ਮਹਲਾ ੫ ਗਾਥਾ ॥
Fifth Mehl, Gaat'haa:
ਗੁਰੂ ਅਰਜਨਦੇਵ ਜੀ ਦੀ ਬਾਣੀ 'ਗਾਥਾ' (ਕਥਾ)। ਗਾਥਾ = ਇਕ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਜਿਸ ਵਿਚ ਸੰਸਕ੍ਰਿਤ ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਲਿਖੇ ਹੋਏ ਮਿਲਦੇ ਹਨ। 'ਲਲਿਤ ਵਿਸਤਰ' ਆਦਿਕ ਬੋਧ ਧਰਮ-ਗ੍ਰੰਥ ਇਸੇ ਭਾਸ਼ਾ ਵਿਚ ਹਨ। ਗਾਥਾ = ਉਸਤਤ, ਸਿਫ਼ਤ-ਸਾਲਾਹ (गाथा = a religious verse. गै = to sing)।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖੵ ਦੇਹੰ ਮਲੀਣੰ ॥
Camphor, flowers and perfume become contaminated, by coming into contact with the human body.
ਮੁਸ਼ਕ-ਕਪੂਰ, ਫੁੱਲ ਅਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੁਹ ਕੇ ਮੈਲੀਆਂ ਹੋ ਜਾਂਦੀਆਂ ਹਨ। ਕਰਪੂਰ = ਕਾਫ਼ੂਰ (कर्पुर)। ਪੁਹਪ = ਪੁਸ਼ਪ, ਫੁੱਲ (पुष्प)। ਪਰਸ = ਪਰਸਿ, ਛੁਹ ਕੇ (स्पृश् = to touch)। ਦੇਹੰ = ਸਰੀਰ।
ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ ਗਰਬੇਣ ਅਗੵਾਨਣੋ ॥੧॥
O Nanak, the ignorant one is proud of his foul-smelling marrow, blood and bones. ||1||
(ਮਨੁੱਖ ਦੇ ਸਰੀਰ ਵਿਚ) ਮਿੱਝ ਲਹੂ ਅਤੇ ਹੋਰ ਦੁਰਗੰਧੀਆਂ ਹਨ; ਫਿਰ ਭੀ, ਹੇ ਨਾਨਕ! ਅਗਿਆਨੀ ਮਨੁੱਖ (ਇਸ ਸਰੀਰ ਦਾ) ਮਾਣ ਕਰਦਾ ਹੈ ॥੧॥ ਮਜਾ = ਮੱਜਾ, ਮਿੱਝ, ਸਰੀਰ ਦੀ ਚਿਕਨਾਈ (मज्जन = marrow of the bones & flesh)। ਰੁਧਿਰ = ਲਹੂ (रुधिरं)। ਦ੍ਰੁਗੰਧਾ = ਬਦ-ਬੂ। ਅਥਿ = ਫਿਰ ਭੀ, ਇਸ ਉਤੇ ਭੀ। ਅਗ੍ਯ੍ਯਾਨਣੋ = ਅਗਿਆਨੀ ਮਨੁੱਖ ॥੧॥
ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ ॥
Even if the mortal could reduce himself to the size of an atom, and shoot through the ethers,
ਹੇ ਨਾਨਕ! ਜੇ ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼ਾਂ ਤਕ ਸਾਰੇ ਦੀਪਾਂ ਲੋਕਾਂ ਅਤੇ ਪਹਾੜਾਂ ਉਪਰ- ਪਰਮਾਣੋ = (परमाणु = an atom) ਪਰਮ ਅਣੂ, ਬਹੁਤ ਛੋਟਾ ਭਾਗ, ਬਰੀਕ ਜ਼ੱਰਾ ਜਿਸ ਦਾ ਹਿੱਸਾ ਨ ਹੋ ਸਕੇ। ਪਰਜੰਤ = (पर्यन्त) ਆਖ਼ਰੀ ਹੱਦ, ਅੰਤਮ ਸੀਮਾ। ਦੀਪ = ਜਜ਼ੀਰੇ (द्र्धीप = an island)। ਲੋਅ = ਲੋਕ। ਸਿਖੰਡਣਹ = (शिखरिन्) ਪਹਾੜ।
ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧੵਤੇ ॥੨॥
Worlds and realms in the blink of an eye, O Nanak, without the Holy Saint, he shall not be saved. ||2||
ਅੱਖ ਦੇ ਇਕ ਫੋਰ ਵਿਚ ਹੀ ਹੋ ਆਵੇ, (ਇਤਨੀ ਸਿੱਧੀ ਹੁੰਦਿਆਂ ਭੀ) ਗੁਰੂ ਤੋਂ ਬਿਨਾਂ ਉਸ ਦਾ ਜੀਵਨ ਸਫਲ ਨਹੀਂ ਹੁੰਦਾ ॥੨॥ ਗਛੇਣ = ਤੁਰਿਆਂ। ਨੈਣ ਭਾਰੇਣ = ਨੈਣ ਭਰੇਣ, ਅੱਖ ਦੇ ਫੋਰ ਵਿਚ। ਨੈਣ ਭਾਰ = ਨੇਤ੍ਰ ਭਰ, ਅੱਖ ਦੇ ਝਮਕਣ ਦਾ ਸਮਾ, ਨਿਮਖ। ਨ ਸਿਧ੍ਯ੍ਯਤੇ = ਸਫਲ ਨਹੀਂ ਹੁੰਦਾ ॥੨॥
ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥
Know for sure that death will come; whatever is seen is false.
