ਪ੍ਰਭਾਤੀ ਮਹਲਾ ੧ ॥
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥
The mind is Maya, the mind is a chaser; the mind is a bird flying across the sky.
(ਹੇ ਪ੍ਰਭੂ! ਤੇਰੇ ਨਾਮ-ਖ਼ਜ਼ਾਨੇ ਤੋਂ ਸੱਖਣਾ) ਮਨ (ਕਾਮਾਦਿਕ ਚੋਰਾਂ ਦੇ ਢਹੇ ਚੜ੍ਹ ਕੇ, ਸਦਾ) ਮਾਇਆ ਹੀ ਮਾਇਆ (ਲੋੜਦਾ ਹੈ), (ਮਾਇਆ ਦੇ ਪਿੱਛੇ ਹੀ) ਦੌੜਦਾ ਹੈ, ਮਨ (ਮਾਇਆ ਦੀ ਖ਼ਾਤਰ ਹੀ ਉਡਾਰੀਆਂ ਲਾਂਦਾ ਰਹਿੰਦਾ ਹੈ ਜਿਵੇਂ) ਪੰਛੀ ਆਕਾਸ਼ ਵਿਚ (ਉਡਾਰੀਆਂ ਲਾਂਦਾ ਹੈ, ਤੇ ਸਰੀਰ-ਨਗਰ ਸੁੰਞਾ ਪਿਆ ਰਹਿੰਦਾ ਹੈ, ਕਾਮਾਦਿਕ ਚੋਰ ਸ਼ੁਭ ਗੁਣਾਂ ਦੀ ਰਾਸਿ-ਪੂੰਜੀ ਲੁੱਟਦੇ ਰਹਿੰਦੇ ਹਨ)। ਧਾਇਆ = ਦੌੜਦਾ ਹੈ। ਪੰਖੀ = ਪੰਛੀ। ਆਕਾਸਿ = ਆਕਾਸ਼ ਵਿਚ।
ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥
The thieves are overpowered by the Shabad, and then the body-village prospers and celebrates.
ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਚੋਰ (ਸਰੀਰ-ਨਗਰ ਵਿਚੋਂ) ਕੱਢ ਦੇਈਦੇ ਹਨ, ਤਾਂ (ਸਰੀਰ-) ਨਗਰ ਵੱਸ ਪੈਂਦਾ ਹੈ (ਭਾਵ, ਮਨ ਬਾਹਰ ਮਾਇਆ ਦੇ ਪਿੱਛੇ ਭਟਕਣੋਂ ਹਟ ਕੇ ਅੰਦਰ ਟਿਕ ਜਾਂਦਾ ਹੈ, ਤੇ ਇਸ ਨੂੰ) ਸੋਭਾ-ਵਡਿਆਈ ਮਿਲਦੀ ਹੈ। ਤਸਕਰ = (ਕਾਮਾਦਿਕ) ਚੋਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰਿਆ = ਦੂਰ ਕੀਤੇ, ਅੰਦਰੋਂ ਕੱਢੇ। ਨਗਰੁ = ਸਰੀਰ-ਨਗਰ। ਵੁਠਾ = ਵੱਸ ਪਿਆ, (ਸਰੀਰ-ਨਗਰ ਦਾ ਵਾਸੀ ਮਨ ਬਾਹਰ ਦੀ ਦੌੜ-ਭੱਜ ਛੱਡ ਕੇ ਸਰੀਰ ਦੇ ਅੰਦਰ ਟਿਕ ਗਿਆ)।
ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥
Lord, when You save someone, he is saved; his capital is safe and sound. ||1||
(ਪਰ, ਹੇ ਪ੍ਰਭੂ!) ਜਦੋਂ ਤੂੰ ਆਪ (ਇਸ ਮਨ ਦੀ) ਰਾਖੀ ਕਰਦਾ ਹੈਂ, (ਜਦੋਂ ਤੂੰ ਆਪ ਇਸ ਨੂੰ ਕਾਮਾਦਿਕ ਚੋਰਾਂ ਤੋਂ) ਬਚਾਂਦਾ ਹੈਂ, ਤਦੋਂ (ਮਨੁੱਖਾ ਸਰੀਰ ਦੀ ਸ਼ੁਭ ਗੁਣਾਂ ਦੀ) ਰਾਸਿ-ਮੂੜੀ, ਸਹੀ ਸਲਾਮਤ ਬਚੀ ਰਹਿੰਦੀ ਹੈ ॥੧॥ ਰਾਸਿ = ਭਲੇ ਗੁਣਾਂ ਦੀ ਪੂੰਜੀ ॥੧॥
ਐਸਾ ਨਾਮੁ ਰਤਨੁ ਨਿਧਿ ਮੇਰੈ ॥
Such is my Treasure, the Jewel of the Naam;
ਹੇ ਪ੍ਰਭੂ! ਤੇਰਾ ਨਾਮ ਸ੍ਰੇਸ਼ਟ ਰਤਨ ਹੈ। ਨਿਧਿ = ਖ਼ਜ਼ਾਨਾ। ਮੇਰੈ = ਮੇਰੇ ਪਾਸ, ਮੇਰੇ ਅੰਦਰ, ਮੇਰੇ ਹਿਰਦੇ ਵਿਚ।
ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥
please bless me with the Guru's Teachings, so that I may fall at Your Feet. ||1||Pause||
ਗੁਰੂ ਦੀ ਮੱਤ ਦੀ ਰਾਹੀਂ ਇਹ ਨਾਮ ਮੈਨੂੰ ਦੇਹ, ਮੈਂ ਤੇਰੀ ਸਰਨ ਆਇਆ ਹਾਂ। (ਮੇਹਰ ਕਰ ਤੇਰਾ ਇਹ ਨਾਮ) ਮੇਰੇ ਪਾਸ ਖ਼ਜ਼ਾਨਾ ਬਣ ਜਾਏ ॥੧॥ ਰਹਾਉ ॥ ਦੇਹਿ = (ਹੇ ਪ੍ਰਭੂ! ਤੂੰ) ਦੇਹ। ਲਗਉ = ਮੈਂ ਲਗਦਾ ਹਾਂ। ਪਗਿ = ਪੈਰ ਵਿਚ। ਤੇਰੈ ਪਗਿ = ਤੇਰੇ ਪੈਰ ਵਿਚ। ਲਗਉ ਪਗਿ ਤੇਰੈ = ਮੈਂ ਤੇਰੀ ਸਰਨ ਆਇਆ ਹਾਂ ॥੧॥ ਰਹਾਉ ॥
ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥
The mind is a Yogi, the mind is a pleasure-seeker; the mind is foolish and ignorant.
(ਜਿਤਨਾ ਚਿਰ ਮਨ ਦੇ ਸਿਰ ਉਤੇ ਗੁਰੂ ਦਾ ਕਰਤਾਰ ਦਾ ਕੁੰਡਾ ਨਾਹ ਹੋਵੇ ਤਦ ਤਕ) ਮਨ ਮੂਰਖ ਹੈ ਮਨ ਗੰਵਾਰ ਹੈ (ਆਪਣੇ ਮੂਰਖਪੁਣੇ ਵਿਚ ਕਦੇ ਇਹ) ਮਨ (ਮਾਇਆ ਤੋਂ ਨਫ਼ਰਤ ਕਰ ਕੇ) ਵਿਰਕਤ ਬਣ ਜਾਂਦਾ ਹੈ, ਕਦੇ ਮਨ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ। ਜੋਗੀ = ਵਿਰਕਤ, ਦੁਨੀਆ ਵਲੋਂ ਉਦਾਸ। ਭੋਗੀਆ = ਦੁਨੀਆ ਦੇ ਭੋਗਾਂ ਵਿਚ ਪਰਵਿਰਤ।
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥
The mind is the giver, the mind is the beggar; the mind is the Great Guru, the Creator.
(ਕਦੇ ਮਾਇਆ ਦੀ ਖ਼ੁਮਾਰੀ ਵਿਚ ਆਪਣੇ ਆਪ ਨੂੰ) ਦਾਨੀ ਸਮਝਦਾ ਹੈ (ਕਦੇ ਧਨ ਗਵਾਚਣ ਤੇ) ਕੰਗਾਲ ਬਣ ਜਾਂਦਾ ਹੈ। ਜਦੋਂ ਮਨ ਦੇ ਸਿਰ ਉਤੇ ਗੁਰੂ ਰਾਖਾ ਬਣਦਾ ਹੈ, ਕਰਤਾਰ ਹੱਥ ਰੱਖਦਾ ਹੈ, ਮਨ ਸਿਰਿ = ਮਨ ਦੇ ਸਿਰ ਉਤੇ।
ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥
The five thieves are conquered, and peace is attained; such is the contemplative wisdom of God. ||2||
ਤਦੋਂ ਇਹ ਸ੍ਰੇਸ਼ਟ ਰੱਬੀ ਸਿਫ਼ਤ-ਸਾਲਾਹ (ਦਾ ਖ਼ਜ਼ਾਨਾ ਲੱਭ ਪੈਂਦਾ ਹੈ, ਤੇ ਉਸਦੀ ਬਰਕਤਿ ਨਾਲ) ਕਾਮਾਦਿਕ ਪੰਜ ਚੋਰਾਂ ਨੂੰ ਮਾਰ ਕੇ ਆਤਮਕ ਆਨੰਦ ਮਾਣਦਾ ਹੈ ॥੨॥ ਪੰਚ ਮਾਰਿ = ਕਾਮਾਦਿਕ ਪੰਜਾਂ ਨੂੰ ਮਾਰ ਕੇ। ਬ੍ਰਹਮੁ = ਰੱਬੀ ਸਿਫ਼ਤ-ਸਾਲਾਹ ॥੨॥
ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥
The One Lord is said to be in each and every heart, but no one can see Him.
