ਸਿਰੀ ਗੁਰੂ ਸਾਹਿਬੁ ਸਭ ਊਪਰਿ ॥
The Great, Supreme Guru showered His Mercy upon all;
ਉਸ ਗੁਰੂ ਨੇ ਸਾਰੇ ਜੀਆਂ ਉੱਤੇ ਮਿਹਰ ਕੀਤੀ ਹੈ,
ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥
in the Golden Age of Sat Yuga, He blessed Dhroo.
ਜਿਸ (ਗੁਰੂ) ਨੇ ਸਤਜੁਗ ਵਿਚ ਧ੍ਰੂ ਉੱਤੇ ਕ੍ਰਿਪਾ ਕੀਤੀ, ਸਤਜੁਗਿ = ਸਤਜੁਗ ਵਿਚ। ਜਿਨਿ = ਜਿਸ (ਗੁਰੂ) ਨੇ। ਪਰਿ = ਉੱਤੇ।
ਸ੍ਰੀ ਪ੍ਰਹਲਾਦ ਭਗਤ ਉਧਰੀਅੰ ॥
He saved the devotee Prahlaad,
ਪ੍ਰਹਲਾਦ ਭਗਤ ਨੂੰ ਬਚਾਇਆ, ਉਧਰੀਅੰ = ਬਚਾਇਆ।
ਹਸ੍ਤ ਕਮਲ ਮਾਥੇ ਪਰ ਧਰੀਅੰ ॥
placing the Lotus of His Hand upon his forehead.
ਤੇ ਉਸ ਦੇ ਮੱਥੇ ਉੱਤੇ ਆਪਣੇ ਕਮਲ ਵਰਗੇ ਹੱਥ ਰੱਖੇ। ਹਸਤ ਕਮਲ = ਕਮਲ ਫੁੱਲ ਵਰਗੇ ਹੱਥ।
ਅਲਖ ਰੂਪ ਜੀਅ ਲਖੵਾ ਨ ਜਾਈ ॥
The Unseen Form of the Lord cannot be seen.
ਕਿਸੇ ਪਾਸੋਂ ਅਲੱਖ ਪ੍ਰਭੂ ਦੇ ਰੂਪ (ਉਸ) ਗੁਰੂ ਦਾ ਸਰੂਪ ਪਰਖਿਆ ਨਹੀਂ ਜਾ ਸਕਦਾ, ਜੀਅ = ਜੀਵਾਂ ਤੋਂ। ਲਖ੍ਯ੍ਯਾ ਨ ਜਾਈ = ਪਛਾਣਿਆ ਨਹੀਂ ਜਾ ਸਕਦਾ। ਅਲਖ = ਅ-ਲੱਖ, ਉਹ ਪਰਮਾਤਮਾ ਜਿਸ ਦਾ ਸਰੂਪ ਬਿਆਨ ਤੋਂ ਪਰੇ ਹੈ।
ਸਾਧਿਕ ਸਿਧ ਸਗਲ ਸਰਣਾਈ ॥
The Siddhas and seekers all seek His Sanctuary.
ਸਾਰੇ ਸਿੱਧ ਤੇ ਸਾਧਨ ਕਰਨ ਵਾਲੇ (ਜਿਸ) ਸਤਿਗੁਰੂ ਦੀ ਸਰਨ ਆਏ ਹਨ। ਸਗਲ = ਸਾਰੇ।
ਗੁਰ ਕੇ ਬਚਨ ਸਤਿ ਜੀਅ ਧਾਰਹੁ ॥
True are the Words of the Guru's teachings. Enshrine them in your soul.
(ਹੇ ਮਨ!) ਗੁਰੂ ਦੇ ਬਚਨ ਦ੍ਰਿੜ੍ਹ ਕਰ ਕੇ ਚਿੱਤ ਵਿਚ ਟਿਕਾਓ, ਸਤਿ = ਸਤ ਕਰ ਕੇ, ਦ੍ਰਿੜ੍ਹ ਕਰ ਕੇ। ਜੀਅ = ਚਿੱਤ ਵਿਚ।
ਮਾਣਸ ਜਨਮੁ ਦੇਹ ਨਿਸ੍ਤਾਰਹੁ ॥
Emancipate your body, and redeem this human incarnation.
(ਤੇ ਇਸ ਤਰ੍ਹਾਂ) ਆਪਣੇ ਮਨੁੱਖਾ ਜਨਮ ਤੇ ਸਰੀਰ ਨੂੰ ਸਫਲ ਕਰ ਲਓ। ਦੇਹ = ਸਰੀਰ। ਨਿਸ੍ਤਾਰਹੁ = ਸਫਲਾ ਕਰ ਲਓ।
ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥
The Guru is the Boat, and the Guru is the Boatman. Without the Guru, no one can cross over.
