ਪ੍ਰਭਾਤੀ ਮਹਲਾ

Prabhaatee, First Mehl:

ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਜਾਗਤੁ ਬਿਗਸੈ ਮੂਠੋ ਅੰਧਾ

He is awake, and even happy, but he is being plundered - he is blind!

ਜੀਵ ਆਪਣੇ ਵਲੋਂ ਸਿਆਣਾ ਹੈ, ਪਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਲੁੱਟਿਆ ਜਾ ਰਿਹਾ ਹੈ (ਅਨੇਕਾਂ ਵਿਕਾਰ ਇਸ ਦੀ ਆਤਮਕ ਰਾਸਿ ਪੂੰਜੀ ਨੂੰ ਲੁੱਟ ਰਹੇ ਹਨ) ਪਰ ਇਹ ਖ਼ੁਸ਼ ਖ਼ੁਸ਼ ਫਿਰਦਾ ਹੈ। ਜਾਗਤੁ = (ਆਪਣੇ ਵਲੋਂ) ਜਾਗਦਾ, (ਦੁਨੀਆ ਦੇ ਕੰਮਾਂ ਵਿਚ) ਸੁਚੇਤ ਸਿਆਣਾ। ਬਿਗਸੈ = ਖ਼ੁਸ਼ ਹੁੰਦਾ ਹੈ। ਮੂਠੋ = ਠਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ।

ਗਲਿ ਫਾਹੀ ਸਿਰਿ ਮਾਰੇ ਧੰਧਾ

The noose is around his neck, and yet, his head is busy with worldly affairs.

ਇਸ ਦੇ ਗਲ ਵਿਚ ਮਾਇਆ ਦੇ ਮੋਹ ਦੀ ਫਾਹੀ ਪਈ ਹੋਈ ਹੈ (ਜੋ ਇਸ ਨੂੰ ਦੁਨੀਆ ਦੇ ਪਦਾਰਥਾਂ ਦੇ ਪਿੱਛੇ ਧੂਹੀ ਫਿਰਦਾ ਹੈ)। ਜਗਤ ਦੇ ਜੰਜਾਲਾਂ ਦਾ ਫ਼ਿਕਰ ਇਸ ਦੇ ਸਿਰ ਉਤੇ ਚੋਟਾਂ ਮਾਰਦਾ ਰਹਿੰਦਾ ਹੈ। ਗਲਿ = ਗਲ ਵਿਚ। ਸਿਰਿ = ਸਿਰ ਉਤੇ। ਮਾਰੇ = (ਚੋਟਾਂ) ਮਾਰਦਾ ਹੈ। ਧੰਧਾ = ਜਗਤ ਦੇ ਜੰਜਾਲਾਂ ਦਾ ਫ਼ਿਕਰ।

ਆਸਾ ਆਵੈ ਮਨਸਾ ਜਾਇ

In hope, he comes and in desire, he leaves.

ਦੁਨੀਆ ਦੀਆਂ ਆਸਾਂ ਦਾ ਬੱਧਾ ਜਗਤ ਵਿਚ ਆਉਂਦਾ ਹੈ, ਮਨ ਦੇ ਅਨੇਕਾਂ ਫੁਰਨੇ ਲੈ ਕੇ ਇਥੋਂ ਤੁਰ ਪੈਂਦਾ ਹੈ। ਮਨਸਾ = ਮਨ ਦੇ ਫੁਰਨੇ।

ਉਰਝੀ ਤਾਣੀ ਕਿਛੁ ਬਸਾਇ ॥੧॥

The strings of his life are all tangled up; he is utterly helpless. ||1||

ਇਸ ਦੀ ਜ਼ਿੰਦਗੀ ਦੀ ਤਾਣੀ ਦੁਨੀਆ ਦੀਆਂ ਆਸਾਂ ਤੇ ਮਨ ਦੀਆਂ ਦੌੜਾਂ ਨਾਲ ਪਿਲਚੀ ਪਈ ਹੈ। (ਇਸ ਤਾਣੀ ਨੂੰ ਇਹਨਾਂ ਪੇਚਿਆਂ ਤੋਂ ਸਾਫ਼ ਰੱਖਣ ਵਾਸਤੇ) ਇਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧॥ ਉਰਝੀ = ਉਲਝੀ ਹੋਈ, ਵਿਗੜੀ ਹੋਈ। ਬਸਾਇ = ਵੱਸ, ਜ਼ੋਰ, ਪੇਸ਼ ॥੧॥

ਜਾਗਸਿ ਜੀਵਣ ਜਾਗਣਹਾਰਾ

The Lord of Awareness, the Lord of Life is awake and aware.

