ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ ॥
The mortal steals the wealth of others, and makes all sorts of problems; his preaching is only for his own livelihood.
ਜੋ ਮਨੁੱਖ ਆਪਣੀ ਜਿੰਦ ਪਾਲਣ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਹਨ, ਹੋਰਨਾਂ ਦੇ ਕੰਮਾਂ ਵਿਚ ਰੋੜਾ ਅਟਕਾਂਦੇ ਹਨ, ਕਈ ਕਿਸਮਾਂ ਦੇ ਬੋਲ ਬੋਲਦੇ ਹਨ, ਪਰ = ਪਰਾਇਆ। ਦਰਬ = ਧਨ (द्रव्यं)। ਹਿਰਣੰ = ਚੁਰਾਣਾ (हृ = to steal)। ਕਹ = ਵਾਸਤੇ, ਦੀ ਖ਼ਾਤਰ। ਸਰਬ = ਸਾਰੇ, ਕਈ ਕਿਸਮਾਂ ਦੇ ਬੋਲ। ਜੀਅ ਕਹ = ਜਿੰਦ ਦੀ ਖ਼ਾਤਰ, ਜਿੰਦ ਪਾਲਣ ਵਾਸਤੇ, ਉਪਜੀਵਿਕਾ ਵਾਸਤੇ।
ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ ॥੬੬॥
His desire for this and that is not satisfied; his mind is caught in Maya, and he is acting like a pig. ||66||
ਜਿਨ੍ਹਾਂ ਦੇ ਮਨ ਵਿਚ (ਸਦਾ) ਮਾਇਆ ਦੀ ਭੁੱਖ ਹੈ, ਤ੍ਰਿਸ਼ਨਾ ਦੇ ਅਧੀਨ ਹੋ ਕੇ (ਹੋਰ ਮਾਇਆ) ਲੈ ਲਵਾਂ ਲੈ ਲਵਾਂ (ਹੀ ਸੋਚਦੇ ਰਹਿੰਦੇ ਹਨ), ਉਹ ਬੰਦੇ ਸੂਰਾਂ ਵਾਲੇ ਕੰਮ ਕਰਦੇ ਹਨ (ਸੂਰ ਸਦਾ ਗੰਦ ਹੀ ਖਾਂਦੇ ਹਨ) ॥੬੬॥ ਲਉ = ਮੈਂ ਲੈ ਲਵਾਂ। ਲਈ = ਮੈਂ ਲੈ ਲਵਾਂ। ਅਤਿਪਤਿ = (ਅ-ਤਿਪਤਿ), ਭੁੱਖ, ਅਸੰਤੋਖ। ਮਾਏ = ਮਾਇਆ। ਸ = ਸੇ, ਉਹ ਬੰਦੇ। ਸੂਕਰਹ = ਸੂਰ (सुकर) ॥੬੬॥