ਪ੍ਰਭਾਤੀ ਮਹਲਾ

Prabhaatee, First Mehl:

ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਮਸਟਿ ਕਰਉ ਮੂਰਖੁ ਜਗਿ ਕਹੀਆ

If I remain silent, the world calls me a fool.

(ਦੁਨੀਆਵੀ ਰਸਮ-ਰਿਵਾਜ ਵਲੋਂ ਬੇ-ਪਰਵਾਹ ਹੋ ਕੇ ਤੇਰੀ ਸਿਫ਼ਤ-ਸਾਲਾਹ ਵਿਚ ਮਸਤ ਹੋ ਕੇ) ਜੇ ਮੈਂ ਚੁੱਪ ਕਰ ਰਹਿੰਦਾ ਹਾਂ, ਤਾਂ ਜਗਤ ਵਿਚ ਮੈਂ ਮੂਰਖ ਆਖਿਆ ਜਾਂਦਾ ਹਾਂ, ਮਸਟਿ = ਖ਼ਾਮੋਸ਼ੀ। ਮਸਟਿ ਕਰਉ = ਜੇ ਮੈਂ ਖ਼ਮੋਸ਼ੀ (ਇਖ਼ਤਿਆਰ) ਕਰਾਂ, ਜੇ ਮੈਂ ਚੁੱਪ ਰਹਾਂ। ਜਗਿ = ਜਗਤ ਵਿਚ। ਕਹੀਆ = ਕਿਹਾ ਜਾਂਦਾ ਹਾਂ।

ਅਧਿਕ ਬਕਉ ਤੇਰੀ ਲਿਵ ਰਹੀਆ

If I talk too much, I miss out on Your Love.

ਪਰ ਜੇ (ਇਹਨਾਂ ਖੁੰਝੇ ਹੋਏ ਲੋਕਾਂ ਨੂੰ ਇਹਨਾਂ ਦੀਆਂ ਇਹ ਉਕਾਈਆਂ ਸਮਝਾਣ ਵਾਸਤੇ) ਮੈਂ ਬਹੁਤਾ ਬੋਲਦਾ ਹਾਂ, ਤਾਂ ਤੇਰੇ ਚਰਨਾਂ ਵਿਚ ਸੁਰਤ ਦਾ ਟਿਕਾਉ ਘਟਦਾ ਹੈ। ਅਧਿਕ = ਬਹੁਤ। ਬਕਉ = ਜੇ ਮੈਂ ਬੋਲਾਂ। ਰਹੀਆ = ਰਹਿ ਜਾਂਦੀ ਹੈ, ਘਟ ਜਾਂਦੀ ਹੈ।

ਭੂਲ ਚੂਕ ਤੇਰੈ ਦਰਬਾਰਿ

My mistakes and faults will be judged in Your Court.

(ਇਹ ਲੋਕ ਨਿਰੀਆਂ ਭਾਈਚਾਰਕ ਰਸਮਾਂ ਦੇ ਕਰਨ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝਦੇ ਹਨ, ਤੇਰੇ ਸਿਮਰਨ ਦੇ ਉੱਦਮ ਨੂੰ ਇਹ ਨਿੰਦਦੇ ਹਨ। ਇਹਨਾਂ ਵਿਚੋਂ ਉਕਾਈ ਵਾਲਾ ਰਸਤਾ ਕੇਹੜਾ ਹੈ?) ਅਸਲ ਉਕਾਈਆਂ ਉਹੀ ਹਨ ਜੋ ਤੇਰੀ ਹਜ਼ੂਰੀ ਵਿਚ ਉਕਾਈਆਂ ਮੰਨੀਆਂ ਜਾਣ। ਭੂਲ ਚੂਕ = ਉਕਾਈਆਂ। ਤੇਰੈ ਦਰਬਾਰਿ = ਤੇਰੀ ਹਜ਼ੂਰੀ ਵਿਚ।

