ਪ੍ਰਭਾਤੀ ਮਹਲਾ ੧ ॥
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥
Eating too much, one's filth only increases; wearing fancy clothes, one's home is disgraced.
ਪ੍ਰਭੂ ਦਾ ਸਿਮਰਨ ਛੱਡ ਕੇ ਜਿਉਂ ਜਿਉਂ ਮਨੁੱਖ ਸੁਆਦਲੇ ਖਾਣੇ ਖਾਂਦਾ ਹੈ ਤਿਉਂ ਤਿਉਂ ਖਾਣ ਦੇ ਚਸਕੇ ਦੀ ਮੈਲ ਆਪਣੇ ਮਨ ਵਿਚ ਵਧਾਂਦਾ ਹੈ, (ਸੁੰਦਰ ਬਸਤ੍ਰ) ਪਹਿਨਣ ਦੇ ਰਸ ਵਿਚ ਫਸਿਆਂ ਭੀ ਮਨੁੱਖ ਦੇ ਆਤਮਕ ਜੀਵਨ ਨੂੰ ਹੀ ਘਾਟ ਪੈਂਦੀ ਹੈ। ਪੈਧੇ = ਪਹਿਨਣ ਨਾਲ, ਪਹਿਨਣ ਦੇ ਰਸ ਵਿਚ ਫਸੇ ਰਿਹਾਂ। ਹਾਣਿ = ਨੁਕਸਾਨ। ਘਰ ਕੀ ਹਾਣਿ = ਘਰ ਦਾ ਹੀ ਨੁਕਸਾਨ, ਆਪਣਾ ਹੀ ਨੁਕਸਾਨ, ਆਪਣੇ ਆਤਮਕ ਜੀਵਨ ਨੂੰ ਹੀ ਘਾਟਾ।
ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥
Talking too much, one only starts arguments. Without the Name, everything is poison - know this well. ||1||
(ਆਪਣੇ ਆਪ ਨੂੰ ਵਡਿਆਉਣ ਦੇ) ਬੋਲ ਬੋਲ ਕੇ ਭੀ (ਦੂਜਿਆਂ ਨਾਲ) ਝਗੜਾ ਖੜਾ ਕਰ ਲੈਂਦਾ ਹੈ। (ਸੋ, ਸਿਮਰਨ ਤੋਂ ਖੁੰਝ ਕੇ ਇਹੀ) ਸਮਝ ਕਿ ਮਨੁੱਖ ਜ਼ਹਿਰ (ਵਿਹਾਝਦਾ ਹੈ) ॥੧॥ ਬਕਿ ਬਕਿ = ਬੋਲ ਬੋਲ ਕੇ। ਵਾਦੁ = ਝਗੜਾ। ਬਿਖੁ = ਜ਼ਹਿਰ। ਜਾਣਿ = ਸਮਝ ॥੧॥
ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥
O Baba, such is the treacherous trap which has caught my mind;
ਹੇ ਭਾਈ! (ਖਾਣ ਹੰਢਾਣ ਤੇ ਆਪਣੀ ਸੋਭਾ ਕਰਾਣ ਆਦਿਕ ਤੇ) ਔਖੇ ਜਾਲ ਵਿਚ ਮਨ ਅਜੇਹਾ ਫਸਦਾ ਹੈ (ਕਿ ਇਸ ਵਿਚੋਂ ਨਿਕਲਣਾ ਕਠਨ ਹੋ ਜਾਂਦਾ ਹੈ।) ਬਾਬਾ = ਹੇ ਭਾਈ! ਐਸਾ ਵਾਸਿਆ = ਅਜੇਹੀ ਭੈੜੀ ਤਰ੍ਹਾਂ ਪਾਇਆ ਗਿਆ ਹੈ, ਅਜੇਹਾ ਬੁਰਾ ਫਸਾਇਆ ਗਿਆ ਹੈ। ਬਿਖਮ ਜਾਲਿ = ਔਖੇ ਜਾਲ ਵਿਚ।
ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥
riding out the waves of the storm, it will be enlightened by intuitive wisdom. ||1||Pause||
(ਸੰਸਾਰ-ਸਮੁੰਦਰ ਵਿਚ ਮਾਇਆ ਦੇ ਰਸਾਂ ਦੀਆਂ ਠਿੱਲਾਂ ਪੈ ਰਹੀਆਂ ਹਨ, ਇਸ) ਝਗੂਲੇ ਪਾਣੀ ਨੂੰ ਔਖਿਆਈ ਨਾਲ ਲੰਘ ਕੇ ਹੀ ਜਦੋਂ ਟਿਕਵੀਂ ਅਵਸਥਾ ਵਿਚ ਅਪੜੀਦਾ ਹੈ ਤਦੋਂ ਮਨੁੱਖ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ॥੧॥ ਰਹਾਉ ॥ ਬਿਬਲੁ = ਹੜ੍ਹਾਂ ਦਾ ਪਾਣੀ ਜੋ ਝੱਗ ਨਾਲ ਭਰਿਆ ਹੁੰਦਾ ਹੈ। ਝਾਗਿ = ਔਖਿਆਈ ਨਾਲ ਲੰਘ ਕੇ। ਸਹਜਿ = ਟਿਕਵੀਂ ਹਾਲਤ ਵਿਚ, ਅਡੋਲ ਅਵਸਥਾ ਵਿਚ ॥੧॥ ਰਹਾਉ ॥
ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥
They eat poison, speak poison and do poisonous deeds.
