ਬ੍ਰਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ ॥
Associating with the Brahmin, one is saved, if his actions are perfect and God-like.
ਜੋ ਮਨੁੱਖ ਹਰੀ-ਸਿਮਰਨ ਦੇ ਕੰਮ ਵਿਚ ਪੂਰਾ ਹੈ ਉਹ ਹੈ ਅਸਲ ਬ੍ਰਾਹਮਣ, ਉਸ ਦੀ ਸੰਗਤ ਵਿਚ (ਹੋਰਨਾਂ ਦਾ ਭੀ) ਉੱਧਾਰ ਹੋ ਸਕਦਾ ਹੈ। ਸੰਗਿ = ਨਾਲ, ਸੰਗਤ ਵਿਚ। ਉਧਰਣੰ = (उध्दरणं) ਉੱਧਾਰ। ਬ੍ਰਹਮ = ਪਰਮਾਤਮਾ। ਬ੍ਰਹਮ ਕਰਮ = ਹਰਿ-ਨਾਮ ਸਿਮਰਣ ਦਾ ਕੰਮ। ਜਿ = ਜੋ, ਜਿਹੜਾ।
ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲਹ ॥੬੫॥
Those whose souls are imbued with the world - O Nanak, their lives are fruitless. ||65||
(ਪਰ) ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਮਨ ਸੰਸਾਰ ਵਿਚ ਰੱਤਾ ਹੋਇਆ ਹੈ ਉਹ (ਜਗਤ ਤੋਂ) ਨਿਸਫਲ ਚਲੇ ਜਾਂਦੇ ਹਨ ॥੬੫॥ ਆਤਮ = ਆਪਣਾ ਆਪ, ਆਪਣਾ ਮਨ (आत्मन्)। ਰਤੰ = ਰੱਤਾ ਹੋਇਆ। ਗਹੰਤੇ = (गच्छन्नि) ਜਾਂਦੇ ਹਨ, ਜੀਵਨ ਗੁਜ਼ਾਰ ਜਾਂਦੇ ਹਨ। ਨਰ = ਉਹ ਮਨੁੱਖ, ਉਹ ਬੰਦੇ। ਨਿਹਫਲਹ = (निष्फल = fruitless) ਅਫਲ ॥੬੫॥