ਨਾਮ ਬਿਨਾ ਕੈਸੇ ਆਚਾਰ ॥੧॥

Without the Naam, the Name of the Lord, how can I maintain good conduct? ||1||

ਉਹ ਭਾਈਚਾਰਕ ਰਸਮਾਂ ਕਿਸੇ ਅਰਥ ਨਹੀਂ ਜੋ ਤੇਰਾ ਨਾਮ ਸਿਮਰਨ ਤੋਂ ਵਿਛੋੜਦੀਆਂ ਹਨ ॥੧॥ ਆਚਾਰ = ਭਾਈਚਾਰਕ ਰਸਮਾਂ। ਕੈਸੇ = ਕਿਸੇ ਕੰਮ ਨਹੀਂ ॥੧॥

ਐਸੇ ਝੂਠਿ ਮੁਠੇ ਸੰਸਾਰਾ

Such is the falsehood which is plundering the world.

ਹੇ ਪ੍ਰਭੂ! ਸੰਸਾਰੀ ਜੀਵ ਵਿਅਰਥ ਰਸਮਾਂ ਦੇ ਵਹਿਮ ਵਿਚ ਫਸ ਕੇ ਮਾਇਆ ਦੇ ਢਹੇ ਚੜ੍ਹ ਕੇ ਅਜੇਹੇ ਲੁੱਟੇ ਜਾ ਰਹੇ ਹਨ (ਆਤਮਕ ਜੀਵਨ ਅਜੇਹੇ ਲੁਟਾ ਰਹੇ ਹਨ ਕਿ ਇਹਨਾਂ ਨੂੰ ਇਹ ਸਮਝ ਹੀ ਨਹੀਂ ਪੈਂਦੀ)। ਐਸੇ = ਅਜੇਹੇ ਤਰੀਕੇ ਨਾਲ। ਝੂਠਿ = ਝੂਠ ਵਿਚ, ਵਿਅਰਥ ਭਾਈਚਾਰਕ ਰਸਮਾਂ ਦੇ ਬੰਧਨ ਵਿਚ। ਮੁਠੇ = ਲੁੱਟੇ ਜਾ ਰਹੇ ਹਨ। ਸੰਸਾਰਾ = ਸੰਸਾਰੀ ਜੀਵ।

ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ

The slanderer slanders me, but even so, I love him. ||1||Pause||

(ਨਿਰੀਆਂ ਭਾਈਚਾਰਕ ਰਸਮਾਂ ਦੇ ਟਾਕਰੇ ਤੇ ਤੇਰੇ ਨਾਮ-ਸਿਮਰਨ ਦੀ) ਨਿੰਦਾ ਕਰਨ ਵਾਲਾ ਮਨੁੱਖ (ਤੇਰੇ ਨਾਮ ਨੂੰ) ਮਾੜਾ ਆਖਦਾ ਹੈ (ਪਰ ਤੇਰੀ ਮੇਹਰ ਨਾਲ) ਮੈਨੂੰ (ਤੇਰਾ ਨਾਮ) ਪਿਆਰਾ ਲੱਗਦਾ ਹੈ ॥੧॥ ਰਹਾਉ ॥ ਨਿੰਦਕੁ = (ਨਾਮ-ਸਿਮਰਨ ਦੀ) ਨਿੰਦਿਆ ਕਰਨ ਵਾਲਾ। ਨਿੰਦੈ = ਨਾਮ ਸਿਮਰਨ ਨੂੰ ਨਿੰਦਦਾ ਹੈ, ਭਾਈਚਾਰਕ ਰਸਮਾਂ ਦੀ ਪਾਬੰਦੀ ਨੂੰ ਨਾਮ-ਸਿਮਰਨ ਦੇ ਟਾਕਰੇ ਤੇ ਚੰਗਾ ਸਮਝਦਾ ਹੈ ॥੧॥ ਰਹਾਉ ॥

ਜਿਸੁ ਨਿੰਦਹਿ ਸੋਈ ਬਿਧਿ ਜਾਣੈ

He alone knows the way, who has been slandered.