ਹੇ ਪ੍ਰਭੂ! ਇਹ ਕਿਹਾ ਤਾਂ ਜਾਂਦਾ ਹੈ (ਭਾਵ, ਹਰੇਕ ਜੀਵ ਇਹ ਆਖਦਾ ਤਾਂ ਹੈ) ਕਿ ਤੂੰ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ, ਮੈਂ ਭੀ ਇਹ ਆਖਦਾ ਹਾਂ (ਪਰ ਨਿਰੇ ਆਖਣ ਨਾਲ ਹਰੇਕ ਵਿਚ) ਤੇਰਾ ਦਰਸਨ ਨਹੀਂ ਹੁੰਦਾ। ਘਟਿ ਘਟਿ = ਹਰੇਕ ਸਰੀਰ ਵਿਚ। ਕਹਉ = ਮੈਂ (ਭੀ) ਆਖਦਾ ਹਾਂ।
ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥
The false are cast upside-down into the womb of reincarnation; without the Name, they lose their honor.
ਅੰਦਰੋਂ ਖੋਟਾ ਹੋਣ ਕਰਕੇ ਜੀਵ (ਚੌਰਾਸੀ ਦੀ ਗਰਭ ਜੋਨਿ ਵਿਚ) ਪੁੱਠਾ (ਲਟਕਾ ਕੇ) ਰੋਲੀਦਾ ਹੈ, ਤੇਰਾ ਨਾਮ ਸਿਮਰਨ ਤੋਂ ਬਿਨਾ ਇਸ ਦੀ ਇੱਜ਼ਤ-ਆਬਰੋ ਭੀ ਚਲੀ ਜਾਂਦੀ ਹੈ। ਖੋਟੋ = ਖੋਟਾ ਜੀਵ, ਜਿਸ ਦੇ ਅੰਦਰ ਖੋਟ ਹੈ। ਰਾਲੀਐ = ਰੁਲਾਈਦਾ ਹੈ। ਪੂਠੋ ਰਾਲੀਐ = (ਗਰਭ ਜੋਨਿ ਵਿਚ) ਪੁੱਠਾ ਰੁਲਾਈਦਾ ਹੈ। ਪਤਿ = ਇੱਜ਼ਤ।
ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥
Those whom You unite, remain united, if it is Your Will. ||3||
ਹੇ ਪ੍ਰਭੂ! ਜਦੋਂ ਤੂੰ ਆਪ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਜਦੋਂ ਤੇਰੀ ਆਪਣੀ ਮੇਹਰ ਹੁੰਦੀ ਹੈ, ਤਦੋਂ ਹੀ ਮੈਂ ਤੇਰੀ ਯਾਦ ਵਿਚ ਜੁੜਿਆ ਰਹਿ ਸਕਦਾ ਹਾਂ ॥੩॥ ਰਜਾਇ = ਹੁਕਮ, ਮਰਜ਼ੀ ॥੩॥
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
God does not ask about social class or birth; you must find your true home.
ਹੇ ਨਾਨਕ! (ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤਿ ਪਾਤ ਹੈ। ਵਖੇਵਿਆਂ ਵਿਚ ਪੈ ਕੇ) ਇਹ ਨਹੀਂ ਪੁੱਛਣਾ ਚਾਹੀਦਾ ਕਿ (ਫਲਾਣੇ ਦੀ) ਜਾਤਿ ਕੇਹੜੀ ਹੈ ਕਿਸ ਕੁਲ ਵਿਚ ਉਸ ਦਾ ਜਨਮ ਹੋਇਆ। (ਪੁੱਛਣਾ ਹੈ ਤਾਂ) ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿਚ ਪਰਗਟ ਹੋਇਆ ਹੈ। ਸਚ ਘਰੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਟਿਕਾਣਾ। ਲੇਹੁ ਬਤਾਇ = ਪੁੱਛ ਲਵੋ।
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥
That is your social class and that is your status - the karma of what you have done.
ਜਾਤਿ ਪਾਤਿ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਜੀਵ ਕਰਮ ਕਮਾਂਦਾ ਹੈ। ਜਾਤਿ ਪਤਿ = ਜਾਤ ਪਾਤ।
ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥
The pains of death and rebirth are eradicated; O Nanak, salvation is in the Lord's Name. ||4||10||
ਜਨਮ ਮਰਨ (ਦੇ ਗੇੜ) ਦਾ ਦੁਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ। ਨਾਮ ਵਿਚ ਜੁੜਿਆਂ ਹੀ (ਕਾਮਾਦਿਕ ਪੰਜ ਚੋਰਾਂ ਤੋਂ) ਖ਼ਲਾਸੀ ਹੁੰਦੀ ਹੈ ॥੪॥੧੦॥ ਨਾਇ = ਨਾਮ ਵਿਚ ਜੁੜ ਕੇ ॥੪॥੧੦॥