ਮਃ

Fourth Mehl:

ਚੋਥੀ ਪਾਤਸ਼ਾਹੀਂ।

ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ

The mind and body of the Gurmukh are imbued with the Love of the Lord, the Treasure of Virtue.

ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਤੇ ਸਰੀਰ ਗੁਣ-ਨਿਧਾਨ ਹਰੀ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ ਹੈ। ਰੰਗ ਸਿਉ = ਪ੍ਰੇਮ ਨਾਲ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਹਰੀ।

ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥

Servant Nanak has taken to the Sanctuary of the Lord. Hail to the Guru, who has united me with the Lord. ||2||

ਹੇ ਨਾਨਕ! ਜਿਸ ਜਨ ਨੂੰ ਸਤਿਗੁਰੂ ਦੀ ਥਾਪਣਾ ਮਿਲਦੀ ਹੈ, ਪ੍ਰਭੂ ਦੀ ਸ਼ਰਣੀ ਪਏ ਉਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮੇਲ ਲੈਂਦਾ ਹੈ ॥੨॥ ਗੁਰ ਸਾਬਾਸਿ = ਗੁਰੂ ਵਲੋਂ ਸ਼ਾਬਾਸ਼ੇ, ਗੁਰੂ ਦੀ ਥਾਪਣਾ ॥੨॥