(ਇਸ ਸੰਸਾਰ-ਸਾਗਰ ਤੋਂ ਤਾਰਨ ਲਈ) ਗੁਰੂ ਜਹਾਜ਼ ਹੈ, ਗੁਰੂ ਹੀ ਮਲਾਹ ਹੈ, ਕੋਈ ਪ੍ਰਾਣੀ ਗੁਰੂ (ਦੀ ਸਹੈਤਾ) ਤੋਂ ਬਿਨਾ ਨਹੀਂ ਤਰ ਸਕਿਆ। ਖੇਵਟੁ = ਮਲਾਹ।
ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ ॥
By Guru's Grace, God is obtained. Without the Guru, no one is liberated.
ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਮਿਲਦਾ ਹੈ, ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।
ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ ॥
Guru Nanak dwells near the Creator Lord.
ਗੁਰੂ ਨਾਨਕ ਅਕਾਲ ਪੁਰਖ ਦੇ ਨੇੜੇ ਵੱਸਦਾ ਹੈ। ਨਿਕਟਿ = ਨੇੜੇ। ਬਨਵਾਰੀ = ਜਗਤ ਦਾ ਮਾਲਕ।
ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ ॥
He established Lehnaa as Guru, and enshrined His Light in the world.
ਉਸ (ਗੁਰੂ ਨਾਨਕ) ਨੇ ਲਹਣੇ ਨੂੰ ਨਿਵਾਜ ਕੇ ਜਗਤ ਵਿਚ (ਰੱਬੀ) ਜੋਤਿ ਪ੍ਰਕਾਸ਼ ਕੀਤੀ। ਤਿਨਿ = ਉਸ (ਗੁਰੂ ਨਾਨਕ) ਨੇ। ਥਾਪਿ = ਨਿਵਾਜਿ ਕੇ। ਜਗਿ = ਜਗਤ ਵਿਚ।
ਲਹਣੈ ਪੰਥੁ ਧਰਮ ਕਾ ਕੀਆ ॥
Lehnaa established the path of righteousness and Dharma,
ਲਹਣੇ ਨੇ ਧਰਮ ਦਾ ਰਾਹ ਚਲਾਇਆ,
ਅਮਰਦਾਸ ਭਲੇ ਕਉ ਦੀਆ ॥
which He passed on to Guru Amar Daas, of the Bhalla dynasty.
ਤੇ ਭੱਲੇ (ਗੁਰੂ) ਅਮਰਦਾਸ ਜੀ ਨੂੰ (ਨਾਮ ਦੀ ਦਾਤਿ) ਦਿੱਤੀ।
ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪੵਉ ॥
Then, He firmly established the Great Raam Daas of the Sodhi dynasty.
ਉਸ (ਗੁਰੂ ਅਮਰਦਾਸ ਜੀ) ਨੇ ਸੋਢੀ ਗੁਰੂ ਰਾਮਦਾਸ ਜੀ ਨੂੰ (ਸਦਾ ਲਈ) ਅਟੱਲ ਕਰ ਦਿੱਤਾ, ਥਿਰੁ ਥਪ੍ਯ੍ਯਉ = ਅਟੱਲ ਕਰ ਦਿੱਤਾ।
ਹਰਿ ਕਾ ਨਾਮੁ ਅਖੈ ਨਿਧਿ ਅਪੵਉ ॥
He was blessed with the inexhaustible treasure of the Lord's Name.
(ਅਤੇ ਉਹਨਾਂ ਨੂੰ) ਹਰੀ ਦਾ ਨਾਮ-ਰੂਪ ਨਾਹ ਮੁੱਕਣ ਵਾਲਾ ਖ਼ਜ਼ਾਨਾ ਬਖ਼ਸ਼ਿਆ ਤੇ । ਅਖੈ ਨਿਧਿ = ਨਾਹ ਨਾਸ ਹੋਣ ਵਾਲਾ ਖ਼ਜ਼ਾਨਾ। ਅਪ੍ਯ੍ਯਉ = ਅਰਪਿਆ, ਦਿੱਤਾ।
ਅਪੵਉ ਹਰਿ ਨਾਮੁ ਅਖੈ ਨਿਧਿ ਚਹੁ ਜੁਗਿ ਗੁਰ ਸੇਵਾ ਕਰਿ ਫਲੁ ਲਹੀਅੰ ॥
He was blessed with the treasure of the Lord's Name; throughout the four ages, it is inexhaustible. Serving the Guru, He received His reward.
