ਸਲੋਕ ਮਃ

Salok, Third Mehl:

ਸਲੋਕ ਤੀਜੀ ਪਾਤਿਸ਼ਾਹੀ।

ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ

Whoever follows the Guru's Teachings, attains the most sublime peace of all peace.

ਜੇ ਮਨੁੱਖ ਸਤਿਗੁਰੂ ਦੇ ਦੱਸੇ ਹੁਕਮ ਦੀ ਪਾਲਣਾ ਕਰੇ ਤਾਂ ਸੁਖਾਂ ਵਿਚੋਂ ਚੋਣਵਾਂ ਸ੍ਰੇਸ਼ਟ ਸੁਖ ਮਿਲਦਾ ਹੈ। ਸਾਰੁ = ਸ੍ਰੇਸ਼ਟ।

ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥

Acting in accordance with the Guru, his fear is cut away; O Nanak, he is carried across. ||1||

ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤਿਆਂ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ! (ਜੇ ਤੂੰ ਗੁਰੂ ਵਾਲੀ 'ਕਰਣੀ' ਕਰੇਂਗਾ ਤਾਂ) ਤੂੰ ('ਭਉ' ਦਾ) ਪਾਰਲਾ ਕੰਢਾ ਲੱਭ ਲਏਂਗਾ (ਭਾਵ, 'ਭਉ'-ਸਾਗਰ ਤੋਂ ਪਾਰ ਲੰਘ ਜਾਹਿਂਗਾ) ॥੧॥ ਪਾਰੁ = ('ਭਉ' ਦਾ) ਪਾਰਲਾ ਪਾਸਾ। ਪਾਵਹਿ = ਤੂੰ ਲੱਭ ਲਏਂਗਾ ॥੧॥