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਜੀਵਨ ਹੈਂ; ਇਕ ਤੂੰ ਹੀ ਜਾਗਦਾ ਹੈਂ, ਸਿਰਫ਼ ਤੇਰੇ ਵਿਚ ਹੀ ਸਮਰੱਥਾ ਹੈ ਕਿ ਮਾਇਆ ਤੈਨੂੰ ਆਪਣੇ ਮੋਹ ਦੀ ਨੀਂਦ ਵਿਚ ਸੁਆ ਨਹੀਂ ਸਕਦੀ। ਜੀਵਣ = ਹੇ (ਜਗਤ ਦੇ) ਜੀਵਨ! ਜਾਗਣਹਾਰਾ = ਹੇ ਜਾਗਣਹਾਰ! ਹੇ ਜਾਗਦੇ ਰਹਿਣ ਦੀ ਸਮਰੱਥਾ ਰੱਖਣ ਵਾਲੇ!

ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ

He is the Ocean of peace, the Treasure of Ambrosial Nectar. ||1||Pause||

ਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰੇ ਘਰ ਵਿਚ) ਨਾਮ-ਅੰਮ੍ਰਿਤ ਦੇ ਭੰਡਾਰੇ ਭਰੇ ਪਏ ਹਨ (ਜੋ ਮਾਇਆ ਦੇ ਮੋਹ ਵਿਚ ਆਤਮਕ ਮੌਤੇ ਮਰੇ ਪਿਆਂ ਨੂੰ ਜ਼ਿੰਦਾ ਕਰ ਸਕਦਾ ਹੈ) ॥੧॥ ਰਹਾਉ ॥

ਕਹਿਓ ਬੂਝੈ ਅੰਧੁ ਸੂਝੈ ਭੋਂਡੀ ਕਾਰ ਕਮਾਈ

He does not understand what he is told; he is blind - he does not see, and so he does his evil deeds.

(ਮਾਇਆ ਦੇ ਮੋਹ ਵਿਚ) ਜੀਵਨ ਇਤਨਾ ਅੰਨ੍ਹਾ ਹੋਇਆ ਪਿਆ ਹੈ ਕਿ ਕਿਸੇ ਆਖੀ ਹੋਈ ਸਿੱਖਿਆ ਨੂੰ ਇਹ ਸਮਝ ਨਹੀਂ ਸਕਦਾ, ਆਪਣੇ ਆਪ ਇਸ ਨੂੰ (ਆਤਮਕ ਜੀਵਨ ਬਚਾਣ ਦੀ ਕੋਈ ਗੱਲ) ਸੁੱਝਦੀ ਨਹੀਂ, ਨਿੱਤ ਮੰਦੇ ਕੰਮ ਹੀ ਕਰੀ ਜਾ ਰਿਹਾ ਹੈ। ਬੂਝੈ = ਸਮਝਦਾ। ਅੰਧੁ = (ਮਾਇਆ ਦੇ ਮੋਹ ਵਿਚ) ਅੰਨਾ ਜੀਵ। ਭੋਂਡੀ = ਭੈੜੀ।

ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥

The Transcendent Lord Himself showers His Love and Affection; by His Grace, He bestows glorious greatness. ||2||

(ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਪਰਮੇਸਰ ਆਪ ਹੀ ਆਪਣੇ ਚਰਨਾਂ ਦੀ ਪ੍ਰੀਤ ਪ੍ਰੇਮ ਬਖ਼ਸ਼ਦਾ ਹੈ, ਉਸ ਦੀ ਮੇਹਰ ਨਾਲ ਹੀ ਉਸ ਦਾ ਨਾਮ-ਸਿਮਰਨ ਦਾ ਮਾਣ ਮਿਲਦਾ ਹੈ ॥੨॥ ਆਪੇ = ਆਪ ਹੀ। ਕਰਮੀ = (ਪ੍ਰਭੂ ਦੀ) ਮੇਹਰ ਨਾਲ ॥੨॥

ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ

With the coming of each and every day, his life is wearing away, bit by bit; but still, his heart is attached to Maya.