ਮੌਤ ਦਾ ਆਉਣਾ ਅਟੱਲ ਸਮਝੋ, ਇਹ ਦਿੱਸਦਾ ਜਗਤ (ਜ਼ਰੂਰ) ਨਾਸ ਹੋਣ ਵਾਲਾ ਹੈ (ਇਸ ਵਿਚੋਂ ਕਿਸੇ ਨਾਲ ਸਾਥ ਨਹੀਂ ਨਿਭਦਾ)। ਸਤਿ = ਸੱਚ, ਅਟੱਲ (सत्य)। ਮਰਣੋ = ਮੌਤ (मरणं)।ਦ੍ਰਿਸਟੇਣ = ਜੋ ਕੁਝ ਦਿੱਸ ਰਿਹਾ ਹੈ, ਇਹ ਦਿੱਸਦਾ ਜਗਤ। ਮਿਥਿਆ = ਨਾਸਵੰਤ, ਝੂਠ (मिथ्या)।
ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ ॥੩॥
So chant the Kirtan of the Lord's Praises in the Saadh Sangat, the Company of the Holy; this alone shall go along with you in the end. ||3||
ਨਾਨਕ ਆਖਦਾ ਹੈ ਕਿ ਸਾਧ ਸੰਗਤ ਦੇ ਆਸਰੇ ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ (ਮਨੁੱਖ) ਦੇ ਨਾਲ ਜਾਂਦੀ ਹੈ ॥੩॥ ਕੀਰਤਿ = ਸਿਫ਼ਤ-ਸਾਲਾਹ (कीर्ति)। ਚਲੰਥੋ = ਜਾਂਦੀ ਹੈ (चलति, चलतः चलन्ति)। ਸਾਧ ਸੰਗੇਣ = ਸਾਧ ਸੰਗਤ ਦੀ ਰਾਹੀਂ (साधु संगेन) ॥੩॥
ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ ॥
The consciousness wanders lost in Maya, attached to friends and relatives.
ਮਾਇਆ (ਮਨੁੱਖ ਦੇ) ਮਨ ਨੂੰ ਪਿਆਰੇ ਮਿਤ੍ਰਾਂ ਸੰਬੰਧੀਆਂ (ਦੇ ਮੋਹ) ਵਿਚ ਭਟਕਾਂਦੀ ਰਹਿੰਦੀ ਹੈ। (ਤੇ, ਭਟਕਣਾਂ ਦੇ ਕਾਰਨ ਇਸ ਨੂੰ ਸੁਖ ਨਹੀਂ ਮਿਲਦਾ)। ਚਿਤ = (चित्तं)। ਇਸਟ = ਪਿਆਰੇ (इष्ट)। ਮਿਤ੍ਰੇਖੁ = ਮਿਤ੍ਰਾਂ ਵਿਚ (मित्रेषु)।
ਲਬਧੵੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ॥੪॥
Vibrating and meditating on the Lord of the Universe in the Saadh Sangat, O Nanak, the eternal place of rest is found. ||4||
ਹੇ ਨਾਨਕ! ਸੁਖ ਮਿਲਣ ਦਾ ਥਾਂ (ਕੇਵਲ) ਪਰਮਾਤਮਾ ਦਾ ਭਜਨ ਹੀ ਹੈ, ਜੋ ਸਾਧ ਸੰਗਤ ਦੀ ਰਾਹੀਂ ਮਿਲ ਸਕਦਾ ਹੈ ॥੪॥ ਲਬਧ੍ਯ੍ਯੰ = ਲੱਭ ਸਕਦਾ ਹੈ, ਲੱਭਣ-ਯੋਗ। ਸੁਖ ਅਸਥਾਨੰ = ਸੁਖ ਮਿਲਣ ਦਾ ਥਾਂ (सुख स्थानं) ॥੪॥
ਮੈਲਾਗਰ ਸੰਗੇਣ ਨਿੰਮੁ ਬਿਰਖ ਸਿ ਚੰਦਨਹ ॥
The lowly nim tree, growing near the sandalwood tree, becomes just like the sandalwood tree.
ਚੰਦਨ ਦੀ ਸੰਗਤ ਨਾਲ ਨਿੰਮ ਦਾ ਰੁੱਖ ਚੰਦਨ ਹੀ ਹੋ ਜਾਂਦਾ ਹੈ, ਮੈਲਾਗਰ = ਮਲਯ ਪਰਬਤ ਤੇ ਉਗਿਆ ਹੋਇਆ ਬੂਟਾ, ਚੰਦਨ (मलयाग्र)। ਸੰਗੇਣ = ਸੰਗਤ ਨਾਲ (संगेन)।ਬਿਰਖ = (वृक्ष) ਰੁੱਖ।
ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ॥੫॥
But the bamboo tree, also growing near it, does not pick up its fragrance; it is too tall and proud. ||5||
ਪਰ, ਹੇ ਨਾਨਕ! ਚੰਦਨ ਦੇ ਨੇੜੇ ਵੱਸਦਾ ਬਾਂਸ ਆਪਣੀ ਆਕੜ ਦੇ ਕਾਰਨ ਸੁਗੰਧੀ ਵਾਲਾ ਨਹੀਂ ਬਣਦਾ ॥੫॥ ਨਿਕਟਿ = ਨੇੜੇ (निकटे)। ਅਹੰਬੁਧਿ = ਹਉਮੈ ਵਾਲੀ ਬੁੱਧ ਦੇ ਕਾਰਨ (अहं बुध्दि)। ਬੋਹਤੇ = ਸੁਗੰਧਿਤ ਹੁੰਦਾ ਹੈ ॥੫॥
ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ ॥
In this Gaat'haa, the Lord's Sermon is woven; listening to it, pride is crushed.
