ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ ॥
The blade of grass becomes a mountain, and the barren land becomes green.
ਉਹ ਤੀਲੇ ਤੋਂ ਸੁਮੇਰ ਪਰਬਤ ਬਣ ਜਾਂਦਾ ਹੈ, ਸੁਕੇ ਤੋਂ ਹਰਾ ਹੋ ਜਾਂਦਾ ਹੈ, ਮੇਰੰ = ਸੁਮੇਰ ਪਰਬਤ (मेरु)। ਸਹਕੰ = (शुष्क) ਸੁੱਕਾ ਹੋਇਆ।
ਬੂਡੰ ਤ ਤਰੀਅੰ ਊਣੰ ਤ ਭਰੀਅੰ ॥
The drowning one swims across, and the empty is filled to overflowing.
(ਵਿਚਾਰਾਂ ਵਿਚ) ਡੁੱਬਦਾ ਤਰ ਜਾਂਦਾ ਹੈ, (ਗੁਣਾਂ ਤੋਂ) ਸੱਖਣਾ (ਗੁਣਾਂ ਨਾਲ) ਭਰ ਜਾਂਦਾ ਹੈ, ਬੂਡੰ = ਡੁੱਬਦਾ। ਊਣੰ = ਸੱਖਣਾ।
ਅੰਧਕਾਰ ਕੋਟਿ ਸੂਰ ਉਜਾਰੰ ॥
Millions of suns illuminate the darkness,
(ਉਸ ਦੇ ਵਾਸਤੇ) ਹਨੇਰੇ ਤੋਂ ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ, ਕੋਟਿ = (कोटि) ਕ੍ਰੋੜ। ਸੂਰ = (सुर्य) ਸੂਰਜ। ਉਜਾਰੰ = ਚਾਨਣ (उज्वला)।
ਬਿਨਵੰਤਿ ਨਾਨਕ ਹਰਿ ਗੁਰ ਦਯਾਰੰ ॥੬੪॥
prays Nanak, when the Guru, the Lord, becomes Merciful. ||64||
ਨਾਨਕ ਬੇਨਤੀ ਕਰਦਾ ਹੈ (ਜਿਸ ਉਤੇ) ਗੁਰੂ ਪਰਮਾਤਮਾ ਦਿਆਲ ਹੋ ਜਾਏ ॥੬੪॥ ਦਯਾਰੰ = ਦਇਆਲ (दयालु) ॥੬੪॥