ਆਪਿ ਸਤਿ ਕੀਆ ਸਭੁ ਸਤਿ

He Himself is True, and all that He has made is True.

ਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ ਉਹ ਸਭ ਹੋਂਦ ਵਾਲਾ ਹੈ (ਭਾਵ, ਭਰਮ ਭੁਲੇਖਾ ਨਹੀਂ।) ਸਤਿ = ਹੋਂਦ ਵਾਲਾ।

ਤਿਸੁ ਪ੍ਰਭ ਤੇ ਸਗਲੀ ਉਤਪਤਿ

The entire creation came from God.

ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ। ਉਤਪਤਿ = ਪੈਦਾਇਸ਼, ਸ੍ਰਿਸ਼ਟੀ।

ਤਿਸੁ ਭਾਵੈ ਤਾ ਕਰੇ ਬਿਸਥਾਰੁ

As it pleases Him, He creates the expanse.

ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦੇਂਦਾ ਹੈ, ਤਿਸੁ ਭਾਵੈ = ਜੇ ਉਸ ਪ੍ਰਭੂ ਨੂੰ ਚੰਗਾ ਲੱਗੇ।

ਤਿਸੁ ਭਾਵੈ ਤਾ ਏਕੰਕਾਰੁ

As it pleases Him, He becomes the One and Only again.

ਜੇ ਭਾਵੇ ਸੁ, ਤਾਂ ਫਿਰ ਇਕ ਆਪ ਹੀ ਆਪ ਹੋ ਜਾਂਦਾ ਹੈ।

ਅਨਿਕ ਕਲਾ ਲਖੀ ਨਹ ਜਾਇ

His powers are so numerous, they cannot be known.

ਉਸ ਦੀਆਂ ਅਨੇਕਾਂ ਤਾਕਤਾਂ ਹਨ, ਕਿਸੇ ਦਾ ਬਿਆਨ ਨਹੀਂ ਹੋ ਸਕਦਾ; ਕਲਾ = ਤਾਕਤ।

ਜਿਸੁ ਭਾਵੈ ਤਿਸੁ ਲਏ ਮਿਲਾਇ

As it pleases Him, He merges us into Himself again.

ਜਿਸ ਉਤੇ ਤੁੱਠਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਕਵਨ ਨਿਕਟਿ ਕਵਨ ਕਹੀਐ ਦੂਰਿ

Who is near, and who is far away?

ਉਹ ਪ੍ਰਭੂ ਕਿਨ੍ਹਾਂ ਤੋਂ ਨੇੜੇ, ਤੇ ਕਿਨ੍ਹਾਂ ਤੋਂ ਦੂਰ ਕਿਹਾ ਜਾ ਸਕਦਾ ਹੈ? ਨਿਕਟਿ = ਨੇੜੇ।

ਆਪੇ ਆਪਿ ਆਪ ਭਰਪੂਰਿ

He Himself is Himself pervading everywhere.

ਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ। ਭਰਪੂਰਿ = ਵਿਆਪਕ।

ਅੰਤਰਗਤਿ ਜਿਸੁ ਆਪਿ ਜਨਾਏ

One whom God causes to know that He is within the heart

ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਸੁਝਾਉਂਦਾ ਹੈ, ਅੰਤਰਗਤਿ = ਅੰਦਰਲੀ ਉੱਚੀ ਅਵਸਥਾ। ਜਨਾਏ = ਸੁਝਾਉਂਦਾ ਹੈ।

ਨਾਨਕ ਤਿਸੁ ਜਨ ਆਪਿ ਬੁਝਾਏ ॥੫॥

- O Nanak, He causes that person to understand Him. ||5||

ਹੇ ਨਾਨਕ! ਉਸ ਮਨੁੱਖ ਨੂੰ (ਆਪਣੀ ਇਸ ਸਰਬ-ਵਿਆਪਕ ਦੀ) ਸਮਝ ਬਖ਼ਸ਼ਦਾ ਹੈ ॥੫॥