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਦਾ ਗੁੰਦਣ ਮਨੁੱਖ ਦੇ ਅਹੰਕਾਰ ਨੂੰ ਕੁਚਲ ਦੇਂਦਾ ਹੈ ਨਾਸ ਕਰ ਦੇਂਦਾ ਹੈ। ਗਾਥਾ = ਉਸਤਤਿ, ਸਿਫ਼ਤ-ਸਾਲਾਹ (गाथा = a religious verse. गै = to sing)। ਗੁੰਫ = ਗੁੰਦਣਾ, ਕਵਿ-ਰਚਨਾ ਕਰਨੀ (गुंफ् = to string together, to compose)। ਕਥੰ = ਕਥਾ (कथा)। ਮਥੰ = ਕੁਚਲ ਦੇਣਾ, ਨਾਸ ਕਰ ਦੇਣਾ (मन्थ् = to crush, destroy)। ਮਰਦਨਹ = ਮਲਿਆ ਜਾਂਦਾ ਹੈ (मर्दनां)।
ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥
The five enemies are killed, O Nanak, by shooting the Arrow of the Lord. ||6||
ਹੇ ਨਾਨਕ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦਾ ਤੀਰ ਚਲਾਇਆਂ (ਕਾਮਾਦਿਕ) ਪੰਜੇ ਵੈਰੀ ਨਾਸ ਹੋ ਜਾਂਦੇ ਹਨ ॥੬॥ ਹਤੰ = ਨਾਸ ਹੋ ਜਾਂਦੇ ਹਨ। ਬਾਣੇ = (बाण) ਤੀਰ। ਪ੍ਰਹਾਰਣਹ = ਚਲਾਇਆਂ (प्रहरणं = Striking, throwing) ॥੬॥
ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ ॥
The Words of the Holy are the path of peace. They are obtained by good karma.
ਗੁਰੂ ਦੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਬਚਨ ਸੁਖ ਦਾ ਰਸਤਾ ਹਨ, ਪਰ ਇਹ ਬਚਨ ਭਾਗਾਂ ਨਾਲ ਮਿਲਦੇ ਹਨ। ਸਾਧ = (साधु) ਗੁਰੂ, ਗੁਰਮੁਖ। ਪੰਥਾ = ਰਸਤਾ (पन्था)।ਲਹੰਥਾ = ਲੱਭਦੇ ਹਨ।
ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ ॥੭॥
The cycle of birth and death is ended, O Nanak, singing the Kirtan of the Lord's Praises. ||7||
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੭॥ ਰਹੰਤਾ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ। ਰਮਣੰ = ਸਿਮਰਨ ॥੭॥
ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ ॥
When the leaves wither and fall, they cannot be attached to the branch again.
(ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ, ਭੁਰਿਜੇਣ = ਭੁਰ ਕੇ। ਪੇਡ = ਰੁੱਖ। ਸੰਪਤਾ = ਸੰਪਤ ਨਾਲ (संपद् = Wealth)। ਪੇਡ ਸੰਪਤਾ = ਰੁੱਖ ਦੀ ਸੰਪਤ ਨਾਲ, ਰੁੱਖ ਦੀਆਂ ਟਾਹਣੀਆਂ ਨਾਲ।
ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥
Without the Naam, the Name of the Lord, O Nanak, there is misery and suffering. The mortal wanders in reincarnation day and night. ||8||
(ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿਚ ਪਏ ਭਟਕਦੇ ਹਨ ॥੮॥ ਬਿਖਮਤਾ = ਕਠਨਾਈ (विषमता)। ਬਹੰਤਿ = (ਦੁੱਖ) ਸਹਾਰਦੇ ਹਨ, ਭਟਕਦੇ ਹਨ (वहन्तिावह = to suffer experience)। ਬਾਸਰੋ = ਦਿਨ (वासरः)। ਰੈਣੀ = ਰਾਤ (रजनि, रजनी, रअणि, रैणि) ॥੮॥
ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ ॥
One is blessed with love for the Saadh Sangat, the Company of the Holy, by great good fortune.
ਸਾਧ ਸੰਗਤ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਸਰਧਾ ਵੱਡੇ ਭਾਗਾਂ ਨਾਲ ਮਿਲਦੀ ਹੈ। ਭਾਵਨੀ = ਸਰਧਾ (भावना = feeling of devotion, faith)।
ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ ॥੯॥
Whoever sings the Glorious Praises of the Lord's Name, O Nanak, is not affected by the world-ocean. ||9||
ਹੇ ਨਾਨਕ! ਪਰਮਾਤਮਾ ਦੇ ਨਾਮ ਤੇ ਗੁਣਾਂ ਦੀ ਯਾਦ ਨਾਲ ਸੰਸਾਰ-ਸਮੁੰਦਰ (ਜੀਵ ਉਤੇ) ਆਪਣਾ ਜ਼ੋਰ ਨਹੀਂ ਪਾ ਸਕਦਾ ॥੯॥ ਰਮਣੰ = ਸਿਮਰਨ। ਸਾਗਰ = ਸਮੁੰਦਰ (सागर)। ਬਿਆਪਣਹ = (व्याप = to pervade) ਜ਼ੋਰ ਪਾ ਸਕਦਾ ॥੯॥
ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥
This Gaat'haa is profound and infinite; how rare are those who understand it.
ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਇਕ ਡੂੰਘੀ (ਰਮਜ਼ ਵਾਲਾ) ਕੰਮ ਹੈ, ਇਸ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਹੈ। ਗਾਥਾ = ਸਿਫ਼ਤ-ਸਾਲਾਹ (गाथा = A religious verse)। ਗੂੜ = ਡੂੰਘੀ (गुह = hidden, concealed गुह = to conceal)। ਅਪਾਰੰ = ਬੇਅੰਤ (ਪ੍ਰਭੂ) (अपार)।
ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥
They forsake sexual desire and worldly love, O Nanak, and praise the Lord in the Saadh Sangat. ||10||
ਹੇ ਨਾਨਕ! ਸਤਸੰਗ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਤਿਆਗੀਆਂ ਜਾ ਸਕਦੀਆਂ ਹਨ ॥੧੦॥ ਕਾਮ = ਵਾਸਨਾ। ਤਜਣੰ = (त्जय् = to give up)। ਸਾਧ ਸੰਗਮਹ = (साधु संगम) ਸਤਸੰਗ ॥੧੦॥
ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ ॥
The Words of the Holy are the most sublime Mantra. They eradicate millions of sinful mistakes.
ਗੁਰੂ ਦੇ ਬਚਨ (ਐਸੇ) ਸ੍ਰੇਸ਼ਟ ਮੰਤ੍ਰ ਹਨ (ਜੋ) ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ। ਸੁਮੰਤ੍ਰ = ਸ੍ਰੇਸ਼ਟ ਮੰਤ੍ਰ (सुमंत्र)। ਕੋਟਿ = ਕ੍ਰੋੜ (कोटि)।
ਹਰਿ ਚਰਣ ਕਮਲ ਧੵਾਨੰ ਨਾਨਕ ਕੁਲ ਸਮੂਹ ਉਧਾਰਣਹ ॥੧੧॥
Meditating on the Lotus Feet of the Lord, O Nanak, all one's generations are saved. ||11||
ਹੇ ਨਾਨਕ! (ਉਹਨਾਂ ਬਚਨਾਂ ਦੀ ਰਾਹੀਂ) ਪ੍ਰਭੂ ਦੇ ਕੌਲ ਫੁੱਲਾਂ ਵਰਗੇ ਸੋਹਣੇ ਚਰਨਾਂ ਦਾ ਧਿਆਨ ਸਾਰੀਆਂ ਕੁਲਾਂ ਦਾ ਉੱਧਾਰ ਕਰ ਦੇਂਦਾ ਹੈ ॥੧੧॥ ਸਮੂਹ = ਢੇਰ (समुह)। ਦੋਖ = ਪਾਪ (दोष)। ਧ੍ਯ੍ਯਾਨੰ = (ध्यान)। ਸਾਧ = (साधु) ਗੁਰੂ ॥੧੧॥
ਸੁੰਦਰ ਮੰਦਰ ਸੈਣਹ ਜੇਣ ਮਧੵ ਹਰਿ ਕੀਰਤਨਹ ॥
That palace is beautiful, in which the Kirtan of the Lord's Praises are sung.
ਉਹਨਾਂ ਘਰਾਂ ਵਿਚ ਵੱਸਣਾ ਹੀ ਸੁਹਾਵਣਾ ਹੈ ਜਿਨ੍ਹਾਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੋਵੇ। ਮੰਦਰ = ਘਰ (मन्दिर = a dwelling)। ਸੈਣਹ = ਸੌਣਾ, ਵੱਸਣਾ (स्वप्ह= to lie down, to rest)। ਜੇਣ ਮਧ੍ਯ੍ਯ = ਜਿਨ੍ਹਾਂ ਦੇ ਅੰਦਰ (येनां मध्ये)।
ਮੁਕਤੇ ਰਮਣ ਗੋਬਿੰਦਹ ਨਾਨਕ ਲਬਧੵੰ ਬਡ ਭਾਗਣਹ ॥੧੨॥
Those who dwell on the Lord of the Universe are liberated. O Nanak, only the most fortunate are so blessed. ||12||
ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ (ਦੁਨੀਆ ਦੇ ਬੰਧਨਾਂ ਤੋਂ) ਮੁਕਤ ਹੋ ਜਾਂਦੇ ਹਨ। ਪਰ, ਹੇ ਨਾਨਕ! (ਇਹ ਸਿਮਰਨ) ਵੱਡੇ ਭਾਗਾਂ ਨਾਲ ਮਿਲਦਾ ਹੈ ॥੧੨॥ ਮੁਕਤੇ = ਸੁਤੰਤਰ, ਆਜ਼ਾਦ (मुकत)। ਰਮਣ = ਸਿਮਰਨ ॥੧੨॥
ਹਰਿ ਲਬਧੋ ਮਿਤ੍ਰ ਸੁਮਿਤੋ ॥
I have found the Lord, my Friend, my very Best Friend.
ਮੈਂ ਉਹ ਸ੍ਰੇਸ਼ਟ ਮਿੱਤ੍ਰ ਪਰਮਾਤਮਾ ਲੱਭ ਲਿਆ ਹੈ, ਲਬਧੋ = ਲੱਭਾ ਹੈ (लब्धः)। ਸੁਮਿਤੋ = ਸ੍ਰੇਸ਼ਟ ਮਿੱਤ੍ਰ (सुर्मित्र)।
ਬਿਦਾਰਣ ਕਦੇ ਨ ਚਿਤੋ ॥
He shall never break my heart.
ਜੋ ਕਦੇ (ਮੇਰੀ) ਦਿਲ-ਸ਼ਿਕਨੀ ਨਹੀਂ ਕਰਦਾ, ਬਿਦਾਰਣ = ਫਾੜਨਾ, ਤੋੜਨਾ (वद्ह = to cut piecesl विदारणं = breaking)। ਚਿਤੋ ਬਿਦਾਰਣ = ਦਿਲ ਨੂੰ ਤੋੜਨਾ, ਦਿਲ-ਸ਼ਿਕਨੀ।
ਜਾ ਕਾ ਅਸਥਲੁ ਤੋਲੁ ਅਮਿਤੋ ॥
His dwelling is eternal; His weight cannot be weighed.
