ਸਿਵ ਜੂ ਬਾਚ ਖੜਗੇਸ ਸੋ

Speech of Shiva addressed to Kharag Singh:

ਸ਼ਿਵ ਜੀ ਦਾ ਖੜਗ ਸਿੰਘ ਨੂੰ ਕਹਿਣਾ:

ਸਵੈਯਾ

SWAYYA

ਸਵੈਯਾ:

ਬੋਲਿ ਉਠਿਯੋ ਰਿਸਿ ਕੈ ਸਿਵ ਜੂ ਅਰੇ ਕਿਉ ਸੁਨ ਤੂ ਗਰਬਾਤੁ ਹੈ ਏਤੋ

Shiva spoke in anger, “O king! why are you so proud? Do not indulge in strife with us

ਸ਼ਿਵ ਜੀ (ਝਟ ਹੀ) ਕ੍ਰੋਧ ਕਰ ਕੇ ਬੋਲਣ ਲਗਿਆ, ਓਏ! ਸੁਣ ਤੂੰ ਇਤਨਾ ਹੰਕਾਰ ਕਿਉਂ ਕਰ ਰਿਹਾ ਹੈਂ?

ਏਤਨ ਸਿਉ ਜਿਨਿ ਰਾਰਿ ਮੰਡੋ ਅਬਿ ਹੀ ਲਖਿ ਹੈ ਹਮ ਮੈ ਬਲੁ ਜੇਤੋ

You will see just now what strength we have!

ਇਤਨਿਆਂ ਨਾਲ ਯੁੱਧ ਨਾ ਕਰ, ਤੈਨੂੰ ਹੁਣੇ ਪਤਾ ਲਗ ਜਾਏਗਾ ਕਿ ਅਸਾਂ ਵਿਚ ਕਿਤਨਾ ਬਲ ਹੈ?

ਜੌ ਤੁਮ ਮੈ ਅਤਿ ਪਉਰਖ ਹੈ ਅਬ ਢੀਲ ਕਹਾ ਧਨੁ ਬਾਨਹਿ ਲੇਤੋ

ਜੇ ਤੇਰੇ ਵਿਚ ਬਹੁਤ ਸ਼ਕਤੀ ਹੈ, ਤਾਂ ਹੁਣ ਢਿਲ ਕਿਉਂ ਕਰ ਰਿਹਾ ਹੈਂ, ਧਨੁਸ਼ ਬਾਣ ਪਕੜ ਲੈ।

ਜੇਤੋ ਹੈ ਦੀਰਘ ਗਾਤ ਤਿਹਾਰੋ ਸੁ ਬਾਨਨ ਸੋ ਕਰਿ ਹੋ ਲਹੁ ਤੇਤੋ ॥੧੫੦੫॥

“If you have greater courage, then why are you delaying, why do you not take your bow and arrows in your hands? You have a very large body and by piercing it with my arrows, I shall lighten it.”1505.

ਤੇਰਾ ਜਿਤਨਾ ਵੱਡਾ ਸ਼ਰੀਰ ਹੈ, ਮੈਂ ਉਸ ਨੂੰ ਤੀਰਾਂ ਨਾਲ ਉਤਨਾ ਛੋਟਾ ਕਰ ਦਿਆਂਗਾ ॥੧੫੦੫॥