ਸਲੋਕੁ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨੑਿ ॥
Do not call them 'satee', who burn themselves along with their husbands' corpses.
ਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ। ਸਤੀ = ਉਹ ਇਸਤ੍ਰੀ ਜੋ ਆਪਣੇ ਪਤੀ ਦੇ ਮਰਨ ਤੇ ਉਸ ਦੇ ਨਾਲ ਹੀ ਚਿਖਾ ਵਿਚ ਸੜ ਮਰਦੀ ਸੀ। ਆਖੀਅਨਿ = ਆਖੀਆਂ ਜਾਂਦੀਆਂ ਹਨ। ਮੜ = ਲੋਥ, ਲਾਸ਼।
ਨਾਨਕ ਸਤੀਆ ਜਾਣੀਅਨੑਿ ਜਿ ਬਿਰਹੇ ਚੋਟ ਮਰੰਨੑਿ ॥੧॥
O Nanak, they alone are known as 'satee', who die from the shock of separation. ||1||
ਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ ॥੧॥ ਬਿਰਹਾ = ਵਿਛੋੜਾ। ਏਹਿ = (ਬਹੁ-ਵਚਨ) ਅਜੇਹੀਆਂ ਇਸਤ੍ਰੀਆਂ। ਜਿ = ਜੋ ॥੧॥