ਗਉੜੀ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀ।

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ

Remain steady in the home of your own self, O beloved servant of the Lord.

ਹੇ ਪਿਆਰੇ ਭਗਤ ਜਨੋ! ਆਪਣੇ ਹਿਰਦੇ ਵਿਚ ਇਹ ਪੂਰੀ ਸਰਧਾ ਬਣਾਓ, ਥਿਰੁ = ਅਡੋਲ-ਚਿੱਤ, ਸਰਧਾ ਨਾਲ। ਘਰਿ = ਹਿਰਦੇ-ਘਰ ਵਿਚ। ਹਰਿ ਜਨ = ਹੇ ਹਰੀ ਦੇ ਸੇਵਕੋ!

ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ

The True Guru shall resolve all your affairs. ||1||Pause||

ਕਿ ਸਤਿਗੁਰੂ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ (ਕਿ ਸਤਿਗੁਰੂ ਸਰਨ ਪਿਆਂ ਦੇ ਕਾਰਜ ਸਿਰੇ ਚਾੜ੍ਹ ਦੇਂਦਾ ਹੈ) ॥੧॥ ਰਹਾਉ ॥ ਸਤਿਗੁਰਿ = ਸਤਿਗੁਰੂ ਨੇ ॥੧॥ ਰਹਾਉ ॥

ਦੁਸਟ ਦੂਤ ਪਰਮੇਸਰਿ ਮਾਰੇ

The Transcendent Lord has struck down the wicked and the evil.

(ਹੇ ਸੰਤ ਜਨੋ!) ਪਰਮੇਸਰ ਨੇ ਉਸ ਦੇ ਦੋਖੀ ਵੈਰੀ ਸਭ ਮੁਕਾ ਦਿੱਤੇ ਹਨ। ਪਰਮੇਸਰਿ = ਪਰਮੇਸਰ ਨੇ।

ਜਨ ਕੀ ਪੈਜ ਰਖੀ ਕਰਤਾਰੇ ॥੧॥

The Creator has preserved the honor of His servant. ||1||

(ਇਹ ਨਿਸ਼ਚਾ ਧਾਰੋ ਕਿ ਜੇਹੜਾ ਮਨੁੱਖ ਹੋਰ ਆਸਰੇ ਛੱਡ ਕੇ ਪਰਮੇਸਰ ਦਾ ਆਸਰਾ ਤੱਕਦਾ ਹੈ) ਕਰਤਾਰ ਨੇ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੀ ਹੈ ॥੧॥ ਜਨ ਕੀ ਪੈਜ = ਸੇਵਕ ਦੀ ਲਾਜ। ਕਰਤਾਰੇ = ਕਰਤਾਰਿ, ਕਰਤਾਰ ਨੇ ॥੧॥

ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ

The kings and emperors are all under his power;

(ਹੇ ਸੰਤ ਜਨੋ! ਪਰਮੇਸਰ ਨੇ ਆਪਣੇ ਸੇਵਕਾਂ ਨੂੰ) ਦੁਨੀਆ ਦੇ ਸ਼ਾਹਾਂ ਬਾਦਸ਼ਾਹਾਂ ਵਲੋਂ ਬੇ-ਮੁਥਾਜ ਕਰ ਦਿੱਤਾ ਹੈ। ਵਸਿ = ਵੱਸ ਵਿਚ।

ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥

he drinks deeply of the most sublime essence of the Ambrosial Naam. ||2||

ਪਰਮੇਸਰ ਦੇ ਸੇਵਕ ਆਤਮਕ ਜੀਵਨ ਦੇਣ ਵਾਲਾ ਪਰਮੇਸਰ ਦਾ ਸਭ ਰਸਾਂ ਤੋਂ ਮਿੱਠਾ ਨਾਮ-ਰਸ ਪੀਂਦੇ ਰਹਿੰਦੇ ਹਨ ॥੨॥ ਪੀਨੇ = ਪੀਂਦੇ ਹਨ ॥੨॥

ਨਿਰਭਉ ਹੋਇ ਭਜਹੁ ਭਗਵਾਨ

Meditate fearlessly on the Lord God.

(ਹੇ ਪਿਆਰੇ ਭਗਤ-ਜਨੋ!) ਤੁਸੀ ਸਾਧ ਸੰਗਤਿ ਵਿਚ ਮਿਲ ਕੇ ਨਿਡਰ ਹੋ ਕੇ ਭਗਵਾਨ ਦਾ ਨਾਮ ਸਿਮਰਦੇ ਰਹੋ। ਮਿਲਿ = ਮਿਲ ਕੇ।

ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥

Joining the Saadh Sangat, the Company of the Holy, this gift is given. ||3||

(ਪਰਮਾਤਮਾ ਨੇ ਤੁਹਾਡੇ ਉਤੇ) ਨਾਮ ਦੀ ਬਖ਼ਸ਼ਸ਼ ਕੀਤੀ ਹੈ ॥੩॥ ਕੀਨੋ = ਕੀਤਾ ਹੈ ॥੩॥

ਸਰਣਿ ਪਰੇ ਪ੍ਰਭ ਅੰਤਰਜਾਮੀ

Nanak has entered the Sanctuary of God, the Inner-knower, the Searcher of hearts;

ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ ਅੰਤਰਜਾਮੀ ਪ੍ਰਭੂ! ਹੇ ਸੁਆਮੀ ਪ੍ਰਭੂ! ਮੈਂ ਤੇਰੀ ਸਰਨ ਪਿਆ ਹਾਂ, ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ!

ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥

he grasps the Support of God, his Lord and Master. ||4||108||

ਮੈਂ ਤੇਰਾ ਆਸਰਾ ਲਿਆ ਹੈ (ਮੈਨੂੰ ਆਪਣੇ ਨਾਮਿ ਦੀ ਦਾਤ ਬਖ਼ਸ਼) ॥੪॥੧੦੮॥ ਓਟ = ਆਸਰਾ ॥੪॥