ਚਰਣ ਕਮਲ ਸਰਣੰ ਰਮਣੰ ਗੋਪਾਲ ਕੀਰਤਨਹ

I have come to the Sanctuary of the Lord's Lotus Feet, where I sing the Kirtan of His Praises.

ਸਾਧ ਸੰਗਤ ਦੀ ਰਾਹੀਂ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ (ਲਿਆਂ), ਜਗਤ ਦੇ ਪਾਲਣਹਾਰ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਿਆਂ- ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਸਰਣੰ = ਓਟ ਆਸਰਾ। ਰਮਣੰ = ਉਚਾਰਨਾ। ਕੀਰਤਨਹ = ਸਿਫ਼ਤ-ਸਾਲਾਹ।

ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ ॥੫੧॥

In the Saadh Sangat, the Company of the Holy, Nanak is carried across the utterly terrifying, difficult world-ocean. ||51||

(ਇਸ ਵਿਚੋਂ) ਪਾਰ ਲੰਘ ਸਕੀਦਾ ਹੈ। ਹੇ ਨਾਨਕ! (ਸੰਸਾਰ) ਇਕ ਵੱਡਾ ਭਿਆਨਕ ਸਮੁੰਦਰ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੫੧॥ ਸਾਧ ਸੰਗੇਣ = ਸਾਧ ਸੰਗਤ ਦੀ ਰਾਹੀਂ, ਗੁਰਮੁਖਾਂ ਦੀ ਸੰਗਤ ਕਰਨ ਨਾਲ। ਸਾਗਰ = (सागर) ਸਮੁੰਦਰ। ਭੈ = ਡਰਾਂ (ਨਾਲ ਭਰਪੂਰ), ਭਿਆਨਕ। ਦੁਤਰਹ = ਜਿਸ ਨੂੰ ਤਰਨਾ ਔਖਾ ਹੋਵੇ (दुस्तर) ॥੫੧॥