ਹਲੀ ਬਾਚ

Speech of Balram:

ਬਲਰਾਮ ਨੇ ਕਿਹਾ

ਸਵੈਯਾ

SWAYYA

ਸਵੈਯਾ:

ਕੈ ਲਰਿ ਕੈ ਅਰਿ ਕਾਹੂ ਕੇ ਸੰਗਿ ਤਨ ਆਪਨ ਕੋ ਜਮਲੋਕਿ ਪਠਾਯੋ

ਜਾਂ ਤਾਂ ਕਿਸੇ ਵੈਰੀ ਨਾਲ ਲੜ ਕੇ (ਸ੍ਰੀ ਕ੍ਰਿਸ਼ਨ ਨੇ) ਆਪਣਾ ਸ਼ਰੀਰ ਯਮਲੋਕ ਭੇਜ ਦਿੱਤਾ ਹੈ।

ਖੋਜਤ ਕੈ ਮਨਿ ਯਾ ਜੜ ਕੀ ਬਲਿ ਲੋਕਿ ਗਯੋ ਕੋਊ ਮਾਰਗ ਪਾਯੋ

“Either Krishna has been killed at the hands of the enemy or has gone to the nether-world in search of the jewel of this foolish Satrajit,

ਜਾਂ ਇਸ ਮੂਰਖ ਦੀ ਮਣੀ ਨੂੰ ਖੋਜਦਿਆਂ ਹੋਇਆ (ਰਾਜਾ) ਬਲਿ ਦੇ ਲੋਕ ਦਾ ਕੋਈ ਮਾਰਗ ਲਭ ਲਿਆ ਹੈ।

ਕੈ ਮਨਿ ਲੈ ਇਹ ਭ੍ਰਾਤ ਕੇ ਪ੍ਰਾਨ ਗਯੋ ਜਮ ਲੈ ਤਿਨ ਲੈਨ ਕਉ ਧਾਯੋ

ਜਾਂ ਇਸ ਦੇ ਭਰਾ ਦੇ ਪ੍ਰਾਣ ਅਤੇ ਮਣੀ ਨੂੰ ਯਮ ਲੈ ਗਿਆ ਹੈ, ਉਨ੍ਹਾਂ ਨੂੰ ਲਿਆਉਣ ਲਈ (ਉਥੇ) ਚਲਾ ਗਿਆ ਹੈ।

ਕੈ ਇਹ ਮੂਰਖ ਕੋ ਸੁ ਕੁਬੋਲ ਲਗਿਯੋ ਹੁਇ ਲਜਾਤੁਰ ਧਾਮਿ ਆਯੋ ॥੨੦੫੫॥

“Or he has gone to bring back the life-force (soul) of his brother from Yama or he has not returned after feeling shy of the words of this foolish man.”2055.

ਜਾਂ ਇਸ ਮੂਰਖ ਦੇ ਕੁਬੋਲ (ਉਸ ਨੂੰ) ਲਗ ਗਏ ਹਨ ਅਤੇ ਲਜਾ ਦਾ ਮਾਰਿਆ ਘਰ ਨਹੀਂ ਆਇਆ ਹੈ ॥੨੦੫੫॥

ਰੋਇ ਜਬੈ ਸੰਗ ਭੂਪਤਿ ਕੋ ਮੁਖ ਤੇ ਮੁਸਲੀ ਇਹ ਭਾਤਿ ਉਚਾਰਿਯੋ

ਜਦ ਰਾਜਾ (ਉਗ੍ਰਸੈਨ) ਪਾਸ ਬਲਰਾਮ ਨੇ ਰੋਂਦੇ ਹੋਇਆਂ ਇਸ ਤਰ੍ਹਾਂ ਕਿਹਾ,

ਤਉ ਸਤ੍ਰਾਜਿਤ ਕਉ ਮਿਲਿ ਕੈ ਸਭ ਜਾਦਵ ਲਾਤਨ ਮੂਕਨ ਮਾਰਿਯੋ

When Balram said all this to the king while weeping, then all the Yadavas together beat Satrajit with legs and fists

