ਦੋਹਰਾ ॥
DOHRA
ਦੋਹਰਾ:
ਬਸੁਦੇਵ ਅਰੁ ਦੇਵਕੀ ਦੁਬਿਧਾ ਚਿਤਹਿ ਬਢਾਇ ॥
ਬਸੁਦੇਵ ਅਤੇ ਦੇਵਕੀ ਦੇ ਚਿਤ ਵਿਚ ਦੁਬਿਧਾ ਵਧ ਗਈ।
ਪ੍ਰਭ ਗਤਿ ਦ੍ਵੈ ਬਿਧਿ ਹੇਰਿ ਕੈ ਬਰਜਿਓ ਰੁਕਮਨਿ ਆਇ ॥੨੦੫੮॥
Vasudev and Devaki, becoming extremely anxious, and thinking about the unapproachable will of the Lord, restrained Rukmani from becoming a Sati.2058.
ਸ੍ਰੀ ਕ੍ਰਿਸ਼ਨ ਦੀ ਦੋ ਪਾਸੀ (ਲੌਕਿਕ ਤੇ ਪਰਲੌਕਿਕ) ਗਤਿ ਵੇਖ ਕੇ ਰੁਕਮਨੀ ਨੂੰ ਆ ਕੇ (ਸਤੀ ਹੋਣ ਤੋਂ) ਵਰਜਿਆ ॥੨੦੫੮॥