ਗਉੜੀ

Gauree:

ਗਉੜੀ।

ਝਗਰਾ ਏਕੁ ਨਿਬੇਰਹੁ ਰਾਮ

Resolve this one conflict for me, O Lord,

ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ), ਝਗਰਾ = ਮਨ ਵਿਚ ਪੈ ਰਿਹਾ ਝਗੜਾ, ਸ਼ੰਕਾ। ਰਾਮ = ਹੇ ਪ੍ਰਭੂ!

ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ

if you require any work from Your humble servant. ||1||Pause||

ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ) ॥੧॥ ਰਹਾਉ ॥ ਜਉ = ਜੇ। ਜਨ = ਸੇਵਕ। ਸੌ = ਨਾਲ। ਕਾਮੁ = ਕੰਮ ॥੧॥ ਰਹਾਉ ॥

ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ

Is this mind greater, or the One to whom the mind is attuned?

ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)? ਬਡਾ = ਵੱਡਾ, ਸਤਕਾਰ-ਯੋਗ। ਕਿ = ਜਾਂ। ਜਾ ਸਉ = ਜਿਸ (ਪ੍ਰਭੂ) ਨਾਲ। ਮਾਨਿਆ = ਮੰਨ ਗਿਆ ਹੈ, ਪਤੀਜ ਗਿਆ ਹੈ, ਟਿਕ ਗਿਆ ਹੈ।

ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥

Is the Lord greater, or one who knows the Lord? ||1||

ਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਮਹਾਂਪੁਰਖ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ? ॥੧॥ ਰਾਮੁ = ਪ੍ਰਭੂ। ਰਾਮਹਿ = ਪ੍ਰਭੂ ਨੂੰ। ਜਾਨਿਆ = (ਜਿਸ ਨੇ) ਪਛਾਣ ਲਿਆ ਹੈ। ਕੈ = ਜਾਂ ॥੧॥

ਬ੍ਰਹਮਾ ਬਡਾ ਕਿ ਜਾਸੁ ਉਪਾਇਆ

Is Brahma greater, or the One who created Him?

ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ? ਬ੍ਰਹਮਾ = ਬ੍ਰਹਮਾ ਆਦਿਕ ਦੇਵਤੇ। ਜਾਸੁ = (यस्य) ਜਿਸ ਦਾ। ਉਪਾਇਆ = ਪੈਦਾ ਕੀਤਾ ਹੋਇਆ।

ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥

Are the Vedas greater, or the One from which they came? ||2||

ਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ? ॥੨॥

ਕਹਿ ਕਬੀਰ ਹਉ ਭਇਆ ਉਦਾਸੁ

Says Kabeer, I have become depressed;

ਕਬੀਰ ਆਖਦਾ ਹੈ-ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ, ਕਹਿ = ਕਹੈ, ਆਖਦਾ ਹੈ। ਹਉ = ਮੈਂ। ਉਦਾਸੁ = ਦੁਚਿੱਤਾ (undecided)। ਕਿ = ਜਾਂ।

ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥

is the sacred shrine of pilgrimage greater, or the slave of the Lord? ||3||42||

ਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ॥੩॥੪੨॥ ਤੀਰਥੁ = ਧਰਮ = ਅਸਥਾਨ ॥੩॥੪੨॥