(ਮੋਹ ਦੇ ਜਾਲ ਵਿਚ ਫਸ ਕੇ) ਮਨੁੱਖ ਜੋ ਕੁਝ ਖਾਂਦਾ ਹੈ ਉਹ ਭੀ (ਆਤਮਕ ਜੀਵਨ ਲਈ) ਜ਼ਹਿਰ, ਜੋ ਕੁਝ ਬੋਲਦਾ ਹੈ ਉਹ ਭੀ ਜ਼ਹਿਰ, ਜੋ ਕੁਝ ਕਰਦਾ ਕਮਾਂਦਾ ਹੈ ਉਹ ਭੀ ਜ਼ਹਿਰ ਹੀ ਹੈ।
ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥
Bound and gagged at Death's door, they are punished; they can be saved only through the True Name. ||2||
(ਅਜੇਹੇ ਬੰਦੇ ਆਖ਼ਿਰ) ਜਮ ਰਾਜ ਦੇ ਬੂਹੇ ਤੇ ਬੱਧੇ ਹੋਏ (ਮਾਨਸਕ ਦੁੱਖਾਂ ਦੀ) ਮਾਰ ਖਾਂਦੇ ਹਨ। (ਇਹਨਾਂ ਮਾਨਸਕ ਦੁੱਖਾਂ ਤੋਂ) ਉਹੀ ਖ਼ਲਾਸੀ ਹਾਸਲ ਕਰਦਾ ਹੈ ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ॥੨॥ ਜਮ ਦਰਿ = ਜਮ ਰਾਜ ਦੇ ਦਰ ਤੇ। ਮਾਰੀਅਹਿ = ਮਾਰੀਦੇ ਹਨ, ਕੁੱਟੀਦੇ ਹਨ। ਸਾਚੈ ਨਾਇ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੨॥
ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥
As they come, they go. Their actions are recorded, and go along with them.
ਜਗਤ ਵਿਚ ਜਿਵੇਂ ਜੀਵ ਨੰਗਾ ਆਉਂਦਾ ਹੈ ਤਿਵੇਂ ਨੰਗਾ ਹੀ ਇਥੋਂ ਚਲਾ ਜਾਂਦਾ ਹੈ (ਪਰ ਮੋਹ ਦੇ ਕਰੜੇ ਜਾਲ ਵਿਚ ਫਸਿਆ ਰਹਿ ਕੇ ਇਥੋਂ) ਕੀਤੇ ਮੰਦੇ ਕਰਮਾਂ ਦੇ ਸੰਸਕਾਰ ਆਪਣੇ ਮਨ ਵਿਚ ਉੱਕਰ ਕੇ ਆਪਣੇ ਨਾਲ ਲੈ ਤੁਰਦਾ ਹੈ। ਕੀਆ = ਕੀਤੇ ਕਰਮਾਂ ਦਾ ਸਮੂਹ। ਲਿਖਿ = ਲਿਖ ਕੇ, (ਕੀਤੇ ਕਰਮਾਂ ਦੇ) ਸੰਸਕਾਰ ਮਨ ਵਿਚ ਉੱਕਰ ਕੇ।
ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥
The self-willed manmukh loses his capital, and is punished in the Court of the Lord. ||3||
(ਸਾਰੀ ਉਮਰ) ਆਪਣੇ ਮਨ ਦੇ ਪਿੱਛੇ ਤੁਰ ਕੇ (ਭਲੇ ਗੁਣਾਂ ਦੀ) ਰਾਸਿ-ਪੂੰਜੀ (ਜੋ ਥੋੜੀ ਬਹੁਤ ਪੱਲੇ ਸੀ ਇਥੇ ਹੀ) ਗਵਾ ਜਾਂਦਾ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਇਸ ਨੂੰ ਸਜ਼ਾ ਮਿਲਦੀ ਹੈ ॥੩॥ ਮੂਲੁ = ਅਸਲ ਰਾਸਿ ਪੂੰਜੀ ॥੩॥
ਜਗੁ ਖੋਟੌ ਸਚੁ ਨਿਰਮਲੌ ਗੁਰਸਬਦੀਂ ਵੀਚਾਰਿ ॥
The world is false and polluted; only the True One is Pure. Contemplate Him through the Word of the Guru's Shabad.