ਸਤਿਗੁਰੂ ਦੀ ਸੇਵਾ ਕਰ ਕੇ ਉਹਨਾਂ ਨੂੰ (ਨਾਮ-ਰੂਪ) ਫਲ ਪ੍ਰਾਪਤ ਹੁੰਦਾ ਹੈ। ਸਤਿਗੁਰੂ (ਉਹਨਾਂ ਨੂੰ) ਕਦੇ ਨਾਹ ਨਿਖੁੱਟਣ ਵਾਲਾ ਤੇ ਸਦਾ-ਥਿਰ ਰਹਿਣ ਵਾਲਾ ਨਾਮ-ਰੂਪ ਖ਼ਜ਼ਾਨਾ ਬਖ਼ਸ਼ਦਾ ਹੈ। ਚਹੁ ਜੁਗਿ = ਚਹੁਜੁਗੀ (ਨਾਮ), ਸਦਾ-ਥਿਰ ਰਹਿਣ ਵਾਲਾ (ਨਾਮ)। ਲਹੀਅੰ = ਪ੍ਰਾਪਤ ਕੀਤਾ ਹੈ।
ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ ॥
Those who bow at His Feet and seek His Sanctuary, are blessed with peace; those Gurmukhs are blessed with supreme bliss.
ਜੋ (ਮਨੁੱਖ ਗੁਰੂ ਦੇ) ਚਰਨਾਂ ਤੇ ਢਹਿੰਦੇ ਹਨ ਤੇ ਸਰਨ ਆਉਂਦੇ ਹਨ, ਉਹ ਸੁਖ ਪਾਂਦੇ ਹਨ, ਉਹ ਪਰਮ ਆਨੰਦ ਮਾਣਦੇ ਹਨ, ਤੇ ਉਹਨਾਂ ਨੂੰ ਗੁਰਮੁਖ ਆਖੀਦਾ ਹੈ। ਬੰਦਹਿ = ਨਮਸਕਾਰ ਕਰਦੇ ਹਨ। ਪਰਮਾਨੰਦ = ਪਰਮ ਆਨੰਦ ਵਾਲੇ।
ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ ॥
The Guru's Body is the Embodiment of the Supreme Lord God, our Lord and Master, the Form of the Primal Being, who nourishes and cherishes all.
(ਜੋ) ਪਰਮਾਤਮਾ (ਸਭ ਜੀਵਾਂ ਦਾ) ਮਾਲਕ ਹੈ, ਸਭ ਦਾ ਮੂਲ ਹੈ, ਹੋਂਦ ਵਾਲਾ ਹੈ, ਸਭ ਦਾ ਪਾਲਣ ਵਾਲਾ ਹੈ, ਉਹ ਹੁਣ) ਪਰਤੱਖ ਤੌਰ ਤੇ (ਗੁਰੂ ਰਾਮਦਾਸ ਜੀ ਦੇ) ਸਰੀਰ (ਵਿਚ ਪਰਗਟ) ਹੈ। ਦੇਹ = ਸਰੀਰ ਰੂਪ। ਆਦਿ = ਸਭ ਦਾ ਮੂਲ। ਰੂਪਿ-ਰੂਪ ਵਾਲਾ, ਹੋਂਦ ਵਾਲਾ। ਪੋਖਣ ਭਰਣੰ = ਪਾਲਣ ਵਾਲਾ।
ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੧॥
So serve the Guru, the True Guru; His ways and means are inscrutable. The Great Guru Raam Daas is the Boat to carry us across. ||1||
ਜਿਸ ਗੁਰੂ (ਰਾਮਦਾਸ) ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਜੋ ਸੰਸਾਰ-ਸਾਗਰ ਤੋਂ ਤਾਰਨ ਲਈ ਜਹਾਜ਼ ਹੈ, ਉਸ ਦੀ ਸੇਵਾ ਕਰੋ ॥੧॥ ਤਾਰਣ ਤਰਣੰ = (ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼। ਤਰਣ = ਜਹਾਜ਼। ਗਤਿ = ਆਤਮਕ ਅਵਸਥਾ। ਅਲਖ = ਅਲੱਖ, ਅਕਥਨੀਯ ॥੧॥
ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰਿ ਬਿਚਿਤਿ ਚਾਓ ॥
The Holy people chant the Ambrosial Words of His Bani with delight in their minds.
ਜਿਸ (ਗੁਰੂ) ਦੇ ਅੰਮ੍ਰਿਤ ਬਚਨਾਂ ਤੇ ਬਾਣੀ ਨੂੰ ਸੰਤ-ਜਨ ਹਿਰਦੇ ਵਿਚ ਵੱਡੇ ਉਤਸ਼ਾਹ ਨਾਲ ਜਪਦੇ ਹਨ, ਜਿਹ = ਜਿਸ (ਗੁਰੂ) ਦੇ। ਬਿਚਿਤਿ = ਚਿੱਤ ਵਿਚ ਵਿਸ਼ੇਸ਼ ਕਰ ਕੇ। ਕਰਿ ਚਾਓ = ਉਤਸ਼ਾਹ ਨਾਲ।