ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ

Chant Guru, Guru, Guru, Guru, Guru, O my mind.

ਹੇ ਮੇਰੇ ਮਨ! ਗੁਰੂ ਗੁਰੂ ਜਪ, ਮੰਨ ਰੇ = ਹੇ ਮਨ!

ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣਿ ਕੰਨ ਰੇ

Serving Him, Shiva and the Siddhas, the angels and demons and servants of the gods, and the thrity-three million gods cross over, listening to the Word of the Guru's Teachings.

ਸ਼ਿਵ ਜੀ, ਉਸ ਦੇ ਗਣ, ਸਿੱਧ, ਸਾਧਿਕ, ਦੇਵ, ਦੈਂਤ ਤੇ ਤੇਤੀ ਕਰੋੜ ਦੇਵਤੇ, ਉਸ (ਗੁਰੂ) ਦੀ ਸੇਵਾ ਕਰ ਕੇ ਤੇ ਗੁਰੂ ਦੇ ਬਚਨ ਕੰਨੀਂ ਸੁਣ ਕੇ ਪਾਰ ਉਤਰ ਜਾਂਦੇ ਹਨ। ਜਾ ਕੀ ਸੇਵ = ਜਿਸ (ਗੁਰੂ) ਦੀ ਸੇਵਾ ਨਾਲ। ਸੁਰ = ਦੇਵਤੇ। ਅਸੁਰ = ਰਾਖ਼ਸ਼, ਦੈਂਤ। ਗਣ = ਸ਼ਿਵ ਜੀ ਦੇ ਗਣ। ਤੇਤੀਸ = ਤੇਤੀ ਕਰੋੜ ਦੇਵਤੇ। ਕੰਨ = ਕੰਨਾਂ ਨਾਲ। ਸੁਣਿ = ਸੁਣ ਕੇ।

ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ

And, the Saints and loving devotees are carried across, chanting Guru, Guru. Prahlaad and the silent sages met the Guru, and were carried across.

ਅਤੇ, ਉਹ ਸੰਤ ਜਨ ਅਤੇ ਭਗਤ ਤਰਦੇ ਹਨ, ਜੋ ਪਿਆਰ ਨਾਲ 'ਗੁਰੂ' 'ਗੁਰੂ' ਕਰਦੇ ਹਨ। ਗੁਰੂ ਨੂੰ ਮਿਲ ਕੇ ਪ੍ਰਹਲਾਦ ਤਰ ਗਿਆ ਅਤੇ ਕਈ ਮੁਨੀ ਤਰ ਗਏ। ਹਿਤ = ਪਿਆਰ ਨਾਲ। ਤੇ ਸੰਤ = ਉਹ ਸੰਤ ਜਨ। ਸਾਧਿਕ = ਜੋਗ ਸਾਧਨ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।

ਤਰਹਿ ਨਾਰਦਾਦਿ ਸਨਕਾਦਿ ਹਰਿ ਗੁਰਮੁਖਹਿ ਤਰਹਿ ਇਕ ਨਾਮ ਲਗਿ ਤਜਹੁ ਰਸ ਅੰਨ ਰੇ

Naarad and Sanak and those men of God who became Gurmukh were carried across; attached to the One Name, they abandoned other tastes and pleasures, and were carried across.

ਹਰੀ-ਰੂਪ ਗੁਰੂ ਦੀ ਰਾਹੀਂ ਇਕ ਨਾਮ ਵਿਚ ਜੁੜ ਕੇ ਨਾਰਦ ਤੇ ਸਨਕ ਆਦਿਕ ਤਰਦੇ ਹਨ; (ਤਾਂ ਤੇ ਹੇ ਮਨ! ਤੂੰ ਭੀ) ਹੋਰ ਸੁਆਦ ਛੱਡ ਦੇਹ (ਤੇ ਇਕ ਨਾਮ ਜਪ)। ਹਰਿ ਗੁਰਮੁਖਹਿ = ਹਰੀ ਦੇ ਰੂਪ ਗੁਰੂ ਦੀ ਰਾਹੀਂ। ਇਕ ਨਾਮ ਲਗਿ = ਇਕ ਨਾਮ ਵਿਚ ਜੁੜ ਕੇ। ਰਸ ਅੰਨ = ਹੋਰ ਸੁਆਦ।

ਦਾਸੁ ਬੇਨਤਿ ਕਹੈ ਨਾਮੁ ਗੁਰਮੁਖਿ ਲਹੈ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥੪॥੧੬॥੨੯॥

This is the prayer of the Lord's humble slave: the Gurmukh obtains the Naam, the Name of the Lord, chanting Guru, Guru, Guru, Guru, Guru, O my mind. ||4||16||29||

ਦਾਸ (ਨਲ੍ਯ੍ਯ ਕਵੀ) ਅਰਜ਼ ਕਰਦਾ ਹੈ ਕਿ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ, (ਤਾਂ ਤੇ) ਹੇ ਮਨ! 'ਗੁਰੂ' 'ਗੁਰੂ' ਜਪ ॥੪॥੧੬॥੨੯॥ ਦਾਸੁ = ਦਾਸ ਨਲ੍ਯ੍ਯ ਕਵੀ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਸਨਮੁਖ ਹੋ ਕੇ ॥੪॥੧੬॥੨੯॥