ਜ਼ਿੰਦਗੀ ਦਾ ਇਕ ਇਕ ਕਰ ਕੇ ਦਿਨ ਆਉਂਦਾ ਹੈ ਤੇ ਇਸ ਤਰ੍ਹਾਂ ਥੋੜੀ ਥੋੜੀ ਕਰ ਕੇ ਉਮਰ ਘਟਦੀ ਜਾਂਦੀ ਹੈ; ਪਰ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿਚ (ਉਸੇ ਤਰ੍ਹਾਂ) ਟਿਕਿਆ ਰਹਿੰਦਾ ਹੈ। ਦਿਨੁ ਦਿਨੁ ਆਵੈ = ਇਕ ਇਕ ਕਰ ਕੇ ਦਿਨ ਆਉਂਦਾ ਹੈ। ਛੀਜੈ = (ਉਮਰ) ਘਟਦੀ ਜਾ ਰਹੀ ਹੈ। ਘਟਾਈ = ਘਟ ਹੀ, ਘਟਿ ਹੀ, ਹਿਰਦੇ ਵਿਚ ਹੀ (ਟਿਕਿਆ ਹੋਇਆ ਹੈ)।

ਬਿਨੁ ਗੁਰ ਬੂਡੋ ਠਉਰ ਪਾਵੈ ਜਬ ਲਗ ਦੂਜੀ ਰਾਈ ॥੩॥

Without the Guru, he is drowned, and finds no place of rest, as long as he is caught in duality. ||3||

ਗੁਰੂ ਦੀ ਸਰਨ ਆਉਣ ਤੋਂ ਬਿਨਾ ਜੀਵ (ਮਾਇਆ ਦੇ ਮੋਹ ਵਿਚ) ਡੁੱਬਾ ਰਹਿੰਦਾ ਹੈ। ਜਦੋਂ ਤਕ ਇਸ ਦੇ ਅੰਦਰ ਰਤਾ ਭਰ ਭੀ ਮਾਇਆ ਦੀ ਪ੍ਰੀਤ ਕਾਇਮ ਹੈ, ਇਹ ਭਟਕਦਾ ਫਿਰਦਾ ਹੈ ਇਸ ਨੂੰ (ਆਤਮਕ ਸੁਖ ਦੀ) ਥਾਂ ਨਹੀਂ ਲੱਭਦੀ ॥੩॥ ਠਉਰ = ਥਾਂ। ਦੂਜੀ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਪ੍ਰੀਤ। ਰਾਈ = ਰਤਾ ਭਰ ਭੀ ॥੩॥

ਅਹਿਨਿਸਿ ਜੀਆ ਦੇਖਿ ਸਮੑਾਲੈ ਸੁਖੁ ਦੁਖੁ ਪੁਰਬਿ ਕਮਾਈ

Day and night, God watches over and takes care of His living beings; they receive pleasure and pain according to their past actions.

(ਆਤਮਕ ਜੀਵਨ ਦੀ ਦਾਤ ਪ੍ਰਭੂ ਤੋਂ ਹੀ ਮਿਲ ਸਕਦੀ ਹੈ ਜੋ) ਦਿਨ ਰਾਤ ਬੜੇ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਜੀਵਾਂ ਦੀ ਪੂਰਬਲੀ ਕਮਾਈ ਅਨੁਸਾਰ ਇਹਨਾਂ ਨੂੰ ਸੁਖ ਜਾਂ ਦੁਖ (ਭੋਗਣ ਨੂੰ) ਦੇਂਦਾ ਹੈ। ਅਹਿ = ਦਿਨ। ਨਿਸਿ = ਰਾਤ। ਦੇਖਿ = ਵੇਖ ਕੇ, ਧਿਆਨ ਨਾਲ। ਪੁਰਬਿ ਕਮਾਈ = ਪਿਛਲੀ ਕੀਤੀ ਕਮਾਈ ਅਨੁਸਾਰ।

ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥

Nanak, the unfortunate one, begs for the charity of Truth; please bless him with this glory. ||4||11||

ਹੇ ਪ੍ਰਭੂ! ਮੈਂ ਚੰਗੇ ਕੀਤੇ ਕਰਮਾਂ ਦਾ ਮਾਣ ਨਹੀਂ ਕਰਦਾ, ਮੈਨੂੰ ਨਾਨਕ ਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਏ, ਨਾਨਕ ਤੇਰੇ ਦਰ ਤੋਂ ਤੇਰਾ ਨਾਮ ਸਿਮਰਨ ਦੀ ਭਿੱਛਿਆ ਹੀ ਮੰਗਦਾ ਹੈ ॥੪॥੧੧॥ ਕਰਮ ਹੀਣੁ = ਜਿਸ ਨੂੰ ਕਿਸੇ ਪੂਰਬਲੇ ਕਰਮਾਂ ਦਾ ਮਾਣ ਨਹੀਂ ਹੈ। ਸਚੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ। ਵਡਾਈ = ਇੱਜ਼ਤ ॥੪॥੧੧॥