(ਇਹ ਕਰਮ-ਕਾਂਡੀ ਲੋਕ ਪ੍ਰਭੂ ਦੀ ਭਗਤੀ ਕਰਨ ਵਾਲੇ ਨੂੰ ਨਿੰਦਦੇ ਹਨ, ਪਰ) ਜਿਸ ਨੂੰ ਇਹ ਮਾੜਾ ਆਖਦੇ ਹਨ (ਅਸਲ ਵਿਚ) ਉਹੀ ਮਨੁੱਖ ਜੀਵਨ ਦੀ ਸਹੀ ਜੁਗਤਿ ਜਾਣਦਾ ਹੈ, ਜਿਸੁ = ਜਿਸ (ਨਾਮ ਸਿਮਰਨ ਵਾਲੇ ਨੂੰ)। ਸੋਈ = ਉਹੀ ਮਨੁੱਖ। ਬਿਧਿ = ਜੀਵਨ ਦੀ ਬਿਧੀ, ਜੀਵਨ-ਜੁਗਤਿ।

ਗੁਰ ਕੈ ਸਬਦੇ ਦਰਿ ਨੀਸਾਣੈ

Through the Word of the Guru's Shabad, he is stamped with the Lord's Insignia in His Court.

ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਦਰ ਤੇ ਆਦਰ-ਮਾਣ ਹਾਸਲ ਕਰਦਾ ਹੈ, ਸਬਦੇ = ਸਬਦਿ, ਸ਼ਬਦ ਵਿਚ ਜੁੜ ਕੇ। ਦਰਿ = ਪ੍ਰਭੂ ਦੇ ਦਰ ਤੇ। ਨੀਸਾਨੈ = ਪਰਗਟ ਹੁੰਦਾ ਹੈ।

ਕਾਰਣ ਨਾਮੁ ਅੰਤਰਗਤਿ ਜਾਣੈ

He realizes the Naam, the Cause of causes, deep within himself.

ਸਾਰੀ ਸ੍ਰਿਸ਼ਟੀ ਦੇ ਮੂਲ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ। ਅੰਤਰਿ ਗਤਿ = ਆਪਣੇ ਹਿਰਦੇ ਵਿਚ। ਜਾਣੈ = ਪਛਾਣਦਾ ਹੈ, ਸਾਂਝ ਪਾਂਦਾ ਹੈ।

ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥

He alone knows the way, who is blessed by the Lord's Glance of Grace. ||2||

ਪਰ ਸਿਫ਼ਤ-ਸਾਲਾਹ ਦੀ ਇਹ ਜੁਗਤਿ ਉਹੀ ਮਨੁੱਖ ਸਮਝਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੨॥ ਨਦਰਿ = ਮੇਹਰ ਦੀ ਨਿਗਾਹ ॥੨॥

ਮੈ ਮੈਲੌ ਊਜਲੁ ਸਚੁ ਸੋਇ

I am filthy and polluted; the True Lord is Immaculate and Sublime.

(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਅਸੀਂ ਜੀਵ ਮਲੀਨ-ਮਨ ਹੋ ਰਹੇ ਹਾਂ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਵਿਕਾਰਾਂ ਦੀ ਮੈਲ ਤੋਂ) ਸਾਫ਼ ਹੈ। ਮੈ ਮੈਲੌ = ਅਸੀਂ ਜੀਵ (ਨਾਮ ਤੋਂ ਭੁੱਲ ਕੇ) ਵਿਕਾਰਾਂ ਨਾਲ ਮਲੀਨ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ।

ਊਤਮੁ ਆਖਿ ਊਚਾ ਹੋਇ

Calling oneself sublime, one does not become exalted.

(ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਕਰਮ-ਕਾਂਡ ਦੇ ਆਸਰੇ ਆਪਣੇ ਆਪ ਨੂੰ) ਉੱਤਮ ਆਖ ਕੇ ਕੋਈ ਮਨੁੱਖ ਉੱਚੇ ਜੀਵਨ ਵਾਲਾ ਨਹੀਂ ਹੋ ਸਕਦਾ। ਆਖਿ = (ਆਪਣੇ ਆਪ ਨੂੰ) ਆਖ ਕੇ।

ਮਨਮੁਖੁ ਖੂਲੑਿ ਮਹਾ ਬਿਖੁ ਖਾਇ

The self-willed manmukh openly eats the great poison.

ਜਿਹੜਾ ਮਨੁੱਖ (ਗੁਰੂ ਦੇ ਸ਼ਬਦ ਤੋਂ ਖੁੰਝਦਾ ਹੈ ਤੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਅਝੱਕ ਹੋ ਕੇ (ਮਾਇਆ-ਮੋਹ ਦਾ) ਜ਼ਹਿਰ ਖਾਂਦਾ ਰਹਿੰਦਾ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ। ਫਿਰ ਇਹ ਸੁੱਚਾ ਤੇ ਉੱਚਾ ਕਿਵੇਂ?)। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਖੂਲ੍ਹ੍ਹਿ = ਖੁਲ੍ਹ ਕੇ, ਪਰਤੱਖ ਤੌਰ ਤੇ। ਬਿਖੁ = (ਵਿਸ਼ੇ ਵਿਕਾਰਾਂ ਦਾ) ਜ਼ਹਿਰ।

ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥

But one who becomes Gurmukh is absorbed in the Name. ||3||

ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਤੁਰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ (ਤੇ ਉਹ ਸੁੱਚੇ ਜੀਵਨ ਵਾਲਾ ਹੈ) ॥੩॥ ਨਾਇ = ਪ੍ਰਭੂ ਦੇ ਨਾਮ ਵਿਚ ॥੩॥

ਅੰਧੌ ਬੋਲੌ ਮੁਗਧੁ ਗਵਾਰੁ

I am blind, deaf, foolish and ignorant,

ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ, ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਕੰਨ ਮੂੰਦ ਰੱਖਣ ਵਾਲਾ ਮਨੁੱਖ ਮੂਰਖ ਹੈ, ਗੰਵਾਰ ਹੈ, ਅੰਧੇ = ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ। ਬੋਲੌ = ਉਹ ਮਨੁੱਖ ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਸੁਣਦਾ, ਨਾਮ ਵਲੋਂ ਬੋਲਾ। ਮੁਗਧੁ = ਮੂਰਖ।

ਹੀਣੌ ਨੀਚੁ ਬੁਰੌ ਬੁਰਿਆਰੁ

the lowest of the low, the worst of the worst.

ਆਤਮਕ ਜੀਵਨ ਤੋਂ ਸੱਖਣਾ ਹੈ। ਨੀਵੇਂ ਪਾਸੇ ਜਾ ਰਿਹਾ ਹੈ, ਮੰਦਿਆਂ ਤੋਂ ਮੰਦਾ ਹੈ। ਬੁਰਿਆਰੁ = ਬੁਰੇ ਤੋਂ ਬੁਰਾ।

ਨੀਧਨ ਕੌ ਧਨੁ ਨਾਮੁ ਪਿਆਰੁ

I am poor, but I have the Wealth of Your Name, O my Beloved.

