ਸਰਬ ਭੂਤ ਆਪਿ ਵਰਤਾਰਾ ॥

In all forms, He Himself is pervading.

ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ, ਭੂਤ = ਜੀਵ। ਵਰਤਾਰਾ = ਵਰਤ ਰਿਹਾ ਹੈ, ਮੌਜੂਦ ਹੈ।

ਸਰਬ ਨੈਨ ਆਪਿ ਪੇਖਨਹਾਰਾ ॥

Through all eyes, He Himself is watching.

(ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ। ਨੈਨ = ਅੱਖਾਂ।

ਸਗਲ ਸਮਗ੍ਰੀ ਜਾ ਕਾ ਤਨਾ ॥

All the creation is His Body.

(ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ, ਤਨਾ = ਸਰੀਰ।

ਆਪਨ ਜਸੁ ਆਪ ਹੀ ਸੁਨਾ ॥

He Himself listens to His Own Praise.

(ਸਭ ਵਿਚ ਵਿਆਪਕ ਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ। ਜਸੁ = ਸੋਭਾ।

ਆਵਨ ਜਾਨੁ ਇਕੁ ਖੇਲੁ ਬਨਾਇਆ ॥

The One has created the drama of coming and going.

(ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ, ਖੇਲੁ = ਤਮਾਸ਼ਾ।

ਆਗਿਆਕਾਰੀ ਕੀਨੀ ਮਾਇਆ ॥

He made Maya subservient to His Will.

ਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ। ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ।

ਸਭ ਕੈ ਮਧਿ ਅਲਿਪਤੋ ਰਹੈ ॥

In the midst of all, He remains unattached.

ਉਹ ਸਭਨਾਂ ਵਿਚ ਵਿਆਪਕ ਹੈ ਪਰ ਫਿਰ ਵੀ ਸਭਨਾਂ ਤੋਂ ਨਿਰਲੇਪ ਰਹਿੰਦਾ ਹੈ। ਮਧਿ = ਵਿਚ, ਅੰਦਰ। ਅਲਿਪਤੋ = ਨਿਰਲੇਪ।

ਜੋ ਕਿਛੁ ਕਹਣਾ ਸੁ ਆਪੇ ਕਹੈ ॥

Whatever is said, He Himself says.

ਉਸ ਨੇ ਜੋ ਕਹਿਣਾ ਹੁੰਦਾ ਹੈ, ਆਪ ਹੀ ਕਹਿ ਦਿੰਦਾ ਹੈ।

ਆਗਿਆ ਆਵੈ ਆਗਿਆ ਜਾਇ ॥

By His Will we come, and by His Will we go.

(ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ,

ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥

O Nanak, when it pleases Him, then He absorbs us into Himself. ||6||

ਹੇ ਨਾਨਕ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੬॥