ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥

The Name of the Lord is the path of liberation for His humble servants.

ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ, ਜਨ ਕਉ = ਭਗਤ ਜਨਾਂ ਵਾਸਤੇ। ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਛੁਟਕਾਰਾ। ਜੁਗਤਿ = ਤਰੀਕਾ, ਵਸੀਲਾ।

ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥

With the food of the Name of the Lord, His servants are satisfied.

(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ। ਤ੍ਰਿਪਤਿ = ਰਜੇਵਾਂ, ਤਸੱਲੀ। ਭੁਗਤਿ = (ਮਾਇਕ) ਭੋਗ।

ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥

The Name of the Lord is the beauty and delight of His servants.

ਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ, ਰੂਪ ਰੰਗੁ = ਸੁਹਣੱਪ।

ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥

Chanting the Lord's Name, one is never blocked by obstacles.

ਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ। ਭੰਗੁ = ਵਿਘਨ।

ਹਰਿ ਕਾ ਨਾਮੁ ਜਨ ਕੀ ਵਡਿਆਈ ॥

The Name of the Lord is the glorious greatness of His servants.

ਪ੍ਰਭੂ ਦਾ ਨਾਮ (ਹੀ) ਭਗਤ ਦੀ ਪਤ-ਇੱਜ਼ਤ ਹੈ, ਵਡਿਆਈ = ਇੱਜ਼ਤ।

ਹਰਿ ਕੈ ਨਾਮਿ ਜਨ ਸੋਭਾ ਪਾਈ ॥

Through the Name of the Lord, His servants obtain honor.

(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ (ਹੀ) ਭਗਤਾਂ ਨੇ (ਜਗਤ ਵਿਚ) ਨਾਮਣਾ ਪਾਇਆ ਹੈ। ਜਨ = (ਭਗਤ) ਜਨਾਂ ਨੇ।

ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥

The Name of the Lord is the enjoyment and Yoga of His servants.

(ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ,

ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥

Chanting the Lord's Name, there is no separation from Him.

ਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ। ਬਿਓਗੁ = ਵਿਛੋੜਾ, ਕਲੇਸ਼, ਦੁੱਖ।

ਜਨੁ ਰਾਤਾ ਹਰਿ ਨਾਮ ਕੀ ਸੇਵਾ ॥

His servants are imbued with the service of the Lord's Name.

(ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ; ਰਾਤਾ = ਰੱਤਾ ਹੋਇਆ, ਭਿੱਜਿਆ ਹੋਇਆ, ਮਸਤ।

ਨਾਨਕ ਪੂਜੈ ਹਰਿ ਹਰਿ ਦੇਵਾ ॥੬॥

O Nanak, worship the Lord, the Lord Divine, Har, Har. ||6||

ਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ ॥੬॥ ਦੇਵਾ = ਦੇਵ, ਚਾਨਣ-ਰੂਪ ਪ੍ਰਭੂ ॥੬॥