ਪਰਮਾਤਮਾ ਦਾ ਨਾਮ ਪਰਮਾਤਮਾ ਦੇ ਚਰਨਾਂ ਦਾ ਪਿਆਰ (ਆਤਮਕ ਜੀਵਨ ਵਲੋਂ) ਕੰਗਾਲਾਂ ਵਾਸਤੇ ਧਨ ਹੈ। ਨੀਧਨ = ਨਿਰਧਨ, ਕੰਗਾਲ। ਕੌ = ਵਾਸਤੇ।

ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥੪॥

This is the most excellent wealth; all else is poison and ashes. ||4||

ਇਹੀ ਧਨ ਸ੍ਰੇਸ਼ਟ ਧਨ ਹੈ, ਇਸ ਤੋਂ ਬਿਨਾ ਦੁਨੀਆ ਦੀ ਮਾਇਆ ਸੁਆਹ ਸਮਾਨ ਹੈ ॥੪॥ ਸਾਰੁ = ਸ੍ਰੇਸ਼ਟ। ਬਿਖਿਆ = ਮਾਇਆ। ਛਾਰੁ = ਸੁਆਹ, ਨਿਕੰਮੀ ॥੪॥

ਉਸਤਤਿ ਨਿੰਦਾ ਸਬਦੁ ਵੀਚਾਰੁ

I pay no attention to slander and praise; I contemplate the Word of the Shabad.

(ਪਰ ਜੀਵਾਂ ਦੇ ਕੀਹ ਵੱਸ?) ਸਿਫ਼ਤ-ਸਾਲਾਹ ਜਾਂ ਇਸ ਵਲੋਂ ਨਫ਼ਰਤ, ਗੁਰੂ ਦੇ ਸ਼ਬਦ ਦਾ ਪਿਆਰ, ਪ੍ਰਭੂ ਦੇ ਗੁਣਾਂ ਦੀ ਵੀਚਾਰ- (ਇਹ ਜੋ ਕੁਝ ਭੀ ਦੇਂਦਾ ਹੈ ਪ੍ਰਭੂ ਆਪ ਹੀ ਦੇਂਦਾ ਹੈ),

ਜੋ ਦੇਵੈ ਤਿਸ ਕਉ ਜੈਕਾਰੁ

I celebrate the One who blesses me with His Bounty.

ਜੇਹੜਾ ਜੇਹੜਾ ਪ੍ਰਭੂ ਜੀਵਾਂ ਨੂੰ ਇਹ ਦੇਂਦਾ ਹੈ ਸਦਾ ਉਸੇ ਨੂੰ ਨਮਸਕਾਰ ਕਰਨੀ ਚਾਹੀਦੀ ਹੈ, ਤਿਸ ਕਉ = ਉਸ ਪਰਮਾਤਮਾ ਨੂੰ। ਜੈਕਾਰੁ = ਨਮਸਕਾਰ।

ਤੂ ਬਖਸਹਿ ਜਾਤਿ ਪਤਿ ਹੋਇ

Whomever You forgive, O Lord, is blessed with status and honor.

(ਤੇ ਆਖਣਾ ਚਾਹੀਦਾ ਹੈ ਕਿ) ਹੇ ਪ੍ਰਭੂ! ਜਿਸ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼ਦਾ ਹੈਂ, ਉਸ ਦੀ, ਮਾਨੋ, ਉੱਚੀ ਜਾਤਿ ਹੋ ਜਾਂਦੀ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।

ਨਾਨਕੁ ਕਹੈ ਕਹਾਵੈ ਸੋਇ ॥੫॥੧੨॥

Says Nanak, I speak as He causes me to speak. ||5||12||

(ਪ੍ਰਭੂ ਦਾ ਦਾਸ) ਨਾਨਕ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਤਦੋਂ ਹੀ) ਆਖ ਸਕਦਾ ਹੈ ਜੇ ਪ੍ਰਭੂ ਆਪ ਹੀ ਅਖਵਾਏ ॥੫॥੧੨॥ ਕਹਾਵੈ ਸੋਇ = ਉਹ ਪਰਮਾਤਮਾ ਹੀ (ਜੀਵ ਦੇ ਮੂੰਹੋਂ ਆਪਣੀ ਸਿਫ਼ਤ-ਸਾਲਾਹ) ਅਖਵਾਂਦਾ ਹੈ ॥੫॥੧੨॥