ਅਤੇ ਜਿਸ ਦਾ ਟਿਕਾਣਾ ਅਮਿਣਵੇਂ ਤੋਲ ਵਾਲਾ ਹੈ, ਅਸਥਲੁ = ਥਾਂ (स्थ्लं = firmground)। ਅਮਿਤੋ = ਅਤੋਲਵਾਂ, ਜੋ ਮਿਣਿਆ ਨਾ ਜਾ ਸਕੇ (अमित)।
ਸੋੁਈ ਨਾਨਕ ਸਖਾ ਜੀਅ ਸੰਗਿ ਕਿਤੋ ॥੧੩॥
Nanak has made Him the Friend of his soul. ||13||
ਹੇ ਨਾਨਕ! ਮੈਂ ਉਸ (ਪਰਮਾਤਮਾ) ਨੂੰ ਆਪਣੀ ਜਿੰਦ ਨਾਲ ਰਹਿਣ ਵਾਲਾ ਸਾਥੀ ਬਣਾਇਆ ਹੈ ॥੧੩॥ ਕਿਤੋ = ਕੀਤਾ ਹੈ (कृतः) ॥੧੩॥
ਅਪਜਸੰ ਮਿਟੰਤ ਸਤ ਪੁਤ੍ਰਹ ॥ ਸਿਮਰਤਬੵ ਰਿਦੈ ਗੁਰ ਮੰਤ੍ਰਣਹ ॥
One's bad reputation is erased by a true son, Who meditates in his heart on the Guru's Mantra.
(ਜਿਵੇਂ) ਚੰਗਾ ਪੁੱਤ੍ਰ ਜੰਮ ਪੈਣ ਨਾਲ ਸਾਰੀ ਕੁਲ ਦੀ ਪਿਛਲੀ ਕੋਈ) ਬਦਨਾਮੀ ਧੁਪ ਜਾਂਦੀ ਹੈ, (ਤਿਵੇਂ ਪਰਲੋਕ ਵਿੱਚ ਬਦਨਾਮੀ ਤੋਂ ਬਚਣ ਲਈ) ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾ ਰੱਖਣਾ ਚਾਹੀਦਾ ਹੈ। ਅਪਜਸੰ = ਬਦਨਾਮੀ (अपयशस्ह)। ਸਤ ਪੁਤ੍ਰਹ = ਚੰਗਾ ਪੁਤ੍ਰ (सत्पुत्र)। ਸਿਮਰਤਬ੍ਯ੍ਯ = ਸਿਮਰਨਾ ਚਾਹੀਦਾ ਹੈ (स्मृ = to remember, स्मरति = remembers)। ਰਿਦੈ = ਹਿਰਦੇ ਵਿਚ। ਮੰਤ੍ਰਣਹ = ਉਪਦੇਸ਼।
ਪ੍ਰੀਤਮ ਭਗਵਾਨ ਅਚੁਤ ॥ ਨਾਨਕ ਸੰਸਾਰ ਸਾਗਰ ਤਾਰਣਹ ॥੧੪॥
The Beloved Eternal Lord God, O Nanak, carries us across the world-ocean. ||14||
ਅਵਿਨਾਸ਼ੀ ਪਿਆਰੇ ਪਰਮਾਤਮਾ (ਦਾ ਸਿਮਰਨ)-ਹੇ ਨਾਨਕ! ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਬਚਾ ਲੈਂਦਾ ਹੈ ॥੧੪॥ ਅਚੁਤ = ਅਵਿਨਾਸ਼ੀ (अच्युत)।
ਮਰਣੰ ਬਿਸਰਣੰ ਗੋਬਿੰਦਹ ॥ ਜੀਵਣੰ ਹਰਿ ਨਾਮ ਧੵਾਵਣਹ ॥
It is death to forget the Lord of the Universe. It is life to meditate on the Name of the Lord.
ਗੋਬਿੰਦ ਨੂੰ ਬਿਸਾਰਨਾ (ਆਤਮਕ) ਮੌਤ ਹੈ, ਅਤੇ ਪਰਮਾਤਮਾ ਦਾ ਨਾਮ ਚੇਤੇ ਰੱਖਣਾ (ਆਤਮਕ) ਜੀਵਨ ਹੈ। ਮਰਣੰ = ਮੌਤ (मरणं)।ਬਿਸਰਣੰ = (विस्मरणं) ਭੁਲਾਣਾ, ਵਿਸਾਰਨਾ। ਬਿਸਰਣੰ ਗੋਬਿੰਦਹ = ਪਰਮਾਤਮਾ ਨੂੰ ਵਿਸਾਰਨਾ।
ਲਭਣੰ ਸਾਧ ਸੰਗੇਣ ॥ ਨਾਨਕ ਹਰਿ ਪੂਰਬਿ ਲਿਖਣਹ ॥੧੫॥
The Lord is found in the Saadh Sangat, the Company of the Holy, O Nanak, by pre-ordained destiny. ||15||
(ਪਰ ਪ੍ਰਭੂ ਦਾ ਸਿਮਰਨ) ਸਾਧ ਸੰਗਤ ਵਿਚ-ਹੇ ਨਾਨਕ! ਪੂਰਬਲੇ ਲਿਖੇ ਅਨੁਸਾਰ ਮਿਲਦਾ ਹੈ ॥੧੫॥ ਸਾਧ ਸੰਗੇਣ = (साधु सांगेन) ਗੁਰੂ ਦੀ ਸੰਗਤ ਦੀ ਰਾਹੀਂ। ਲਭਣੰ = (लभनं)। ਪੂਰਬਿ ਲਿਖਣਹ = ਪੂਰਬਲੇ ਸਮੇ ਵਿਚ ਲਿਖੇ ਅਨੁਸਾਰ। ਪੂਰਬਿ = (पुर्व) ਪੂਰਬਲੇ ਸਮੇ ਵਿਚ ॥੧੫॥
ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥
The snake-charmer, by his spell, neutralizes the poison and leaves the snake without fangs.