ਜਗਤ (ਦਾ ਮੋਹ) ਖੋਟਾ ਹੈ (ਭਾਵ, ਮਨੁੱਖ ਦੇ ਮਨ ਨੂੰ ਖੋਟਾ ਮੈਲਾ ਬਣਾ ਦੇਂਦਾ ਹੈ), ਪਰਮਾਤਮਾ ਦਾ ਸਦਾ-ਥਿਰ ਨਾਮ ਪਵਿਤ੍ਰ ਹੈ (ਮਨ ਨੂੰ ਭੀ ਪਵਿਤ੍ਰ ਕਰਦਾ ਹੈ), (ਇਹ ਸੱਚਾ ਨਾਮ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦਾ ਹੈ।
ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥
Those who have God's spiritual wisdom within, are known to be very rare. ||4||
(ਪਰ) ਅਜੇਹੇ ਬੰਦੇ ਕੋਈ ਵਿਰਲੇ ਵਿਰਲੇ ਹੀ ਲੱਭਦੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾਈ ਹੈ ॥੪॥ ਮੁਰਾਰਿ ਗਿਆਨੁ = ਪਰਮਾਤਮਾ ਨਾਲ ਸਾਂਝ ॥੪॥
ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥
They endure the unendurable, and the Nectar of the Lord, the Embodiment of Bliss, trickles into them continuously.
(ਮਾਇਆ ਦੇ ਮੋਹ ਦੀ ਸੱਟ ਸਹਾਰਨੀ ਬੜੀ ਔਖੀ ਖੇਡ ਹੈ, ਇਹ ਸੱਟ ਆਤਮਾ ਨੂੰ ਮਾਰ ਕੇ ਰੱਖ ਦੇਂਦੀ ਹੈ, ਪਰ ਜੇਹੜਾ ਕੋਈ) ਇਸ ਨਾਹ ਸਹਾਰੀ ਜਾਣ ਵਾਲੀ ਸੱਟ ਨੂੰ ਸਹਾਰ ਲੈਂਦਾ ਹੈ (ਉਸ ਦੇ ਅੰਦਰ) ਸਦਾ ਅਟੱਲ ਤੇ ਆਨੰਦ-ਸਰੂਪ ਪਰਮਾਤਮਾ (ਦੇ ਪਿਆਰ) ਦਾ ਚਸ਼ਮਾ ਫੁੱਟ ਪੈਂਦਾ ਹੈ। ਅਜਰੁ = ਉਹ ਚੋਟ ਜੋ ਸਹਾਰਨੀ ਔਖੀ ਹੈ। ਜਰੈ = ਸਹਾਰ ਲਏ। ਨੀਝਰੁ = ਚਸ਼ਮਾ। ਝਰੈ = ਚੱਲ ਪੈਂਦਾ ਹੈ, ਫੁੱਟ ਪੈਂਦਾ ਹੈ।
ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥
O Nanak, the fish is in love with the water; if it pleases You, Lord, please enshrine such love within me. ||5||13||
ਹੇ ਪ੍ਰਭੂ! ਜਿਵੇਂ ਮੱਛੀ (ਵਧੀਕ ਵਧੀਕ) ਜਲ ਨੂੰ ਤਾਂਘਦੀ ਹੈ, ਜਿਵੇਂ (ਤੇਰਾ ਦਾਸ) ਨਾਨਕ (ਤੇਰੀ ਪ੍ਰੀਤ ਲੋੜਦਾ ਹੈ) ਤੇਰੀ ਮੇਹਰ ਹੋਵੇ, ਤਾਂ ਤੂੰ ਆਪਣਾ ਪਿਆਰ (ਮੇਰੇ ਹਿਰਦੇ ਵਿਚ) ਟਿਕਾਈ ਰੱਖ (ਤਾ ਕਿ ਨਾਨਕ ਮਾਇਆ ਦੇ ਮੋਹ-ਜਾਲ ਵਿਚ ਫਸਣੋਂ ਬਚਿਆ ਰਹੇ) ॥੫॥੧੩॥ ਜਲ ਕੌ = ਪਾਣੀ ਨੂੰ। ਮੀਨੁ = ਮੱਛ, ਮੱਛੀ। ਸੈ = ਹੈ। ਥੇ = ਤੈਨੂੰ (ਹੇ ਪ੍ਰਭੂ!)। ਭਾਵੈ = ਚੰਗਾ ਲੱਗੇ ॥੫॥੧੩॥