ਤਦ ਸਾਰੇ ਯਾਦਵਾਂ ਨੇ ਮਿਲ ਕੇ ਸਤ੍ਰਾਜਿਤ ਨੂੰ ਲਤਾਂ ਅਤੇ ਮੁਕਿਆਂ ਨਾਲ ਕੁਟਿਆ।

ਪਾਗ ਉਤਾਰ ਦਈ ਮੁਸਕੈ ਗਹਿ ਗੋਡਨ ਤੇ ਮਧਿ ਕੂਪ ਕੇ ਡਾਰਿਯੋ

His turban was removed and tying his hands and feet, he was thrown in a well

ਪਗ ਉਤਾਰ ਕੇ ਮੁਸ਼ਕਾਂ (ਬੰਨ੍ਹ) ਦਿੱਤੀਆਂ ਅਤੇ ਗੋਡਿਆਂ ਤੋਂ ਪਕੜ ਕੇ ਖੂਹ ਵਿਚ ਸੁਟ ਦਿੱਤਾ।

ਛੋਡਬੋ ਤਾ ਕੇ ਕਹਿਯੋ ਕਿਹੂ ਸਭ ਹੂ ਤਿਹ ਕੋ ਬਧਬੋ ਚਿਤਿ ਧਾਰਿਯੋ ॥੨੦੫੬॥

No one advised for his release and contemplated to kill him.2056.

ਕਿਸੇ ਨੇ ਉਸ ਨੂੰ ਛੱਡਣ ਲਈ ਨਾ ਕਿਹਾ, (ਸਗੋਂ) ਸਭ ਨੇ ਉਸ ਨੂੰ ਮਾਰ ਸੁਟਣ (ਦਾ ਵਿਚਾਰ) ਚਿਤ ਵਿਚ ਧਾਰ ਲਿਆ ॥੨੦੫੬॥

ਕਾਨਰ ਕੀ ਜਬ ਬਤੀਯਾ ਪ੍ਰਭ ਕੀ ਸਭ ਨਾਰਿਨ ਜਉ ਸੁਨਿ ਪਾਈ

ਕ੍ਰਿਸ਼ਨ ਦੀਆਂ ਇਹ ਗੱਲਾਂ ਜਦ ਸ੍ਰੀ ਕ੍ਰਿਸ਼ਨ ਦੀਆਂ ਸਾਰੀਆਂ ਨਾਰੀਆਂ ਨੇ ਸੁਣ ਲਈਆਂ,

ਰੋਵਤ ਭੀ ਕੋਊ ਭੂਮਿ ਪਰੀ ਗਿਰ ਪੀਟਤ ਭੀ ਕਰਿ ਕੈ ਦੁਚਿਤਾਈ

When the women heard these things regarding Krihsna, they fell down weeping on the earth and some of them lamented

ਤਾਂ ਕਈ ਰੋਂਦੀਆਂ ਹੋਈਆਂ ਭੂਮੀ ਉਤੇ ਡਿਗ ਪਈਆਂ ਅਤੇ ਕਈ ਮਨ ਦੀ ਦੁਚਿੱਤੀ ਕਾਰਨ ਪਿਟਣ ਲਗ ਗਈਆਂ।

ਏਕ ਕਹੈ ਪਤਿ ਪ੍ਰਾਨ ਤਜੇ ਅਬ ਹੁਇ ਹੈ ਕਹਾ ਹਮਰੀ ਗਤਿ ਮਾਈ

ਕਈ ਇਕ ਕਹਿੰਦੀਆਂ, ਪਤੀ ਨੇ ਪ੍ਰਾਣ ਤਿਆਗ ਦਿੱਤੇ ਹਨ, ਹੇ ਮਾਤਾ! ਹੁਣ ਸਾਡਾ ਕੀ ਹਾਲ ਹੋਵੇਗਾ।

ਅਉਰ ਰੁਕਮਨਿ ਦੇਤ ਦਿਜੋਤਮ ਦਾਨ ਸਤੀ ਫੁਨਿ ਹੋਬੇ ਕਉ ਆਈ ॥੨੦੫੭॥

Someone said that her husband had breathed his last, what would be her condition then, Rukmani gave gifts to the Brahmins and thought of becoming a Sati (dying on the funeral pyre of the husband).2057.

(ਅਤੇ) ਰੁਕਮਨੀ ਨੇ ਸ੍ਰੇਸ਼ਠ ਬ੍ਰਾਹਮਣਾਂ ਨੂੰ ਦਾਨ ਦਿੱਤੇ ਹਨ ਅਤੇ ਫਿਰ (ਆਪ) ਸਤੀ ਹੋਣ ਲਈ ਆ ਗਈ ਹੈ ॥੨੦੫੭॥