ਆਸਾ

Aasaa:

ਆਸਾ।

ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ

The snake sheds its skin, but does not lose its venom.

ਸੱਪ ਕੁੰਜ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ; ਕੁੰਚ = ਕੁੰਜ, ਉਪਰਲੀ ਪਤਲੀ ਖਲੜੀ। ਬਿਖੁ = ਜ਼ਹਿਰ।

ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥

The heron appears to be meditating, but it is concentrating on the water. ||1||

ਪਾਣੀ ਵਿਚ (ਖਲੋ ਕੇ) ਜਿਵੇਂ ਬਗਲਾ ਸਮਾਧੀ ਲਾਂਦਾ ਹੈ (ਇਸ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੈ) ॥੧॥ ਉਦਕ = ਪਾਣੀ। ਮਾਹਿ = ਵਿਚ। ਬਗੁ = ਬਗਲਾ। ਧਿਆਨੁ ਮਾਡੈ = ਧਿਆਨ ਜੋੜਦਾ ਹੈ ॥੧॥

ਕਾਹੇ ਕਉ ਕੀਜੈ ਧਿਆਨੁ ਜਪੰਨਾ

Why do you practice meditation and chanting,

ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ? ਜਪੰਨਾ ਕੀਜੈ = ਜਾਪ ਕਰੀਦਾ ਹੈ।

ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ

when your mind is not pure? ||1||Pause||

ਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ ॥੧॥ ਰਹਾਉ ॥ ਜਬ ਤੇ = ਜਦ ਤਕ। ਸੁਧੁ = ਪਵਿੱਤਰ ॥॥੧॥ਰਹਾਉ॥

ਸਿੰਘਚ ਭੋਜਨੁ ਜੋ ਨਰੁ ਜਾਨੈ

That man who feeds like a lion,

ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ) ਸਿੰਘਚ = {ਸਿੰਘ = ਚ} ਸ਼ੇਰ ਦਾ, ਸ਼ੇਰ ਵਾਲਾ, ਨਿਰਦਇਤਾ ਵਾਲਾ।

ਐਸੇ ਹੀ ਠਗਦੇਉ ਬਖਾਨੈ ॥੨॥

is called the god of thieves. ||2||

ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ॥੨॥ ਐਸੇ = ਅਜਿਹੇ (ਬੰਦੇ) ਨੂੰ। ਠਗ ਦੇਉ = ਠੱਗਾਂ ਦਾ ਦੇਵ, ਠੱਗਾਂ ਦਾ ਗੁਰੂ, ਵੱਡਾ ਠੱਗ। ਬਖਾਨੈ = (ਜਗਤ) ਆਖਦਾ ਹੈ ॥੨॥

ਨਾਮੇ ਕੇ ਸੁਆਮੀ ਲਾਹਿ ਲੇ ਝਗਰਾ

Naam Dayv's Lord and Master has settled my inner conflicts.

ਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ। ਨਾਮੇ ਕੇ ਸੁਆਮੀ = ਨਾਮਦੇਵ ਦੇ ਮਾਲਕ ਪ੍ਰਭੂ ਨੇ; ਹੇ ਨਾਮਦੇਵ! ਤੇਰੇ ਪਰਮਾਤਮਾ ਨੇ। ਲਾਹਿਲੇ = ਲਾਹ ਦਿੱਤਾ ਹੈ, ਮੁਕਾ ਦਿੱਤਾ ਹੈ।

ਰਾਮ ਰਸਾਇਨ ਪੀਓ ਰੇ ਦਗਰਾ ॥੩॥੪॥

Drink in the sublime elixir of the Lord, O deceitful one. ||3||4||

ਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ) ॥੩॥੪॥ ਰੇ = ਹੇ ਭਾਈ! ਦਗਰਾ = ਪੱਥਰ {ਮਰਾਠੀ}। ਰੇ ਦਗਰਾ = ਹੇ ਪੱਥਰ-ਚਿੱਤ! ॥੩॥੪॥