ਪਉੜੀ ॥
Pauree:
ਪਉੜੀ।
ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥
Read the account of the Name of the Lord, and you shall never again be called to account.
ਜੇ ਹਰਿ-ਨਾਮ (ਸਿਮਰਨ-ਰੂਪ) ਲੇਖਾ ਪੜ੍ਹੀਏ ਤਾਂ ਫਿਰ ਵਿਕਾਰ ਆਦਿਕਾਂ ਦੇ ਸੰਸਕਾਰਾਂ ਦਾ ਚਿੱਤ੍ਰ ਮਨ ਵਿਚ ਨਹੀਂ ਬਣਦਾ; ਲੇਖੁ = ਚਿੱਤ੍ਰ, ਪਾਪਾਂ ਵਿਕਾਰਾਂ ਦੇ ਸੰਸਕਾਰਾਂ ਦਾ ਮਨ ਵਿਚ ਇਕੱਠ।
ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥
No one will question you, and you will always be safe in the Court of the Lord.
ਪ੍ਰਭੂ ਦੀ ਹਜ਼ੂਰੀ ਵਿਚ ਸਦਾ ਪਹੁੰਚ ਬਣੀ ਰਹਿੰਦੀ ਹੈ, ਕਿਸੇ ਵਿਕਾਰ ਬਾਰੇ ਕੋਈ ਪੁੱਛ ਨਹੀਂ ਕਰ ਸਕਦਾ (ਭਾਵ ਕੋਈ ਭੀ ਐਸਾ ਮੰਦਾ ਕਰਮ ਨਹੀਂ ਕੀਤਾ ਹੁੰਦਾ ਜਿਸ ਬਾਰੇ ਕੋਈ ਉਂਗਲ ਕਰ ਸਕੇ); ਦਰਿ = ਦਰ ਤੇ, ਹਜ਼ੂਰੀ ਵਿਚ। ਸਦ = ਸਦਾ। ਢੋਈ = ਪਹੁੰਚ, ਆਸਰਾ।
ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥
The Messenger of Death will meet you, and be your constant servant.
ਜਮ ਕਾਲ (ਚੋਟ ਕਰਨ ਦੇ ਥਾਂ) ਆਦਰ-ਸਤਕਾਰ ਕਰਦਾ ਹੈ ਤੇ ਸਦਾ ਲਈ ਸੇਵਕ ਬਣ ਜਾਂਦਾ ਹੈ। ਭੇਟ ਦੇ ਮਿਲੈ = ਭੇਟਾ ਅੱਗੇ ਰੱਖ ਕੇ ਮਿਲਦਾ ਹੈ, ਆਦਰ-ਸਤਕਾਰ ਕਰਦਾ ਹੈ।
ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥
Through the Perfect Guru, you shall find the Mansion of the Lord's Presence. You shall be famous throughout the world.
ਪਰ ਇਹ ਮੇਲ ਵਾਲੀ ਅਵਸਥਾ ਪੂਰੇ ਗੁਰੂ ਤੋਂ ਹਾਸਲ ਹੁੰਦੀ ਹੈ ਤੇ ਜਗਤ ਵਿਚ ਇੱਜ਼ਤ ਉੱਘੀ ਹੋ ਜਾਂਦੀ ਹੈ। ਮਹਲੁ = ਟਿਕਾਣਾ, ਅਸਲ ਘਰ, ਪ੍ਰਭੂ ਦਾ ਮਿਲਾਪ। ਪਤਿ = ਇੱਜ਼ਤ। ਲੋਈ = ਜਗਤ ਵਿਚ, ਲੋਕ ਵਿਚ (ਕਹਤ ਕਬੀਰ ਸੁਨਹੁ ਰੇ ਲੋਈ। ਰੇ ਲੋਈ = ਹੇ ਜਗਤ!)
ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥
O Nanak, the unstruck celestial melody vibrates at your door; come and merge with the Lord. ||28||
ਹੇ ਨਾਨਕ! ਜਦੋਂ ਉਹ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਹਜ਼ੂਰੀ ਵਿਚ (ਟਿਕੇ ਰਿਹਾਂ, ਅੰਦਰ, ਮਾਨੋ) ਇਕ-ਰਸ ਸੁਰ ਵਾਲੇ ਵਾਜੇ ਵੱਜਣ ਲੱਗ ਪੈਂਦੇ ਹਨ ॥੨੮॥ ਅਨਹਦ = ਇਕ-ਰਸ, (ਅਨ-ਹਦ) ਬਿਨਾ ਵਜਾਏ ਵੱਜਣ ਵਾਲੇ। ਧੁਨੀ = ਸੁਰ। ਅਨਹਦ ਧੁਨੀ = ਇਕ-ਰਸ ਸੁਰ ਵਾਲੇ ਵਾਜੇ। ਦਰਿ = ਦਰ ਤੇ, ਹਜ਼ੂਰੀ ਵਿਚ, ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲੀ ਅਵਸਥਾ ਵਿਚ ॥੨੮॥