ਖੜਗੇਸ ਬਾਚ ਸਿਵ ਸੋ

Speech of Kharag Singh addressed to Shiva:

ਖੜਗ ਸਿੰਘ ਨੇ ਸ਼ਿਵ ਨੂੰ ਕਿਹਾ:

ਸਵੈਯਾ

SWAYYA

ਸਵੈਯਾ:

ਕਿਉ ਸਿਵ ਮਾਨ ਕਰੈ ਇਤਨੋ ਭਜਿ ਹੈ ਤਬ ਹੀ ਜਬ ਮਾਰ ਮਚੈਗੀ

“O Shiva! why are you so proud? Now when there will be dreadful fighting, you will run away

ਹੇ ਸ਼ਿਵ! ਤੂੰ ਇਤਨਾ ਅਭਿਮਾਨ ਕਿਉਂ ਕਰਦਾ ਹੈਂ? ਜਦੋਂ ਮਾਰ ਮੱਚੇਗੀ, ਉਸੇ ਵੇਲੇ (ਤੂੰ) ਭਜ ਜਾਏਂਗਾ।

ਏਕ ਹੀ ਬਾਨ ਲਗੈ ਕਪਿ ਜਿਉ ਸਿਗਰੀ ਤੁਮਰੀ ਅਬ ਸੈਨ ਨਚੈਗੀ

With the infliction of a single arrow, all your army will dance like a monkey

ਇਕ ਹੀ ਬਾਣ ਦੇ ਲਗਣ ਨਾਲ ਹੁਣੇ ਹੀ ਤੇਰੀ ਸਾਰੀ ਸੈਨਾ ਬੰਦਰਾਂ ਵਾਂਗ ਨਚਣ ਲਗ ਜਾਏਗੀ।

ਭੂਤ ਪਿਸਾਚਨ ਕੀ ਧੁਜਨੀ ਮਰਿ ਹੈ ਰਨ ਮੈ ਨਹੀ ਨੈਕੁ ਬਚੈਗੀ

“All the army of the ghosts and fiends will be vanquished and there will be no survivor

ਭੂਤਾਂ ਪਿਸਾਚਾਂ ਦੀ ਸੈਨਾ ਯੁੱਧ ਵਿਚ ਮਾਰੀ ਜਾਏਗੀ, ਕੋਈ ਵੀ ਬਾਕੀ ਨਹੀਂ ਬਚੇਗਾ।

ਤੇਰੇ ਹੀ ਸ੍ਰਉਨਤ ਸੋ ਸੁਨਿ ਆਜੁ ਧਰਾ ਇਹ ਆਰੁਨ ਬੇਖ ਰਚੈਗੀ ॥੧੫੦੬॥

O Shiva! listen, this earth saturated with your blood will wear the red garb today.”1506.

ਸੁਣ, ਤੇਰੇ ਹੀ ਲਹੂ ਨਾਲ ਅਜ ਧਰਤੀ ਸੂਹਾ ਭੇਸ ਕਰੇਗੀ ॥੧੫੦੬॥