ਹਰਿ ਹਰਿ ਜਨ ਕੈ ਮਾਲੁ ਖਜੀਨਾ

The Lord's Name, Har, Har, is the treasure of wealth of His servants.

ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ, ਜਨ ਕੈ = ਭਗਤ ਦੇ (ਹਿਰਦੇ ਵਿਚ), ਭਗਤ ਵਾਸਤੇ। ਖਜੀਨਾ = ਖ਼ਜ਼ਾਨਾ, ਧਨ।

ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ

The treasure of the Lord has been bestowed on His servants by God Himself.

ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ। ਆਪ ਪ੍ਰਭਿ = ਪ੍ਰਭੂ ਨੇ ਆਪ।

ਹਰਿ ਹਰਿ ਜਨ ਕੈ ਓਟ ਸਤਾਣੀ

The Lord, Har, Har is the All-powerful Protection of His servants.

ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ, ਸਤਾਣੀ = ਤਾਣ ਵਾਲੀ, ਬਲਵਾਨ, ਤਕੜੀ।

ਹਰਿ ਪ੍ਰਤਾਪਿ ਜਨ ਅਵਰ ਜਾਣੀ

His servants know no other than the Lord's Magnificence.

ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ। ਹਰਿ ਪ੍ਰਤਾਪਿ = ਪ੍ਰਭੂ ਦੇ ਪ੍ਰਤਾਪ ਨਾਲ। ਅਵਰ = (ਕੋਈ) ਹੋਰ (ਓਟ)।

ਓਤਿ ਪੋਤਿ ਜਨ ਹਰਿ ਰਸਿ ਰਾਤੇ

Through and through, His servants are imbued with the Lord's Love.

ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ, ਓਤਿ ਪੋਤਿ = {Skt. ओत प्रोत = Sewn crosswise and lengthwise, extending in all directions} ਤਾਣੇ ਪੇਟੇ ਵਾਂਗ, ਭਾਵ, ਪੂਰੇ ਤੌਰ ਤੇ ਹਰ ਪਾਸਿਓਂ। ਰਸਿ = ਰਸ ਵਿਚ। ਰਾਤੇ = ਰੰਗੇ ਹੋਏ, ਭਿੱਜੇ ਹੋਏ।

ਸੁੰਨ ਸਮਾਧਿ ਨਾਮ ਰਸ ਮਾਤੇ

In deepest Samaadhi, they are intoxicated with the essence of the Naam.

(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ। ਸੁੰਨ = ਸੁੰਞ, ਜਿੱਥੇ ਕੁਝ ਭੀ ਨਾ ਹੋਵੇ। ਸੁੰਨ ਸਮਾਧਿ = (ਮਨ ਦਾ ਉਹ) ਟਿਕਾਉ ਜਿਸ ਵਿਚ ਕੋਈ ਭੀ ਫੁਰਨਾ ਨਾਹ ਹੋਵੇ। ਮਾਤੇ = ਮੱਤੇ ਹੋਏ।

ਆਠ ਪਹਰ ਜਨੁ ਹਰਿ ਹਰਿ ਜਪੈ

Twenty-four hours a day, His servants chant Har, Har.

(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,

ਹਰਿ ਕਾ ਭਗਤੁ ਪ੍ਰਗਟ ਨਹੀ ਛਪੈ

The devotees of the Lord are known and respected; they do not hide in secrecy.

(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ।

ਹਰਿ ਕੀ ਭਗਤਿ ਮੁਕਤਿ ਬਹੁ ਕਰੇ

Through devotion to the Lord, many have been liberated.

ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ; ਬਹੁ = ਬਹੁਤਿਆਂ ਨੂੰ।

ਨਾਨਕ ਜਨ ਸੰਗਿ ਕੇਤੇ ਤਰੇ ॥੭॥

O Nanak, along with His servants, many others are saved. ||7||

ਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥ ਕੇਤੇ = ਕਈ ਜੀਵ ॥੭॥