ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨੑਿ ॥
They are also known as 'satee', who abide in modesty and contentment.
ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ, ਸੀਲ = ਸੁੱਚਾ ਆਚਰਨ। ਸੀਲ ਸੰਤੋਖਿ = ਸੁੱਚੇ ਆਚਰਜ-ਰੂਪ ਸੰਤੋਖ ਵਿਚ।
ਸੇਵਨਿ ਸਾਈ ਆਪਣਾ ਨਿਤ ਉਠਿ ਸੰਮੑਾਲੰਨੑਿ ॥੨॥
They serve their Lord, and rise in the early hours to contemplate Him. ||2||
ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ॥੨॥ ਸੇਵਨਿ = ਸੇਵਾ ਕਰਦੀਆਂ ਹਨ। ਉਠਿ = ਉੱਠ ਕੇ, ਭਾਵ, ਉੱਦਮ ਨਾਲ ॥੨॥