ਆਸਾ

Aasaa:

ਆਸਾ।

ਪਾਰਬ੍ਰਹਮੁ ਜਿ ਚੀਨੑਸੀ ਆਸਾ ਤੇ ਭਾਵਸੀ

One who recognizes the Supreme Lord God, dislikes other desires.

ਜੋ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ, ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ। ਜਿ = ਜੋ ਮਨੁੱਖ। ਚੀਨ੍ਹ੍ਹਸੀ = ਪਛਾਣਦੇ ਹਨ, ਜਾਣ-ਪਛਾਣ ਪਾਂਦੇ ਹਨ। ਨ ਭਾਵਸੀ = ਚੰਗੀ ਨਹੀਂ ਲੱਗਦੀ।

ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥

He focuses his consciousness on the Lord's devotional worship, and keeps his mind free of anxiety. ||1||

ਜਿਨ੍ਹਾਂ ਸੰਤ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ ॥੧॥ ਭਗਤਹ = (ਜਿਨ੍ਹਾਂ) ਭਗਤਾਂ ਨੇ। ਅਚਿੰਤ = ਚਿੰਤਾ-ਰਹਿਤ ॥੧॥

ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ

O my mind, how will you cross over the world-ocean, if you are filled with the water of corruption?

ਹੇ (ਮੇਰੇ) ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ (ਸੰਸਾਰ-ਸਮੁੰਦਰ) ਵਿਚ ਵਿਕਾਰਾਂ ਦਾ ਪਾਣੀ (ਭਰਿਆ ਪਿਆ) ਹੈ। ਬਨ = ਪਾਣੀ। ਬਿਖੈ ਕੋ ਬਨਾ = ਵਿਸ਼ੇ ਵਿਕਾਰਾਂ ਦਾ ਪਾਣੀ।

ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ

Gazing upon the falseness of Maya, you have gone astray, O my mind. ||1||Pause||

ਹੇ ਮਨ! ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ (ਪਰਮਾਤਮਾ ਵਲੋਂ) ਖੁੰਝ ਗਿਆ ਹੈਂ ॥੧॥ ਰਹਾਉ ॥

ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ

You have given me birth in the house of a calico-printer, but I have found the Teachings of the Guru.

ਮੈਨੂੰ ਨਾਮੇ ਨੂੰ (ਭਾਵੇਂ ਜੀਕਰ) ਛੀਂਬੇ ਦੇ ਘਰ ਜਨਮ ਦਿੱਤਾ, ਪਰ (ਉਸ ਦੀ ਮਿਹਰ ਨਾਲ) ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ; ਦੈਲਾ = ਦਿੱਤਾ (ਪ੍ਰਭੂ ਨੇ)। ਭੈਲਾ = ਮਿਲ ਗਿਆ।

ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥

By the Grace of the Saint, Naam Dayv has met the Lord. ||2||5||

ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਨਾਮੇ) ਨੂੰ ਰੱਬ ਮਿਲ ਪਿਆ ਹੈ ॥੨॥੫॥ ਪਰਸਾਦਿ = ਕਿਰਪਾ ਨਾਲ। ਭੇਟੁਲਾ = ਮਿਲ ਪਿਆ ॥੨॥੫॥