(ਜਿਵੇਂ) ਗਰੁੜ-ਮੰਤ੍ਰ ਜਾਨਣ ਵਾਲਾ ਮਨੁੱਖ ਸੱਪ ਨੂੰ ਦੰਦ-ਹੀਣ ਕਰ ਦੇਂਦਾ ਹੈ ਅਤੇ (ਸੱਪ ਦੇ ਜ਼ਹਰ ਨੂੰ) ਮੰਤ੍ਰਾਂ ਨਾਲ ਦੂਰ ਕਰ ਦੇਂਦਾ ਹੈ, ਦਸਨ = ਦੰਦ (दशन = a tooth। दंश्ह = to bite)। ਭੁਯੰਗੰ = ਸੱਪ (भुजंग = a serpent)। ਗਾਰੁੜੀ = ਗਰੁੜ-ਮੰਤ੍ਰ ਦਾ ਜਾਨਣ ਵਾਲਾ, ਸੱਪ ਦਾ ਜ਼ਹਰ ਦੂਰ ਕਰਨ ਵਾਲੀ ਦਵਾਈ ਦਾ ਜਾਣੂ (गरूडं = a charm against snake = poison)।
ਬੵਾਧਿ ਉਪਾੜਣ ਸੰਤੰ ॥
Just so, the Saints remove suffering;
(ਤਿਵੇਂ) ਸੰਤ ਜਨ (ਮਨੁੱਖ ਦੇ ਆਤਮਕ) ਰੋਗਾਂ ਦਾ ਨਾਸ ਕਰ ਦੇਂਦੇ ਹਨ। ਬ੍ਯ੍ਯਾਧਿ = ਰੋਗ (व्याधि = ailment)।
ਨਾਨਕ ਲਬਧ ਕਰਮਣਹ ॥੧੬॥
O Nanak, they are found by good karma. ||16||
ਪਰ, ਹੇ ਨਾਨਕ! (ਸੰਤਾਂ ਦੀ ਸੰਗਤ) ਭਾਗਾਂ ਨਾਲ ਲੱਭਦੀ ਹੈ ॥੧੬॥ ਲਬਧ = (लब्ध) ਲੱਭਦਾ। ਕਰਮਣਹ = ਭਾਗਾਂ ਨਾਲ ॥੧੬॥
ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥
The Lord is All-pervading everywhere; He gives Sanctuary to all living beings.
ਜੋ ਪਰਮਾਤਮਾ ਹਰ ਥਾਂ ਵਿਆਪਕ ਹੈ ਅਤੇ ਸਾਰੇ ਜੀਵਾਂ ਦਾ ਆਸਰਾ ਹੈ, ਜਥ ਕਥ = ਜਿਥੇ ਕਿਥੇ, ਹਰ ਥਾਂ। ਰਮਣੰ = ਵਿਆਪਕ। ਸਰਣੰ = ਓਟ, ਆਸਰਾ (शरणं)। ਸਰਬਤ੍ਰ = ਸਾਰੇ (सर्वत्र = in all places)।
ਤਥ ਲਗਣੰ ਪ੍ਰੇਮ ਨਾਨਕ ॥ ਪਰਸਾਦੰ ਗੁਰ ਦਰਸਨਹ ॥੧੭॥
The mind is touched by His Love, O Nanak, By Guru's Grace, and the Blessed Vision of His Darshan. ||17||
ਉਸ ਵਿਚ, ਹੇ ਨਾਨਕ! (ਜੀਵ ਦਾ) ਪਿਆਰ ਬਣਦਾ ਹੈ-ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ॥੧੭॥ ਤਥ = ਉਸ ਵਿਚ। ਪਰਸਾਦੰ = ਕਿਰਪਾ (प्रसाद) ॥੧੭॥
ਚਰਣਾਰਬਿੰਦ ਮਨ ਬਿਧੵੰ ॥ ਸਿਧੵੰ ਸਰਬ ਕੁਸਲਣਹ ॥
My mind is pierced through by the Lord's Lotus Feet. I am blessed with total happiness.
(ਜਿਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਦਾ ਹੈ, (ਉਸ ਨੂੰ) ਸਾਰੇ ਸੁਖ ਮਿਲ ਜਾਂਦੇ ਹਨ। ਚਰਣਾਰਬਿੰਦ = ਚਰਣ-ਅਰਬਿੰਦ (चरण-अरविन्द), ਚਰਨ ਕਮਲ (ਅਰਬਿੰਦ, अरविन्द = ਕੌਲ ਫੁੱਲ)। ਬਿਧ੍ਯ੍ਯੰ = ਵਿੰਨ੍ਹਿਆ ਹੋਇਆ (विध्दं)। ਕੁਸਲਣਹ = ਸੁਖ (कुशल)।
ਗਾਥਾ ਗਾਵੰਤਿ ਨਾਨਕ ਭਬੵੰ ਪਰਾ ਪੂਰਬਣਹ ॥੧੮॥
Holy people have been singing this Gaat'haa, O Nanak, since the very beginning of time. ||18||
ਪਰ, ਹੇ ਨਾਨਕ! ਉਹੀ ਬੰਦੇ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਂਦੇ ਹਨ ਜਿਨ੍ਹਾਂ ਦੇ ਪੂਰਬਲੇ ਭਾਗ ਹੋਣ ॥੧੮॥ ਗਾਥਾ = ਸਿਫ਼ਤ-ਸਾਲਾਹ (गाथा)। ਭਬ੍ਯ੍ਯੰ = ਭਾਵੀ, ਨਸੀਬ (भव्य = prosperity)। ਪਰਾ ਪੂਰਬਣਹ = ਬਹੁਤ ਪੂਰਬ ਕਾਲ ਦੇ। ਗਾਵੰਤਿ = (गायन्ति) ਗਾਂਦੇ ਹਨ ॥੧੮॥
ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥
Chanting and singing the Sublime Word of God in the Saadh Sangat, mortals are saved from the world-ocean.
