ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥
Now, the Lord, my King, has become my help and support.
ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ, ਮੋ ਕਉ = ਮੈਨੂੰ, ਮੇਰੇ ਵਾਸਤੇ। ਰਾਜਾ = ਪ੍ਰਕਾਸ਼ ਰੂਪ, ਹਰ ਥਾਂ ਚਾਨਣ ਕਰਨ ਵਾਲਾ। ਸਹਾਈ = ਮਦਦਗਾਰ।
ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥
I have cut away birth and death, and attained the supreme status. ||1||Pause||
(ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥੧॥ ਰਹਾਉ ॥ ਕਟਿ = ਦੂਰ ਕਰ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪਾਈ = ਹਾਸਲ ਕਰ ਲਈ ਹੈ ॥੧॥ ਰਹਾਉ ॥
ਸਾਧੂ ਸੰਗਤਿ ਦੀਓ ਰਲਾਇ ॥
He has united me with the Saadh Sangat, the Company of the Holy.
(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ,
ਪੰਚ ਦੂਤ ਤੇ ਲੀਓ ਛਡਾਇ ॥
He has rescued me from the five demons.
ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ। ਪੰਚ ਦੂਤ = (ਕਾਮ ਆਦਿਕ) ਪੰਜ ਵੈਰੀ। ਤੇ = ਤੋਂ।
ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥
I chant with my tongue and meditate on the Ambrosial Naam, the Name of the Lord.
ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ। ਰਸਨਾ = ਜੀਭ (ਨਾਲ)। ਜਪਉ = ਮੈਂ ਜਪਦਾ ਹਾਂ।
ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥
He has made me his own slave. ||1||
ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ॥੧॥ ਅਮੋਲ = {ਅ-ਮੋਲ} ਮੁੱਲ ਦੇਣ ਤੋਂ ਬਿਨਾ, ਬਿਨਾ ਦੰਮਾਂ ਦੇ ॥੧॥
ਸਤਿਗੁਰ ਕੀਨੋ ਪਰਉਪਕਾਰੁ ॥
The True Guru has blessed me with His generosity.
ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ,
ਕਾਢਿ ਲੀਨ ਸਾਗਰ ਸੰਸਾਰ ॥
He has lifted me up, out of the world-ocean.
ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ। ਸਾਗਰ = ਸਮੁੰਦਰ।
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
I have fallen in love with His Lotus Feet.
ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ। ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ।
ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥
The Lord of the Universe dwells continually within my consciousness. ||2||
ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ॥੨॥ ਨਿਤਾ ਨਿਤ = ਹਰ ਵੇਲੇ ॥੨॥
ਮਾਇਆ ਤਪਤਿ ਬੁਝਿਆ ਅੰਗਿਆਰੁ ॥
The burning fire of Maya has been extinguished.
(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ। ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ; ਤਪਤਿ = ਤਪਸ਼, ਸੜਨ।
ਮਨਿ ਸੰਤੋਖੁ ਨਾਮੁ ਆਧਾਰੁ ॥
My mind is contented with the Support of the Naam.
(ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ। ਮਨਿ = ਮਨ ਵਿਚ। ਆਧਾਰੁ = ਆਸਰਾ।
ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥
God, the Lord and Master, is totally permeating the water and the land.
ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ; ਜਲਿ = ਜਲ ਵਿਚ। ਥਲਿ = ਧਰਤੀ ਤੇ। ਪੂਰਿ ਰਹੇ = ਹਰ ਥਾਂ ਮੌਜੂਦ ਹਨ।
ਜਤ ਪੇਖਉ ਤਤ ਅੰਤਰਜਾਮੀ ॥੩॥
Wherever I look, there is the Inner-knower, the Searcher of hearts. ||3||
ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ॥੩॥ ਜਤ = ਜਿੱਧਰ। ਪੇਖਉ = ਮੈਂ ਵੇਖਦਾ ਹਾਂ। ਤਤ = ਓਧਰ ਹੀ ॥੩॥
ਅਪਨੀ ਭਗਤਿ ਆਪ ਹੀ ਦ੍ਰਿੜਾਈ ॥
He Himself has implanted His devotional worship within me.
ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ। ਦ੍ਰਿੜਾਈ = ਦਿੜ੍ਹ ਕਰਾਈ ਹੈ, ਪੱਕੀ ਕੀਤੀ ਹੈ।
ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥
By pre-ordained destiny, one meets Him, O my Siblings of Destiny.
ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ)। ਪੂਰਬ ਲਿਖਤ = ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖਾ। ਮੇਰੇ ਭਾਈ = ਹੇ ਪਿਆਰੇ ਵੀਰ!
ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥
When He grants His Grace, one is perfectly fulfilled.
ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ। ਸਾਜ = ਬਣਤਰ, ਸਬੱਬ।
ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥
Kabeer's Lord and Master is the Cherisher of the poor. ||4||40||
ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ॥੪॥੪੦॥ ਕੋ = ਦਾ ॥੪॥੪੦॥