ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
ਧੋਤੀ ਖੋਲਿ ਵਿਛਾਏ ਹੇਠਿ ॥
He opens his loin-cloth, and spreads it out beneath him.
(ਪਰ, ਹੇ ਭਾਈ! ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ ਹੈ) ਕਿ ਬ੍ਰਾਹਮਣ ਨੂੰ ਦਿੱਤਾ ਦਾਨ ਹੀ ਮੋਖ-ਪਦਵੀ ਮਿਲਣ ਦਾ ਰਸਤਾ ਹੈ। ਧੋਤੀ ਖੋਲਿ = ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ। ਹੇਠਿ = ਹੇਠ, ਭੁੰਞੇ।
ਗਰਧਪ ਵਾਂਗੂ ਲਾਹੇ ਪੇਟਿ ॥੧॥
Like a donkey, he gulps down all that comes his way. ||1||
ਉਹ ਬ੍ਰਾਹਮਣ ਸਰਾਧ ਆਦਿਕ ਦੇ ਸਮੇ ਜਜਮਾਨ ਦੇ ਘਰ ਜਾ ਕੇ ਚੌਕੇ ਵਿਚ ਬੈਠ ਕੇ) ਆਪਣੀ ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ ਹੇਠਾਂ ਧਰ ਲੈਂਦਾ ਹੈ ਤੇ ਖੋਤੇ ਵਾਂਗ (ਦਬਾਦਬ ਖੀਰ ਆਦਿਕ) ਆਪਣੇ ਢਿੱਡ ਵਿਚ ਪਾਈ ਜਾਂਦਾ ਹੈ ॥੧॥ ਗਰਧਪ = ਖੋਤਾ। ਪੇਟਿ = ਪੇਟ ਵਿਚ, ਢਿੱਡ ਵਿਚ। ਲਾਹੇ = ਪਾਈ ਜਾਂਦਾ ਹੈ, (ਖੀਰ ਆਦਿਕ) ॥੧॥
ਬਿਨੁ ਕਰਤੂਤੀ ਮੁਕਤਿ ਨ ਪਾਈਐ ॥
Without good deeds, liberation is not obtained.
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਖ਼ਲਾਸੀ ਦੇਂਦਾ ਹੈ। ਕਰਤੂਤੀ = ਕਰਤੂਤ, ਨਾਮ ਸਿਮਰਨ ਦਾ ਉੱਦਮ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।
ਮੁਕਤਿ ਪਦਾਰਥੁ ਨਾਮੁ ਧਿਆਈਐ ॥੧॥ ਰਹਾਉ ॥
The wealth of liberation is only obtained by meditating on the Naam, the Name of the Lord. ||1||Pause||
(ਹੇ ਭਾਈ!) ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ ਮੋਖ-ਪਦਵੀ ਨਹੀਂ ਮਿਲਦੀ ॥੧॥ ਰਹਾਉ ॥
ਪੂਜਾ ਤਿਲਕ ਕਰਤ ਇਸਨਾਨਾਂ ॥
He performs worship ceremonies, applies the ceremonial tilak mark to his forehead, and takes his ritual cleansing baths;
(ਬ੍ਰਾਹਮਣ) ਇਸਨਾਨ ਕਰਕੇ, ਤਿਲਕ ਲਾ ਕੇ ਪੂਜਾ ਕਰਦਾ ਹੈ,
ਛੁਰੀ ਕਾਢਿ ਲੇਵੈ ਹਥਿ ਦਾਨਾ ॥੨॥
he pulls out his knife, and demands donations. ||2||
ਤੇ ਛੁਰੀ ਕਢ ਕੇ, ਹਥ ਵਿੱਚ ਦਾਨ ਲੈਂਦਾ ਹੈ ॥੨॥ ਛੁਰੀ ਕਾਢਿ = ਛੁਰੀ ਕੱਢ ਕੇ, ਨਿਰਦਇਤਾ ਨਾਲ, (ਸੁਰਗ ਆਦਿਕ ਦਾ) ਧੋਖਾ ਦੇ ਕੇ। ਲੇਵੈ ਹਥਿ = ਹੱਥ ਵਿਚ ਲੈਂਦਾ ਹੈ, ਹਾਸਲ ਕਰਦਾ ਹੈ ॥੨॥
ਬੇਦੁ ਪੜੈ ਮੁਖਿ ਮੀਠੀ ਬਾਣੀ ॥
With his mouth, he recites the Vedas in sweet musical measures,
(ਬ੍ਰਾਹਮਣ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ, ਮੁਖਿ = ਮੂੰਹੋਂ। ਮੀਠੀ ਬਾਣੀ = ਮਿੱਠੀ ਸੁਰ ਨਾਲ।
ਜੀਆਂ ਕੁਹਤ ਨ ਸੰਗੈ ਪਰਾਣੀ ॥੩॥
and yet he does not hesitate to take the lives of others. ||3||
ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ ॥੩॥ ਕੁਹਤ = ਮਾਰਦਿਆਂ। ਜੀਆਂ ਕੁਹਤ = ਜੀਵਾਂ ਨੂੰ ਕੁਂਹਦਿਆਂ, ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ। ਨ ਸੰਗੈ = ਨਹੀਂ ਸੰਗਦਾ, ਨਹੀਂ ਝਕਦਾ ॥੩॥
ਕਹੁ ਨਾਨਕ ਜਿਸੁ ਕਿਰਪਾ ਧਾਰੈ ॥
Says Nanak, when God showers His Mercy,
(ਪਰ) ਨਾਨਕ ਆਖਦਾ ਹੈ- (ਬ੍ਰਾਹਮਣ ਦੇ ਭੀ ਕੀਹ ਵੱਸ?) ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਹ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦਾ ਹੈ,
ਹਿਰਦਾ ਸੁਧੁ ਬ੍ਰਹਮੁ ਬੀਚਾਰੈ ॥੪॥੧੦੭॥
even his heart becomes pure, and he contemplates God. ||4||107||
(ਜਿਸ ਦੀ ਬਰਕਤਿ ਨਾਲ) ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ (ਤੇ ਉਹ ਕਿਸੇ ਨਾਲ ਠੱਗੀ-ਫ਼ਰੇਬ ਨਹੀਂ ਕਰਦਾ) ॥੪॥੧੦੭॥ ਸੁਧੁ = ਪਵਿੱਤਰ। ਬ੍ਰਹਮੁ = ਪਰਮਾਤਮਾ ॥੪॥