(ਜੋ ਮਨੁੱਖ) ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ, (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ। ਸੁਭ ਬਚਨ = ਸੋਹਣੇ ਬੋਲ, ਸਿਫ਼ਤ-ਸਲਾਹ ਦੀ ਬਾਣੀ (शुभ वचन)।ਰਮਣੰ = ਉਚਾਰਨ ਕਰਨਾ। ਗਵਣੰ = ਜਾਣਾ, ਪਹੁੰਚਣਾ (गमनं)।ਸਾਧ ਸੰਗੇਣ = (साधु सांगेनं) ਗੁਰੂ ਦੀ ਸੰਗਤ ਦੀ ਰਾਹੀਂ। ਉਧਰਣਹ = ਉੱਧਾਰ (उध्दरणं)।
ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭੵਤੇ ॥੧੯॥
O Nanak, they shall never again be consigned to reincarnation. ||19||
ਹੇ ਨਾਨਕ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ ॥੧੯॥ ਪੁਨਰਪਿ = ਪਨਹ ਅਪਿ, ਫਿਰ ਭੀ, ਮੁੜ ਮੁੜ (पुनरपि पुनः अपि) ॥੧੯॥
ਬੇਦ ਪੁਰਾਣ ਸਾਸਤ੍ਰ ਬੀਚਾਰੰ ॥
People contemplate the Vedas, Puraanas and Shaastras.
ਜੇਹੜਾ ਕੋਈ ਮਨੁੱਖ ਵੇਦ ਪੁਰਾਣ ਸ਼ਾਸਤ੍ਰ (ਆਦਿਕ ਧਰਮ-ਪੁਸਤਕਾਂ ਨੂੰ) ਵਿਚਾਰ ਕੇ-
ਏਕੰਕਾਰ ਨਾਮ ਉਰ ਧਾਰੰ ॥
But by enshrining in their hearts the Naam, the Name of the One and Only Creator of the Universe,
ਇੱਕ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ, ਏਕੰਕਾਰ ਨਾਮ = ਇਕ ਪਰਮਾਤਮਾ ਦਾ ਨਾਮ। ਉਰ = ਹਿਰਦਾ (उरस = heart)।
ਕੁਲਹ ਸਮੂਹ ਸਗਲ ਉਧਾਰੰ ॥
everyone can be saved.
ਉਹ ਆਪਣੀਆਂ ਅਨੇਕਾਂ ਸਾਰੀਆਂ ਕੁਲਾਂ ਨੂੰ (ਵੀ) ਤਾਰ ਲੈਂਦਾ ਹੈ, ਕੁਲਹ ਸਮੂਹ = ਸਾਰੀਆਂ ਕੁਲਾਂ।
ਬਡਭਾਗੀ ਨਾਨਕ ਕੋ ਤਾਰੰ ॥੨੦॥
By great good fortune, O Nanak, a few cross over like this. ||20||
ਅਤੇ ਹੇ ਨਾਨਕ! ਉਹ ਕੋਈ (ਵਿਰਲਾ) ਵੱਡੇ ਭਾਗਾਂ ਵਾਲਾ ਮਨੁੱਖ (ਆਪ ਵੀ) ਤਰ ਜਾਂਦਾ ਹੈ ॥੨੦॥ ਬਡਭਾਗੀ ਕੋ = ਕੋਈ ਵੱਡੇ ਭਾਗਾਂ ਵਾਲਾ ਮਨੁੱਖ ॥੨੦॥
ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥
Meditating in remembrance on the Naam, the Name of Lord of the Universe, all one's generations are saved.
ਗੋਬਿੰਦ ਦਾ ਨਾਮ ਸਿਮਰਿਆਂ ਸਾਰੀਆਂ ਕੁਲਾਂ ਦਾ ਉੱਧਾਰ ਹੋ ਜਾਂਦਾ ਹੈ, ਸਿਮਰਣੰ = (स्मरणं) ਸਿਮਰਨ ਕਰਨ ਦੁਆਰਾ, ਬੰਦਗੀ ਰਾਹੀਂ, ਭਜਨ ਕਰਨ ਨਾਲ।
ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥
It is obtained in the Saadh Sangat, the Company of the Holy. O Nanak, by great good fortune, the Blessed Vision of His Darshan is seen. ||21||
ਪਰ (ਗੋਬਿੰਦ ਦਾ ਨਾਮ) ਹੇ ਨਾਨਕ! ਸਾਧ ਸੰਗਤ ਵਿਚ ਮਿਲਦਾ ਹੈ, (ਤੇ, ਸਾਧ ਸੰਗਤ ਦਾ) ਦਰਸਨ ਵਡੇ ਭਾਗਾਂ ਵਾਲੇ (ਬੰਦੇ) ਕਰਦੇ ਹਨ ॥੨੧॥ ਲਬਧਿਅੰ = ਲੱਭਦਾ ਹੈ (लब्धय)। ਸਾਧ ਸੰਗੇਣ = (साधु संगेन) ਗੁਰੂ ਦੀ ਸੰਗਤ ਦੀ ਰਾਹੀਂ। ਭੇਟੰਤਿ = ਮਿਲਦੇ ਹਨ। ਭੇਟੰਤਿ ਦਰਸਨਹ = ਦਰਸਨ ਕਰਦੇ ਹਨ ॥੨੧॥
ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ ॥
Abandon all your evil habits, and implant all Dharmic faith within.
