਯੁਤ = ਡਿੱਗਾ ਹੋਇਆ, ਨਾਸਵੰਤ। ਅਚਯੁਤ (अच्युत) = ਨਾਹ ਨਾਸ ਹੋਣ ਵਾਲਾ} ॥੫੨॥