ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ ॥
Those who are intoxicated and absorbed in the Lord's Lotus Feet are saved from the terrifying world-ocean.
ਜੋ ਮਨੁੱਖ (ਪ੍ਰਭੂ-ਯਾਦ ਵਿਚ) ਮਸਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੇ ਹਨ, ਉਹ ਭਿਆਨਕ ਤੇ ਦੁੱਤਰ (ਸੰਸਾਰ) ਤੋਂ ਪਾਰ ਲੰਘ ਜਾਂਦੇ ਹਨ। ਮਤੇ = ਮਸਤ (मस्त)। ਸਮੇਵ = ਲੀਨ (सं = एव) ਨਾਲ ਹੀ। ਸਮੇਵ ਚਰਣੰ = ਚਰਨਾਂ ਨਾਲ ਹੀ। ਭੈ = ਡਰਾਉਣਾ, ਭਿਆਨਕ। ਦੁਤਰਹ = ਜਿਸ ਤੋਂ ਤਰਨਾ ਔਖਾ ਹੈ (दुस्तर)।
ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਯਹ ॥੬੭॥੪॥
Countless sins are destroyed, O Nanak, in the Saadh Sangat, the Company of the Holy; there is no doubt about this. ||67||4||
ਹੇ ਨਾਨਕ! ਇਸ ਵਿਚ (ਰਤਾ ਭੀ) ਸ਼ੱਕ ਨਹੀਂ ਕਿ ਅਜੇਹੇ ਗੁਰਮੁਖਾਂ ਦੀ ਸੰਗਤ ਅਨੇਕਾਂ ਪਾਪ ਦੂਰ ਕਰਨ ਦੇ ਸਮਰੱਥ ਹੈ ॥੬੭॥੪॥ ਪਾਤਿਕ = ਪਾਪ। (पातक = a sin)। ਸਾਧ ਸੰਗਮ = ਗੁਰਮੁਖਾਂ ਦੀ ਸੰਗਤ। ਸੰਸਯਹ = ਸ਼ੱਕ (संशयः) ॥੬੭॥੪॥