ਹੇ ਨਾਨਕ! ਸਾਰੇ ਵਿਕਾਰ ਚੰਗੀ ਤਰ੍ਹਾਂ ਤਿਆਗ ਦੇਣੇ ਅਤੇ ਧਰਮ ਨੂੰ ਪੱਕੀ ਤਰ੍ਹਾਂ (ਹਿਰਦੇ ਵਿਚ) ਟਿਕਾਣਾ- ਦੋਖ = ਵਿਕਾਰ (दोष)। ਪਰੰ = ਚੰਗੀ ਤਰ੍ਹਾਂ, ਪੂਰੇ ਤੌਰ ਤੇ। ਤਿਆਗੀ = ਤਿਆਗਣ ਵਾਲਾ (ਬਣਨਾ)। ਦ੍ਰਿੜੰਤਣ: (ਹਿਰਦੇ ਵਿਚ) ਪੱਕਾ ਕਰਨਾ।
ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖੵਣਃ ॥੨੨॥
The Saadh Sangat, the Company of the Holy, is obtained, O Nanak, by those who have such destiny written upon their foreheads. ||22||
(ਇਹ ਦਾਤ ਉਸ ਬੰਦੇ ਨੂੰ) ਸਾਧ ਸੰਗਤ ਵਿਚ ਮਿਲਦੀ ਹੈ (ਜਿਸ ਦੇ) ਮੱਥੇ ਉਤੇ (ਚੰਗਾ) ਲੇਖ ਲਿਖਿਆ ਹੋਵੇ ॥੨੨॥ ਮਸਤਕਿ = ਮੱਥੇ ਉਤੇ (मस्तक = ਮੱਥਾ। मस्तके = ਮੱਥੇ ਉਤੇ)। ਲਿਖ੍ਯ੍ਯਣ: ਲਿਖਿਆ ਹੋਇਆ ਲੇਖ ॥੨੨॥
ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥
God was, is, and shall always be. He sustains and destroys all.
ਜੋ ਪਰਮਾਤਮਾ ਭੂਤ ਵਰਤਮਾਨ ਭਵਿੱਖਤ ਵਿਚ ਸਦਾ ਹੀ ਥਿਰ ਰਹਿਣ ਵਾਲਾ ਹੈ, ਜੋ ਸਭ ਜੀਵਾਂ ਨੂੰ ਨਾਸ ਕਰਨ ਵਾਲਾ ਹੈ ਸਭ ਦਾ ਪਾਲਣ ਵਾਲਾ ਹੈ ਅਤੇ ਸਭ ਵਿਚ ਵਿਆਪਕ ਹੈ, ਹੋਯੋ = ਜੋ ਪਿਛਲੇ ਸਮੇ ਵਿਚ ਮੌਜੂਦ ਸੀ। ਹੈ = ਜੋ ਹੁਣ ਭੀ ਮੌਜੂਦ ਹੈ। ਹੋਵੰਤੋ = ਜੋ ਅਗਾਂਹ ਨੂੰ ਭੀ ਮੌਜੂਦ ਰਹੇਗਾ। ਹਰਣ = ਨਾਸ ਕਰਨ ਵਾਲਾ। ਭਰਣ = ਪਾਲਣ ਵਾਲਾ। ਸੰਪੂਰਣ: ਵਿਆਪਕ।
ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥
Know that these Holy people are true, O Nanak; they are in love with the Lord. ||23||
ਹੇ ਨਾਨਕ! ਉਸ ਨਾਲ ਪਿਆਰ ਪਾਣ ਦਾ ਕਾਰਨ ਨਿਸ਼ਚੇ ਕਰ ਕੇ ਸੰਤਾਂ ਨੂੰ ਹੀ ਸਮਝੋ ॥੨੩॥ ਸਤਮ = (सत्यं) ਨਿਸ਼ਚੇ ਕਰ ਕੇ। ਜਾਣੋ = ਸਮਝੋ ॥੨੩॥
ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥
The mortal is engrossed in sweet words and transitory pleasures which shall soon fade away.
(ਮਾਇਆ-) ਕਸੁੰਭੇ ਦੇ ਰੰਗਾਂ ਵਿਚ ਅਤੇ (ਮਾਇਆ ਸੰਬੰਧੀ) ਸੁਖਦਾਈ ਸੋਹਣੇ ਬੋਲਾਂ ਵਿਚ ਮਸਤ ਰਿਹਾਂ- ਸੁਖੇਣ = ਸੁਖਦਾਈ। ਬੈਣ ਰਤਨੰ = ਬੋਲ ਰੂਪ ਰਤਨ (वचन, वअण)। ਰਚਨੰ = ਮਸਤ ਹੋਣਾ। ਕਸੁੰਭ ਰੰਗਣਃ = (ਮਾਇਆ-) ਕਸੁੰਭੇ ਦੇ ਰੰਗਾਂ ਵਿਚ।
ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ ॥੨੪॥
Disease, sorrow and separation afflict him; O Nanak, he never finds peace, even in dreams. ||24||
ਰੋਗ ਚਿੰਤਾ ਅਤੇ ਦੁੱਖ (ਹੀ ਵਿਆਪਦੇ ਹਨ)। ਹੇ ਨਾਨਕ! ਸੁਖ ਸੁਪਨੇ ਵਿਚ ਭੀ ਨਹੀਂ ਮਿਲਦਾ ॥੨੪॥ ਸੋਗ = (शोक) ਚਿੰਤਾ। ਬਿਓਗੰ = ਵਿਛੋੜਾ, ਦੁੱਖ। ਸੁਪਨਹ = (स्व्प्ने) ॥੨੪॥