ਪਉੜੀ ॥
Pauree:
ਪਉੜੀ।
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥
You are the Personification of Creativity, the Inaccessible Lord. With whom should I compare You?
ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਰਚਨ ਵਾਲਾ ਹੈਂ, (ਸ੍ਰਿਸ਼ਟੀ ਵਿਚ) ਵਿਆਪਕ ਹੈਂ (ਤੇ ਫੇਰ ਭੀ) ਪਹੁੰਚ ਤੋਂ ਪਰੇ ਹੈਂ। ਕਿਸੇ ਦੇ ਨਾਲ ਤੈਨੂੰ ਤੁਲਨਾ ਨਹੀਂ ਦੇ ਸਕੀਦੀ। ਪੁਰਖੁ = ਸਭ ਵਿਚ ਵਿਆਪਕ। ਵੜੀਐ = ਤੁਲਨਾ ਦੇਈਏ।
ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥
If there was anyone else as great as You, I would name him; You alone are like Yourself.
ਕਿਸ ਦਾ ਨਾਮ ਲਈਏ? ਤੇਰੇ ਜੇਡਾ ਹੋਰ ਕੋਈ ਨਹੀਂ, ਤੈਨੂੰ ਹੀ ਤੇਰੇ ਜਿਹਾ ਆਖ ਸਕਦੇ ਹਾਂ।
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥
You are the One, permeating each and every heart; You are revealed to the Gurmukh.
(ਹੇ ਹਰੀ!) ਤੂੰ ਹਰ ਇਕ ਸਰੀਰ ਵਿਚ ਵਿਆਪਕ ਹੈਂ, (ਪਰ ਇਹ ਗੱਲ) ਉਹਨਾਂ ਤੇ ਪਰਗਟ (ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ (ਹੁੰਦੇ ਹਨ)।
ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥
You are the True Lord and Master of all; You are the Highest of all.
(ਹੇ ਪ੍ਰਭੂ!) ਤੂੰ ਸਦਾ-ਥਿਰ ਰਹਿਣ ਵਾਲਾ ਸਭ ਦਾ ਮਾਲਕ ਹੈਂ ਤੇ ਸਭ ਤੋਂ ਸੁੰਦਰ (ਸ੍ਰੇਸ਼ਟ) ਹੈਂ।
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥
Whatever You do, O True Lord - that is what happens, so why should we grieve? ||3||
ਹੇ ਸੱਚੇ (ਹਰੀ!) (ਜੇ ਸਾਨੂੰ ਇਹ ਨਿਸ਼ਚਾ ਹੋ ਜਾਏ ਕਿ) ਜੋ ਤੂੰ ਕਰਦਾ ਹੈਂ ਸੋਈ ਹੁੰਦਾ ਹੈ, ਤਾਂ ਅਸੀਂ ਕਿਉਂ ਝੂਰੀਏ? ॥੩॥ ਕਾਇਤੁ = ਕਿਉਂ? ਕੜੀਐ = ਚਿੰਤਾ ਕਰੀਏ ॥੩॥