ਮਾਇ ਹੋਤੀ ਬਾਪੁ ਹੋਤਾ ਕਰਮੁ ਹੋਤੀ ਕਾਇਆ

When there was no mother and no father, no karma and no human body,

(ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ) ਜਦੋਂ ਨਾ ਮਾਂ ਸੀ ਨਾ ਪਿਉ; ਨਾ ਕੋਈ ਮਨੁੱਖਾ-ਸਰੀਰ ਸੀ, ਤੇ ਨਾ ਉਸ ਦਾ ਕੀਤਾ ਹੋਇਆ ਕਰਮ; ਮਾਇ = ਮਾਂ। ਕਾਇਆ = ਮਨੁੱਖਾ ਸਰੀਰ।

ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥

when I was not and you were not, then who came from where? ||1||

ਜਦੋਂ ਕੋਈ ਜੀਵ ਹੀ ਨਹੀਂ ਸਨ, ਤਦੋਂ (ਹੇ ਪ੍ਰਭੂ! ਤੈਥੋਂ ਬਿਨਾ) ਹੋਰ ਕਿਸ ਥਾਂ ਤੋਂ ਕੋਈ ਜੀਵ ਜਨਮ ਲੈ ਸਕਦਾ ਸੀ? ॥੧॥ ਹਮ ਤੁਮ = ਅਸੀਂ ਸਾਰੇ ਜੀਵ। ਹੋਤੇ = ਹੁੰਦੇ ਸਾਂ ॥੧॥

ਰਾਮ ਕੋਇ ਕਿਸ ਹੀ ਕੇਰਾ

O Lord, no one belongs to anyone else.

ਹੇ ਰਾਮ! ਤੈਥੋਂ ਬਿਨਾ ਹੋਰ ਕੋਈ ਭੀ ਕਿਸੇ ਦਾ ਸਹਾਈ ਨਹੀਂ ਹੈ (ਨਾ ਕੋਈ 'ਕਰਮ' ਆਦਿਕ ਇਸ ਜੀਵ ਨੂੰ ਜਨਮ ਮਰਨ ਵਿਚ ਲਿਆਉਣ ਵਾਲਾ ਹੈ, ਤੇ ਨਾ ਕੋਈ ਸ਼ਾਸਤਰ-ਵਿਹਿਤ ਕਰਮ ਜਾਂ ਪ੍ਰਾਣਾਯਾਮ ਆਦਿਕ ਇਸ ਨੂੰ ਗੇੜ ਵਿਚੋਂ ਕੱਢਣ ਦੇ ਸਮਰੱਥ ਹੈ), ਰਾਮ = ਹੇ ਪ੍ਰਭੂ! (ਤੈਥੋਂ ਬਿਨਾ)। ਕੇਰਾ = ਦਾ।

ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ

We are like birds perched on a tree. ||1||Pause||

ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ (ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿਚ ਜੋੜਦਾ ਹੈਂ) ॥੧॥ ਰਹਾਉ ॥ ਤਰਵਰ = ਰੁੱਖਾਂ ਉੱਤੇ। ਪੰਖਿ = ਪੰਛੀ ॥੧॥ ਰਹਾਉ ॥

ਚੰਦੁ ਹੋਤਾ ਸੂਰੁ ਹੋਤਾ ਪਾਨੀ ਪਵਨੁ ਮਿਲਾਇਆ

When there was no moon and no sun, then water and air were blended together.

ਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ ਭੀ ਅਜੇ ਪੈਦਾ ਨਹੀਂ ਸਨ ਹੋਏ, ਸੂਰੁ = ਸੂਰਜ। ਮਿਲਾਇਆ = ਪ੍ਰਭੂ ਨੇ ਆਪਣੇ ਵਿਚ ਹੀ ਮਿਲਾਏ ਹੋਏ ਸਨ, ਪ੍ਰਭੂ ਨੇ ਅਜੇ ਬਣਾਏ ਨਹੀਂ ਸਨ।

ਸਾਸਤੁ ਹੋਤਾ ਬੇਦੁ ਹੋਤਾ ਕਰਮੁ ਕਹਾਂ ਤੇ ਆਇਆ ॥੨॥

When there were no Shaastras and no Vedas, then where did karma come from? ||2||

ਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ ॥੨॥ ਕਰਮੁ ਕਹਾਂ ਤੇ ਆਇਆ = ਜੀਵ ਦੇ ਕੀਤੇ ਕਰਮਾਂ ਦੀ ਅਜੇ ਹਸਤੀ ਹੀ ਨਹੀਂ ਸੀ ॥੨॥

ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ

Control of the breath and positioning of the tongue, focusing at the third eye and wearing malas of tulsi beads, are all obtained through Guru's Grace.

ਕੋਈ ਪ੍ਰਾਣਾਯਾਮ ਕਰਦਾ ਹੈ (ਤੇ ਇਸ ਵਿਚ ਆਪਣੀ ਮੁਕਤੀ ਸਮਝਦਾ ਹੈ), ਕੋਈ ਤੁਲਸੀ ਦੀ ਮਾਲਾ ਆਦਿਕ ਧਾਰਨ ਕਰਦਾ ਹੈ; ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ। ਖੇਚਰ = {ਖੇ = ਅਕਾਸ਼। ਚਰ = ਚੱਲਣਾ} ਪ੍ਰਾਣ ਉਤਾਂਹ ਚਾੜ੍ਹਨੇ। ਭੂਚਰ = {ਭੂ = ਧਰਤੀ} ਪ੍ਰਾਣ ਹੇਠ ਉਤਾਰਨੇ। ਖੇਚਰ ਭੂਚਰ = ਪ੍ਰਾਣ ਚਾੜ੍ਹਨੇ ਉਤਾਰਨੇ, ਪ੍ਰਾਣਾਯਾਮ।

ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥

Naam Dayv prays, this is the supreme essence of reality; the True Guru has inspired this realization. ||3||3||

ਨਾਮਦੇਵ ਆਖਦਾ ਹੈ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ, ਜੋ ਜਗਤ ਦਾ ਮੂਲ ਹੈ (ਉਸੇ ਨੇ ਜਗਤ ਬਣਾਇਆ, ਤੇ ਉਹੀ ਸੰਸਾਰ-ਸਮੁੰਦਰ ਵਿਚੋਂ ਪਾਰ ਉਤਾਰਦਾ ਹੈ) ॥੩॥੩॥ ਤਤੁ = ਮੂਲ। ਪਰਮ ਤਤੁ = ਸਭ ਤੋਂ ਵੱਡਾ ਜੋ ਜਗਤ ਦਾ ਮੂਲ ਹੈ। ਹੋਇ = ਪਰਗਟ ਹੋ ਕੇ, ਮਿਲ ਕੇ ॥੩॥੩॥